ਹੁਣ ਰੋਬੋਟ ਬੁਝਾਉਣਗੇ ਅੱਗ, ਦਿੱਲੀ ਫਾਇਰ ਬ੍ਰਿਗੇਡ ਦੇ ਬੇੜੇ ’ਚ 2 ਫਾਇਰ ਫਾਈਟਰ ਰੋਬੋਟ ਸ਼ਾਮਿਲ
Saturday, May 21, 2022 - 12:01 PM (IST)
ਨਵੀਂ ਦਿੱਲੀ– ਦਿੱਲੀ ਦੇ ਗ੍ਰਹਿ ਮੰਤਰੀ ਸਤੇਂਦਰ ਜੈਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਰਾਜਧਾਨੀ ਨੇ ਰੋਬੋਟ ਨਾਲ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੇ ਬੇੜੇ ’ਚ 2 ਫਾਇਰ ਫਾਈਟਰ ਰੋਬੋਟ ਨੂੰ ਸ਼ਾਮਿਲ ਕੀਤਾ ਹੈ। ਜੈਨ ਨੇ ਕਿਹਾ ਕਿ ਰਿਮੋਟ ਕੰਟਰੋਲ ਰੋਬੋਟ ਅੱਗ ਨਾਲ ਜੂਝਣ ਵਾਲੇ ਜਾਬਾਂਜ਼ਾਂ ਲਈ ਸੰਕਟਮੋਚਨ ਸਾਬਿਤ ਹੋਣਗੇ। ਇਨ੍ਹਾਂ ਦੇ ਆਉਣ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਆਪਣੀ ਜਾਨ ਜ਼ੋਖਿਮ ’ਚ ਨਹੀਂ ਪਾਉਣੀ ਪਵੇਗੀ।
ਇਹ ਵੀ ਪੜ੍ਹੋ– ਬਿਹਾਰ ’ਚ ਹਨੇਰੀ-ਮੀਂਹ ਨਾਲ 25 ਦੀ ਮੌਤ, ਆਸਾਮ ’ਚ ਹੜ੍ਹ ਨਾਲ 7.18 ਲੱਖ ਲੋਕ ਪ੍ਰਭਾਵਿਤ
ਇੰਨਾ ਹੀ ਨਹੀਂ ਇਹ ਰੋਬੋਟ ਵੱਧ ਦਬਾਅ ਦੇ ਮਾਧਿਅਮ ਨਾਲ 2400 ਲੀਟਰ ਪ੍ਰਤੀ ਮਿੰਟ ਨਾਲ ਪਾਣੀ ਦਾ ਪ੍ਰੈਸ਼ਰ ਵੀ ਛੱਡਦੇ ਹਨ। ਸਪ੍ਰੇਅ ਅਤੇ ਆਮ ਪਾਣੀ ਦੀ ਧਾਰ, ਦੋਵੇਂ ਇਸ ਰੋਬੋਟ ਨਾਲ ਜੁੜੇ ਵਾਇਰਲੈੱਸ ਰਿਮੋਟ ਰਾਹੀਂ ਕੰਮ ਕਰ ਸਕਦੇ ਹਨ। ਜਿਨ੍ਹਾਂ ਸਥਾਨਾਂ ’ਤੇ ਪਾਣੀ ਨਾਲ ਅੱਗ ਕਾਬੂ ’ਚ ਨਹੀਂ ਆਉਂਦੀ, ਉਥੇ ਰੋਬੋਟ ਦੇ ਅੰਦਰੋਂ ਨਿਕਲਣ ਵਾਲੇ ਕੈਮੀਕਲ ਅਤੇ ਉਸ ਤੋਂ ਨਿਕਲਣ ਵਾਲੀ ਝੱਗ ਅੱਗ ’ਤੇ ਕਾਬੂ ਪਾਏਗੀ। ਰੋਬੋਟ ਅਜਿਹੇ ਮੈਟੀਰੀਅਲ ਨਾਲ ਬਣੇ ਹਨ, ਜਿਨ੍ਹਾਂ ’ਤੇ ਅੱਗ, ਧੂੰਏਂ, ਗਰਮੀ ਜਾਂ ਕਿਸੇ ਵੀ ਬਾਹਰੀ ਹਾਲਾਤ ਦਾ ਕੋਈ ਅਸਰ ਨਹੀਂ ਪੈਂਦਾ ਹੈ।
ਇਹ ਵੀ ਪੜ੍ਹੋ– ਮੀਂਹ ਕਾਰਨ ਕੇਦਾਰਨਾਥ-ਬਦਰੀਨਾਥ ਰਸਤਾ ਬੰਦ, ਰਸਤੇ ’ਚ ਫਸੇ ਯਾਤਰੀ
ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਦਿੱਤੀ ਗਈ ਸਪੈਸ਼ਲ ਟ੍ਰੇਨਿੰਗ
ਦਿੱਲੀ ਦੇ ਗ੍ਰਹਿ ਮੰਤਰੀ ਸਤੇਂਦਰ ਜੈਨ ਨੇ ਦੱਸਿਆ ਕਿ ਰੋਬੋਟੋ ਨੂੰ ਆਪਰੇਟ ਕਰਨ ਲਈ ਦਿੱਲੀ ਫਾਇਰ ਸਰਵਿਸ ਦੇ ਫਾਇਰ ਫਾਇਟਰਾਂ ਨੂੰ ਵਿਸ਼ੇਸ਼ ਟ੍ਰੇਨਿੰਗ ਵੀ ਦਿੱਤੀ ਗਈ ਹੈ। ਇਕ ਅਲੱਗ ਐੱਸ.ਓ.ਪੀ. ਵੀ ਬਣਾਈ ਗਈ ਹੈ, ਜਿਸਦਾ ਪਾਲਨ ਕਰਦੇ ਹੋਏ ਅੱਗ ’ਤੇ ਕਾਬੂ ਪਾਉਣਲਈ ਕੀਤਾ ਜਾਵੇਗਾ। ਇਸ ਵਿਚ ਮੁੱਖ ਰੂਪ ਨਾਲ ਇਹ ਦੱਸਿਆ ਗਿਆ ਹੈ ਕਿ ਇਸਦੀ ਵਰਤੋਂ ਕਦੋਂ, ਕਿਵੇਂ ਅਤੇ ਕਿਸ ਤਰ੍ਹਾਂ ਦੀਆਂ ਘਟਨਾਵਾਂ ਦੌਰਾਨ ਕਰਨੀ ਹੈ। ਇਸ ਰੋਬੋਟ ’ਚ ਇਕ ਹਾਈ ਰੈਜ਼ੋਲਿਊਸ਼ ਕੈਮਰਾ ਵੀ ਲੱਗਾ ਹੋਇਆ ਹੈ। ਇਹ ਕੈਮਰਾ ਅੱਗ, ਧੂੰਏਂ ਅਤੇ ਪਾਣੀ ਦੇ ਬਾਵਜੂਦ ਸਾਫ ਤਸਵੀਰਾ ਵਿਖਾਉਣ ’ਚ ਸਮਰੱ ਥ ਹੈ। ਰੋਬੋਟ ਦੇ ਪਿਛਲੇ ਹਿੱਸੇ ’ਚ ਕਨੈਕਟਰ ਲੱਗੇ ਹਨ, ਜਿਨ੍ਹਾਂ ’ਚ ਪਾਈਪ ਲਗਾ ਕੇ ਇਸਨੂੰ ਵਾਟਰ ਟੈਂਕਰ ਨਾਲ ਜੋੜਿਆ ਜਾਂਦਾ ਹੈ। ਇਸਦੇ ਉਪਰਲੇ ਹਿੱਸੇ ’ਤੇ ਇਕ ਵੱਡਾ ਪੱਖਾ ਲੱਗਾ ਹੋਇਆ ਹੈ, ਜੋ ਨਾ ਸਿਰਫ ਐਗਜੌਸਟ ਫੈਨ ਦੀ ਤਰ੍ਹਾਂ ਧੂਏਂ ਨੂੰ ਬਾਹਰ ਕੱਢਣ ਦਾ ਕੰਮ ਕਰਦਾ ਹੈ ਸਗੋਂ ਪਾਣੀ ਦੀਆਂ ਬੌਛਾਰਾਂ ਨੂੰ ਦੂਰ ਤਕ ਪਹੁੰਚਾਉਣ ’ਚ ਵੀ ਮਦਦ ਕਰਦਾ ਹੈ।
ਇਹ ਵੀ ਪੜ੍ਹੋ– ਵਿਧਵਾ ਦੇ ਇਕਤਰਫਾ ਪਿਆਰ ’ਚ ਨੌਜਵਾਨ ਨੇ ਲਗਾਈ ਖੁਦ ਨੂੰ ਅੱਗ, ਟੁੱਟਿਆ ਔਰਤ ਦਾ ਦੂਜਾ ਵਿਆਹ
ਇਹ ਵੀ ਪੜ੍ਹੋ– 5G ਫੋਨ ਖ਼ਰੀਦਣ ਬਾਰੇ ਸੋਚ ਰਹੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਅਗਲੇ ਸਾਲ ਮਿਲਣਗੇ ਇੰਨੇ ਸਸਤੇ
ਰੋਬੋਟਿਕ ਫਾਇਰ ਫਾਈਟਿੰਗ ਮਸ਼ੀਨ ਦੀਆਂ ਖੂਬੀਆਂ
1. ਇਹ ਰੋਬੋਟ 300 ਮੀਟਰ ਦੀ ਦੂਰੀ ਤੋਂ ਰਿਮੋਟ ਰਾਹੀਂ ਚਲਾਇਆ ਜਾ ਸਕਦਾ ਹੈ। ਅੱਗ, ਧੂੰਏਂ, ਗਰਮੀ ਜਾਂ ਕਿਸੇ ਵੀ ਹੋਰ ਗੰਭੀਰ ਸਥਿਤੀ ਦਾ ਇਸ ’ਤੇ ਅਸਰ ਨਹੀਂ ਹੋਵੇਗਾ।
2. ਰਿਮੋਟ ਕੰਟਰੋਲ ਰਾਹੀਂ ਇਸਨੂੰ ਅੱਗ ਵਾਲੇ ਇਲਾਕਿਆਂ ਅੰਦਰ ਭੇਜਿਆ ਜਾ ਸਕੇ।
3. ਇਸ ਵਿਚ ਫੌਜ ਦੇ ਟੈਂਕਾਂ ਦੀ ਤਰ੍ਹਾਂ ਟ੍ਰੈਕ ਸਿਸਟਮ ਲੱਗਾ ਹੋਇਆ ਹੈ, ਇਸ ਰਾਹੀਂ ਇਹ ਰੋਬੋਟ ਪੌੜ੍ਹੀਆਂ ’ਤੇ ਵੀ ਆਸਾਨੀ ਨਾਲ ਚੱਲ ਸਕਦਾ ਹੈ।
4. ਉੱਚੀਆਂ ਇਮਾਰਤਾਂ, ਫੈਕਟਰੀਆਂ, ਅੰਡਰਗ੍ਰਾਊਂਡ ਥਾਵਾਂ ’ਤੇ ਅੱਗ ਬੁਝਾਉਣ ’ਚ ਇਸ ਰੋਬੋਟ ਦਾ ਇਸਤੇਮਾਲ ਆਸਾਨੀ ਨਾਲ ਕੀਤਾ ਜਾ ਸਕੇਗਾ।
5. ਇਸ ਵਿਚ 140 ਹੋਰਸ ਪਾਵਰ ਦਾ ਇੰਜਣ ਲੱਗਾ ਹੋਇਆ ਹੈ। ਨਾਲ ਹੀ ਪਾਣੀ ਦੀ ਬੌਛਾਰ ਲਈ ਕਈ ਨੋਜਲ ਲੱਗੇ ਹੋਏ ਹਨ। ਇਸ ਵਿਚ ਲੋੜ ਦੇ ਹਿਸਾਬ ਨਾਲ ਬਦਲਾਅ ਕੀਤਾ ਜਾ ਸਕਦਾ ਹੈ।
6. ਇਹ ਰੋਬੋਟ ਚਾਰ ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲ ਸਕਦਾ ਹੈ।
7. ਰੋਬੋਟ ਦੇ ਅੱਗੇ ਵਾਲੇ ਹਿੱਸੇ ’ਚ ਸੈਂਸਰ ਅਤੇ ਕੈਮਰਾ ਲੱਗਾ ਹੈ। ਸੈਂਸਰ ਅੱਗ ਦੇ ਨੇੜੇ ਜਾ ਕੇ ਉਥੋਂ ਦੇ ਤਾਪਮਾਨ ਮੁਤਾਬਕ, ਵੱਖ-ਵੱਖ ਤਰ੍ਹਾਂ ਦੇ ਪਾਣੀ ਦੇ ਫੁਹਾਰੇ ਛੱਡੇਗਾ।
8. ਰੋਬੋਟ ਦੇ ਅੱਗੇ ਵਾਲੇ ਹਿੱਸੇ ’ਚ ਵੱਖ-ਵੱਖ ਤਰ੍ਹਾਂ ਦੇ ਉਪਕਰਣ ਵੀ ਲਗਾਏ ਜਾ ਸਕਦੇ ਹਨ, ਇਸਦੀ ਮਦਦ ਨਾਲ ਇਹ ਖਿੜਕੀਆਂ ਅਤੇ ਦਰਵਾਜ਼ਿਆਂ ਨੂੰ ਤੋੜਕੇ ਅੰਦਰ ਤਕ ਅੱਗ ਬੁਝਾ ਸਕਦਾ ਹੈ।
9. ਰੋਬੋਟ ’ਚ ਕੈਮਰੇ ਲੱਗੇ ਹਨ ਜੋ ਅੱਗ ਲੱਗੀ ਇਮਾਰਤ ਦੇ ਅੰਦਰ ਦੀ ਸਥਿਤੀ ਦਾ ਜਾਇਜ਼ਾ ਲੈ ਸਕਦੇ ਹਨ। ਇਸ ਨਾਲ ਆਸਾਨੀ ਨਾਲ ਇਹ ਪਤਾ ਲੱਗ ਜਾਵੇਗਾ ਕਿ ਉੱਥੇ ਕੋਈ ਵਿਅਕਤੀ ਫਸਿਆ ਹੋਇਆ ਹੈ ਜਾਂ ਨਹੀਂ।
10. ਰੋਬੋਟੋ ਦੇ ਪਿਛਲੇ ਹਿੱਸੇ ’ਚ ਪਾਈਟ ਜੁੜੀ ਹੋਵੇਗੀ, ਜਿਸ ਨਾਲ ਇਹ ਬਾਹਰ ਖੜ੍ਹੇ ਟੈਂਕਰਾਂ ’ਚੋਂ ਪਾਣੀ ਖਿੱਚ ਕੇ ਅੰਦਰ ਚਾਰੇ ਪਾਸੇ ਪਾਣੀ ਦੀ ਬੌਛਾਰ ਕਰ ਸਕੇਗਾ। ਇਸ ਨਾਲ ਘੱਟ ਸਮੇਂ ’ਚ ਬਿਨਾਂ ਕਿਸੇ ਖ਼ਤਰੇ ਦੇ ਅੱਗ ’ਤੇ ਕਾਬੂ ਪਾਇਆ ਜਾ ਸਕੇ।
ਇਹ ਵੀ ਪੜ੍ਹੋ– ਗੂਗਲ ਪਲੇਅ ਤੇ ਐਪਲ ਐਪ ਸਟੋਰ ਤੋਂ ਹਟਾਏ ਜਾ ਸਕਦੇ ਹਨ 15 ਲੱਖ ਤੋਂ ਜ਼ਿਆਦਾ ਐਪਸ, ਇਹ ਹੈ ਵਜ੍ਹਾ