ਦਿੱਲੀ ਦੇ ਪ੍ਰਾਈਵੇਟ ਹਸਪਤਾਲਾਂ 'ਚ ਕੋਰੋਨਾ ਦਾ ਇਲਾਜ ਹੋਇਆ ਸਸਤਾ,ਸੇਵਾਵਾਂ ਦੇ ਮੁੱਲ ਕੀਤੇ ਤੈਅ

06/19/2020 1:35:38 PM

ਨਵੀਂ ਦਿੱਲੀ- ਕੋਰੋਨਾ ਵਾਇਰਸ ਨਾਲ ਜੂਝ ਰਹੀ ਦੇਸ਼ ਦੀ ਰਾਜਧਾਨੀ ਦੇ ਲੋਕਾਂ ਲਈ ਰਾਹਤ ਭਰੀ ਖਬਰ ਹੈ। ਕੇਂਦਰ ਨੇ ਉਸ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ, ਜਿਸ 'ਚ ਪ੍ਰਾਈਵੇਟ ਹਸਪਤਾਲ 'ਚ ਇਲਾਜ ਦੀਆਂ ਦਰਾਂ ਨੂੰ 2 ਤਿਹਾਈ ਤੱਕ ਘੱਟ ਕਰਨ ਦੀ ਸਿਫ਼ਾਰਿਸ਼ ਕੀਤੀ ਗਈ ਸੀ। ਦੱਸਣਯੋਗ ਹੈ ਕਿ ਫਿਲਹਾਲ ਦਿੱਲੀ ਦੇ ਪ੍ਰਾਈਵੇਟ ਹਸਪਤਾਲ 'ਚ ਆਈਸੋਲੇਸ਼ਨ ਬੈੱਡ ਲਈ 24 ਤੋਂ 25 ਹਜ਼ਾਰ ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਲਿਆ ਜਾਂਦਾ ਹੈ। ਇਹ ਦਰਾਂ ਕੋਵਿਡ ਹਸਪਤਾਲ ਲਈ ਹਨ, ਜਿੱਥੇ ਕੋਰੋਨਾ ਦਾ ਇਲਾਜ ਹੁੰਦਾ ਹੈ।

ਕੇਂਦਰ ਵਲੋਂ ਵੀ.ਕੇ. ਪਾਲ ਕਮੇਟੀ ਦੀਆਂ ਸਿਫ਼ਾਰਿਸ਼ਾਂ ਨੂੰ ਸਵੀਕਾਰ ਕਰਨ 'ਤੇ ਹੁਣ ਇਸ ਲਈ ਕੋਰੋਨਾ ਮਰੀਜ਼ ਨੂੰ ਹਰ ਦਿਨ ਦੇ ਹਿਸਾਬ ਨਾਲ 8 ਤੋਂ 10 ਹਜ਼ਾਰ ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਦੱਸਣਯੋਗ ਹੈ ਕਿ ਪਾਲ ਕਮੇਟੀ ਨੇ ਆਪਣੀ ਰਿਪੋਰਟ 'ਚ ਨਿੱਜੀ ਹਸਪਤਾਲਾਂ 'ਚ ਕੋਰੋਨਾ ਦੇ ਇਲਾਜ ਦੀਆਂ ਦਰਾਂ ਨੂੰ 2 ਤਿਹਾਈ ਤੱਕ ਘੱਟ ਕਰਨ ਦੀ ਸਿਫ਼ਾਰਿਸ਼ ਕੀਤੀ ਸੀ। ਹੁਣ ਗ੍ਰਹਿ ਮੰਤਰਾਲੇ ਨੇ ਇਸ ਨੂੰ ਸਵੀਕਾਰ ਕਰ ਲਿਆ ਹੈ।

ਦੱਸਣਯੋਗ ਹੈ ਕਿ ਹਾਲ ਹੀ 'ਚ ਦੇਸ਼ ਦੀ ਰਾਜਧਾਨੀ ਦਿੱਲੀ 'ਚ ਕੋਰੋਨਾ ਵਾਇਰਸ ਜਾਂਚ ਦੀ ਕੀਮਤ ਤੈਅ ਕਰ ਦਿੱਤੀ ਗਈ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਗਠਿਤ ਕਮੇਟੀ ਦੇ ਸੁਝਾਵਾਂ ਤੋਂ ਬਾਅਦ ਦਿੱਲੀ 'ਚ ਕੋਰੋਨਾ ਦੀ ਜਾਂਚ ਦੀ ਕੀਮਤ 2400 ਰੁਪਏ ਤੈਅ ਕਰ ਦਿੱਤੀ ਗਈ ਹੈ। ਗ੍ਰਹਿ ਮੰਤਰਾਲੇ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਦਿੱਲੀ 'ਚ ਕੋਰੋਨਾ ਮਰੀਜ਼ ਦੇ ਸੰਪਰਕ 'ਚ ਆਏ ਲੋਕਾਂ ਦਾ ਪਤਾ ਲਗਾਉਣ ਲਈ 15-16 ਜੂਨ ਦਰਮਿਆਨ 1,77,692 ਦੀ ਆਬਾਦੀ ਲਈ ਸਿਹਤ ਸਰਵੇਖਣ ਕੀਤਾ ਗਿਆ। ਗ੍ਰਹਿ ਮੰਤਰੀ ਦੇ ਫੈਸਲੇ ਤੋਂ ਬਾਅਦ ਕੋਰੋਨਾ ਦੀ ਜਾਂਚਲੀ 15-16 ਜੂਨ ਨੂੰ ਦਿੱਲੀ 'ਚ 16,618 ਨਮੂਨੇ ਇਕੱਠੇ ਕੀਤੇ ਗਏ। 14 ਜੂਨ ਤੱਕ 4000-4500 ਨਮੂਨਿਆਂ ਦੀ ਜਾਂਚ ਹੋ ਰਹੀ ਸੀ।


DIsha

Content Editor

Related News