ਸੈਂਟਰਲ ਬੈਂਕ ''ਚ 266 ਅਹੁਦਿਆਂ ''ਤੇ ਨਿਕਲੀ ਭਰਤੀ, ਤੁਸੀਂ ਵੀ ਕਰੋ ਅਪਲਾਈ
Thursday, Jan 23, 2025 - 01:05 PM (IST)
ਨਵੀਂ ਦਿੱਲੀ- ਜੇਕਰ ਤੁਸੀਂ ਵੀ ਬੈਂਕ 'ਚ ਸਰਕਾਰੀ ਨੌਕਰੀ ਕਰਨਾ ਚਾਹੁੰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਦਰਅਸਲ ਸੈਂਟਰਲ ਬੈਂਕ ਆਫ਼ ਇੰਡੀਆ (CBI) ਨੇ ਜ਼ੋਨ ਬੇਸਡ ਅਫਸਰ (ZBO) ਦੀ ਨਵੀਂ ਭਰਤੀ ਕੱਢੀ ਹੈ। ਇਸ ਭਰਤੀ ਦਾ ਅਧਿਕਾਰਤ ਨੋਟੀਫ਼ਿਕੇਸ਼ਨ ਵੀ ਜਾਰੀ ਹੋ ਚੁੱਕਾ ਹੈ। ਬੈਂਕ ਦੀ ਅਧਿਕਾਰਤ ਵੈੱਬਸਾਈਟ 'ਤੇ 21 ਜਨਵਰੀ ਤੋਂ ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਇਸ ਭਰਤੀ ਲਈ ਉਮੀਦਵਾਰ 9 ਫਰਵਰੀ 2025 ਤੱਕ ਅਪਲਾਈ ਕਰ ਸਕਦੇ ਹਨ।
ਖਾਲੀ ਥਾਂਵਾਂ ਦੇ ਵੇਰਵੇ
ਸੈਂਟਰਲ ਬੈਂਕ ਦੀ ਇਹ ਭਰਤੀ ਵੱਖ-ਵੱਖ ਜ਼ੋਨਾਂ ਲਈ ਨਿਕਲੀ ਹੈ। ਕੁੱਲ 266 ਅਹੁਦਿਆਂ ਨੂੰ ਭਰਿਆ ਜਾਵੇਗਾ
ਯੋਗਤਾ
ਇਸ ਭਰਤੀ ਵਿਚ ਅਪਲਾਈ ਕਰਨ ਲਈ ਉਮੀਦਵਾਰਾਂ ਦਾ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਿਸੇ ਵੀ ਵਿਸ਼ੇ ਵਿਚ ਗਰੈਜੂਏਸ਼ਨ ਹੋਣਾ ਚਾਹੀਦਾ ਹੈ। ਨਾਲ ਇਸ ਦੇ ਬਰਾਬਰ ਕੋਈ ਹੋਰ ਯੋਗਤਾ ਹੋਣੀ ਜ਼ਰੂਰੀ ਹੈ। ਮੈਡੀਕਲ, ਇੰਜੀਨੀਅਰਿੰਗ, ਚਾਰਟਰਡ ਅਕਾਊਂਟੈਂਟ, ਕਾਸਟ ਅਕਾਊਂਟੈਂਟ ਵਰਗੀਆਂ ਵਿਦਿਅਕ ਯੋਗਤਾਵਾਂ ਵਾਲੇ ਉਮੀਦਵਾਰ ਵੀ ਅਪਲਾਈ ਕਰ ਸਕਦੇ ਹਨ। ਯੋਗਤਾ ਤੋਂ ਇਲਾਵਾ ਉਮੀਦਵਾਰਾਂ ਲਈ ਕੰਮ ਦਾ ਤਜਰਬਾ ਹੋਣਾ ਵੀ ਜ਼ਰੂਰੀ ਹੈ।
ਉਮਰ ਹੱਦ
ਬੈਂਕ ਦੀ ਇਸ ਭਰਤੀ 'ਚ ਹਿੱਸਾ ਲੈਣ ਲਈ ਉਮੀਦਵਾਰਾਂ ਦੀ ਘੱਟੋ-ਘੱਟ ਉਮਰ 21 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਅਤੇ ਵੱਧ ਤੋਂ ਵੱਧ ਉਮਰ 32 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਯਾਨੀ ਉਮੀਦਵਾਰ ਦਾ ਜਨਮ 1 ਦਸੰਬਰ 1992 ਤੋਂ ਪਹਿਲਾਂ ਅਤੇ 30 ਨਵੰਬਰ 2003 ਤੋਂ ਬਾਅਦ ਨਹੀਂ ਹੋਣਾ ਚਾਹੀਦਾ। ਉਮੀਦਵਾਰਾਂ ਦੀ ਉਮਰ ਦੀ ਗਣਨਾ 30 ਨਵੰਬਰ 2004 ਦੇ ਆਧਾਰ 'ਤੇ ਕੀਤੀ ਜਾਵੇਗੀ। ਰਾਖਵੀਆਂ ਸ਼੍ਰੇਣੀਆਂ ਨੂੰ ਵੱਧ ਉਮਰ ਵਿਚ ਛੋਟ ਦਿੱਤੀ ਗਈ ਹੈ।
ਤਨਖਾਹ-
ਜ਼ੋਨ ਆਧਾਰਿਤ ਅਫਸਰ ਦੇ ਅਹੁਦੇ ਲਈ ਚੁਣੇ ਗਏ ਉਮੀਦਵਾਰਾਂ ਨੂੰ ਸਹਾਇਕ ਮੈਨੇਜਰ ਸਕੇਲ-1 ਦੇ ਅਨੁਸਾਰ 48,480-85920/- ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ।
ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।
ਅਰਜ਼ੀ ਫੀਸ
SC/ST/PWBD/ਮਹਿਲਾ ਉਮੀਦਵਾਰਾਂ ਨੂੰ ਆਨਲਾਈਨ 175 ਰੁਪਏ ਦੀ ਅਰਜ਼ੀ ਫੀਸ ਅਦਾ ਕਰਨੀ ਪਵੇਗੀ। ਜਦਕਿ ਬਾਕੀ ਸਾਰੀਆਂ ਸ਼੍ਰੇਣੀਆਂ ਦੇ ਉਮੀਦਵਾਰਾਂ ਲਈ ਪ੍ਰੀਖਿਆ ਫੀਸ 850 ਰੁਪਏ ਹੈ।
ਲਿਖਤੀ ਪ੍ਰੀਖਿਆ ਵਿਚ ਅੰਗਰੇਜ਼ੀ, ਬੈਂਕਿੰਗ ਗਿਆਨ, ਕੰਪਿਊਟਰ ਗਿਆਨ ਅਤੇ ਮੌਜੂਦਾ ਆਰਥਿਕ ਦ੍ਰਿਸ਼ ਅਤੇ ਆਮ ਜਾਗਰੂਕਤਾ ਨਾਲ ਸਬੰਧਤ ਕੁੱਲ 120 ਪ੍ਰਸ਼ਨ ਪੁੱਛੇ ਜਾਣਗੇ। ਪ੍ਰੀਖਿਆ ਦੀ ਮਿਆਦ 80 ਮਿੰਟ ਹੋਵੇਗੀ। ਇਸ ਭਰਤੀ ਨਾਲ ਸਬੰਧਤ ਕਿਸੇ ਵੀ ਹੋਰ ਜਾਣਕਾਰੀ ਲਈ ਉਮੀਦਵਾਰ ਸੈਂਟਰਲ ਬੈਂਕ ਆਫ ਇੰਡੀਆ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।