ਦਿੱਲੀ ਦੀ ਆਬੋ-ਹਵਾ ਖਰਾਬ, ਬਾਹਰੀ ਇਲਾਕਿਆਂ ''ਚ ਛਾਈ ਸੰਘਣੀ ਧੁੰਦ

Friday, Jan 17, 2025 - 12:05 PM (IST)

ਦਿੱਲੀ ਦੀ ਆਬੋ-ਹਵਾ ਖਰਾਬ, ਬਾਹਰੀ ਇਲਾਕਿਆਂ ''ਚ ਛਾਈ ਸੰਘਣੀ ਧੁੰਦ

ਨਵੀਂ ਦਿੱਲੀ- ਬਾਹਰੀ ਦਿੱਲੀ ਦੇ ਕੁਝ ਹਿੱਸਿਆਂ ਵਿਚ ਸ਼ੁੱਕਰਵਾਰ ਸਵੇਰੇ ਸੰਘਣੀ ਧੁੰਦ ਛਾਈ ਰਹੀ, ਜਿਸ ਕਾਰਨ ਵਿਜ਼ੀਬਿਲਟੀ ਘੱਟ ਹੋ ਗਈ ਅਤੇ ਆਵਾਜਾਈ 'ਚ ਵਿਘਨ ਪਿਆ। ਰਾਸ਼ਟਰੀ ਰਾਜਧਾਨੀ ਵਿਚ ਠੰਡ ਤੋਂ ਰਾਹਤ ਨਹੀਂ ਹੈ ਅਤੇ ਘੱਟੋ-ਘੱਟ ਤਾਪਮਾਨ 8.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 1.2 ਡਿਗਰੀ ਵੱਧ ਸੀ। ਉੱਥੇ ਹੀ ਹਵਾ ਗੁਣਵੱਤਾ ਸੂਚਕਾਂਕ 294 ਦਰਜ ਕੀਤਾ ਗਿਆ, ਜੋ ਕਿ ਖਰਾਬ ਸ਼੍ਰੇਣੀ ਵਿਚ ਹੈ। 

ਭਾਰਤ ਮੌਸਮ ਵਿਗਿਆਨ ਵਿਭਾਗ (IMD) ਨੇ ਦਿਨ ਵਿਚ ਸੰਘਣੀ ਧੁੰਦ ਛਾਏ ਰਹਿਣ ਅਤੇ ਵੱਧ ਤੋਂ ਵੱਧ ਤਾਪਮਾਨ 19 ਡਿਗਰੀ ਸੈਲਸੀਅਸ ਦੇ ਆਲੇ-ਦੁਆਲੇ ਰਹਿਣ ਦੀ ਸੰਭਾਵਨਾ ਜ਼ਾਹਰ ਕੀਤੀ ਹੈ। ਮੌਸਮ ਵਿਭਾਗ ਨੇ ਸ਼ਨੀਵਾਰ ਨੂੰ ਬਹੁਤ ਸੰਘਣੀ ਧੁੰਦ ਛਾਏ ਰਹਿਣ ਅਤੇ ਐਤਵਾਰ ਨੂੰ ਵੀ ਸੰਘਣੀ ਧੁੰਦ ਛਾਏ ਰਹਿਣ ਦਾ ਅਨੁਮਾਨ ਹੈ।

ਦੱਸ ਦੇਈਏ ਕਿ ਜ਼ੀਰੋ ਅਤੇ 50 ਦੇ ਵਿਚਕਾਰ ਹਵਾ ਗੁਣਵੱਤਾ ਸੂਚਕਾਂਕ (AQI) ਨੂੰ ਚੰਗਾ, 51 ਤੋਂ 100 ਦੇ ਵਿਚਕਾਰ ਤਸੱਲੀਬਖਸ਼, 101 ਤੋਂ 200 ਦੇ ਵਿਚਕਾਰ ਦਰਮਿਆਨਾ, 201 ਤੋਂ 300 ਦੇ ਵਿਚਕਾਰ ਮਾੜਾ, 301 ਤੋਂ 400 ਦੇ ਵਿਚਕਾਰ ਬਹੁਤ ਮਾੜਾ ਅਤੇ 401 ਤੋਂ 500 ਨੂੰ ਗੰਭੀਰ ਸ਼੍ਰੇਣੀ ਵਿਚ ਮੰਨਿਆ ਜਾਂਦਾ ਹੈ।


author

Tanu

Content Editor

Related News