ਧੁੰਦ ਦਾ ਕਹਿਰ; 26 ਟਰੇਨਾਂ 5 ਘੰਟੇ ਲੇਟ, ਉਡਾਣਾਂ 'ਤੇ ਵੀ ਅਸਰ
Wednesday, Jan 15, 2025 - 11:32 AM (IST)
ਨਵੀਂ ਦਿੱਲੀ- ਦਿੱਲੀ-NCR ਸਮੇਤ ਉੱਤਰ ਭਾਰਤ ਵਿਚ ਬੁੱਧਵਾਰ ਸਵੇਰੇ ਸੰਘਣੀ ਧੁੰਦ ਵੇਖਣ ਨੂੰ ਮਿਲੀ। ਨਾਲ ਹੀ ਠੰਡ ਵੱਧ ਗਈ ਹੈ। ਸੰਘਣੀ ਧੁੰਦ ਕਾਰਨ ਟਰੇਨਾਂ ਦੀ ਰਫ਼ਤਾਰ ਵੀ ਹੌਲੀ ਹੋ ਗਈ ਹੈ। ਭਾਰਤੀ ਰੇਲਵੇ ਦੇ ਇਕ ਅਪਡੇਟ ਮੁਤਾਬਕ ਦਿੱਲੀ ਆਉਣ ਵਾਲੀਆਂ ਕਰੀਬ 26 ਟਰੇਨਾਂ ਵਿਜ਼ੀਬਿਲਟੀ ਘੱਟ ਹੋਣ ਕਾਰਨ ਦੇਰੀ ਨਾਲ ਚੱਲ ਰਹੀਆਂ ਹਨ। ਦਿੱਲੀ ਵਿਚ ਸੰਘਣੀ ਧੁੰਦ ਕਾਰਨ ਉਡਾਣਾਂ ਦੇ ਸੰਚਾਲਣ 'ਤੇ ਵੀ ਅਸਰ ਪਿਆ ਹੈ। ਮੌਸਮ ਵਿਭਾਗ ਮੁਤਾਬਕ ਦਿੱਲੀ-NCR ਦੇ ਕੁਝ ਹਿੱਸਿਆਂ ਵਿਚ ਸ਼ਾਮ ਦੇ ਸਮੇਂ ਮੀਂਹ ਪੈ ਸਕਦਾ ਹੈ। ਇਸ ਨਾਲ ਤਾਪਮਾਨ ਵਿਚ ਹੋਰ ਵੀ ਗਿਰਾਵਟ ਆਵੇਗੀ।
5 ਘੰਟੇ ਤੋਂ ਵੱਧ ਦੀ ਦੇਰੀ ਨਾਲ ਚੱਲ ਰਹੀਆਂ ਟਰੇਨਾਂ
ਦਿੱਲੀ ਆਉਣ ਵਾਲੀਆਂ ਕਰੀਬ 26 ਟਰੇਨਾਂ ਸੰਘਣੀ ਧੁੰਦ ਕਾਰਨ ਦੇਰੀ ਨਾਲ ਚੱਲ ਰਹੀਆਂ ਹਨ। ਭਾਰਤੀ ਰੇਲਵੇ ਦੇ ਇਕ ਅਪਡੇਟ ਮੁਤਾਬਕ ਮਧੁਬਨੀ ਐਕਸਪ੍ਰੈੱਸ 328 ਮਿੰਟ ਯਾਨੀ 5 ਘੰਟ ਤੋਂ ਵੱਧ ਦੀ ਦੇਰੀ ਨਾਲ ਚੱਲ ਰਹੀਆਂ ਹਨ। ਇਸ ਤੋਂ ਇਲਾਵਾ ਬਿਹਾਰ ਸੰਪਰਕ ਕ੍ਰਾਂਤੀ, ਸ਼ਮ ਸ਼ਕਤੀ ਐਕਸਪ੍ਰੈੱਸ ਸਮੇਤ ਕਈ ਦੂਜੀਆਂ ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। ਮੰਗਲਵਾਰ ਨੂੰ ਕੁੱਲ 39 ਟਰੇਨਾਂ 30 ਮਿੰਟ ਤੋਂ ਲੈ ਕੇ 4 ਘੰਟੇ ਤੱਕ ਦੀ ਦੇਰੀ ਨਾਲ ਚੱਲ ਰਹੀਆਂ ਸਨ।
ਬੁੱਧਵਾਰ ਸਵੇਰੇ ਇਕ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਗਿਆ ਕਿ ਦਿੱਲੀ 'ਚ ਧੁੰਦ ਕਾਰਨ ਵਿਜ਼ੀਬਿਲਟੀ ਘੱਟ ਗਈ ਹੈ। ਏਅਰਲਾਈਨ ਨੇ ਕਿਹਾ ਕਿ ਅਸੀਂ ਮੌਸਮ ਦੀ ਨਿਗਰਾਨੀ ਕਰ ਰਹੇ ਹਾਂ ਅਤੇ ਤੁਹਾਡੀ ਸੁਰੱਖਿਅਤ ਅਤੇ ਨਿਰਵਿਘਨ ਯਾਤਰਾ ਲਈ ਸਾਰੇ ਯਤਨ ਕਰ ਰਹੇ ਹਾਂ। ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਸਾਡੀ ਵੈੱਬਸਾਈਟ ਅਤੇ ਐਪ ਰਾਹੀਂ ਆਪਣੀ ਉਡਾਣ ਦੀ ਸਥਿਤੀ ਬਾਰੇ ਅਪਡੇਟ ਰਹੋ। ਦੂਜੇ ਪਾਸੇ ਦਿੱਲੀ ਏਅਰਪੋਰਟ ਨੇ ਵੀ ਆਪਣੇ ਯਾਤਰੀਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਏਅਰਪੋਰਟ ਨੇ ਲਿਖਿਆ ਕਿ ਦਿੱਲੀ ਏਅਰਪੋਰਟ 'ਤੇ ਲੈਂਡਿੰਗ ਅਤੇ ਟੇਕਆਫ ਜਾਰੀ ਹੈ। ਉਹ ਉਡਾਣਾਂ ਜੋ CAT III ਦੀ ਪਾਲਣਾ ਨਹੀਂ ਕਰਦੀਆਂ ਹਨ ਪ੍ਰਭਾਵਿਤ ਹੋ ਸਕਦੀਆਂ ਹਨ। ਯਾਤਰੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੀਆਂ ਸਬੰਧਤ ਏਅਰਲਾਈਨਾਂ ਨਾਲ ਜੁੜੇ ਰਹਿਣ ਅਤੇ ਫਲਾਈਟ ਦੀ ਜਾਣਕਾਰੀ ਨਾਲ ਅਪਡੇਟ ਰਹਿਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8