ਵੰਦੇ ਭਾਰਤ ਟਰੇਨਾਂ ਨੂੰ ਟੱਕਰ ਦੇਣਗੀਆਂ ਅੰਮ੍ਰਿਤ ਭਾਰਤ ਟਰੇਨਾਂ, ਜਾਣੋ ਖ਼ਾਸੀਅਤ

Saturday, Jan 11, 2025 - 11:57 AM (IST)

ਵੰਦੇ ਭਾਰਤ ਟਰੇਨਾਂ ਨੂੰ ਟੱਕਰ ਦੇਣਗੀਆਂ ਅੰਮ੍ਰਿਤ ਭਾਰਤ ਟਰੇਨਾਂ, ਜਾਣੋ ਖ਼ਾਸੀਅਤ

ਨਵੀਂ ਦਿੱਲੀ- ਭਾਰਤੀ ਰੇਲਵੇ ਕੋਲ ਬਹੁਤ ਸਾਰੇ ਵਿਕਾਸ ਪ੍ਰਾਜੈਕਟ ਹਨ, ਜਿਨ੍ਹਾਂ 'ਚੋਂ ਕੁਝ ਜਲਦੀ ਹੀ ਸ਼ੁਰੂ ਹੋਣ ਜਾ ਰਹੇ ਹਨ ਅਤੇ ਕੁਝ ਲਈ ਕੰਮ ਅਜੇ ਵੀ ਜਾਰੀ ਹੈ। ਅੰਮ੍ਰਿਤ ਭਾਰਤ ਐਕਸਪ੍ਰੈਸ ਵੀ ਰੇਲਵੇ ਦਾ ਇਕ ਅਜਿਹਾ ਹੀ ਇਕ ਪ੍ਰਾਜੈਕਟ ਹੈ। ਇਸ ਨਵੀਂ ਰੇਲਗੱਡੀ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ, ਜਿਸ ਦੀ ਇਕ ਝਲਕ ਕੇਂਦਰੀ ਰੇਲਵੇ, ਸੂਚਨਾ ਅਤੇ ਪ੍ਰਸਾਰਣ, ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ, ਅਸ਼ਵਨੀ ਵੈਸ਼ਨਵ ਦੇ ਸੋਸ਼ਲ ਮੀਡੀਆ ਹੈਂਡਲ 'ਤੇ ਦੇਖੀ ਜਾ ਸਕਦੀ ਹੈ।

 

ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਤਸਵੀਰਾਂ

ਸ਼ੁੱਕਰਵਾਰ ਯਾਨੀ 10 ਜਨਵਰੀ ਨੂੰ, ਅਸ਼ਵਨੀ ਵੈਸ਼ਨਵ ਨੇ ਅੰਮ੍ਰਿਤ ਭਾਰਤ 2.0 ਦਾ ਨਿਰੀਖਣ ਕੀਤਾ ਅਤੇ ਇਸ ਦੀਆਂ ਤਸਵੀਰਾਂ ਆਪਣੇ 'ਐਕਸ' ਹੈਂਡਲ 'ਤੇ ਸਾਂਝੀਆਂ ਕੀਤੀਆਂ। ਆਪਣੀ ਪੋਸਟ 'ਚ ਉਨ੍ਹਾਂ ਨੇ ਇਸ ਨਵੀਂ ਰੇਲਗੱਡੀ ਦੀਆਂ ਵਿਸ਼ੇਸ਼ ਵਿਸ਼ੇਸ਼ਤਾਵਾਂ ਬਾਰੇ ਦੱਸਿਆ, ਜਿਸ 'ਚ ਐਮਰਜੈਂਸੀ ਸੰਚਾਰ ਵਰਗੀਆਂ ਸਹੂਲਤਾਂ ਸ਼ਾਮਲ ਹਨ। ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਇਕ ਵੀਡੀਓ ਵੀ ਸਾਂਝਾ ਕੀਤਾ। ਉਨ੍ਹਾਂ ਲਿਖਿਆ ਕਿ ਅੰਮ੍ਰਿਤ ਭਾਰਤ ਟ੍ਰੇਨ ਦਾ ਵਰਜਣ 2.0 ਆਮ ਨਾਗਰਿਕਾਂ ਲਈ ਸੋਚ-ਸਮਝ ਕੇ ਤਿਆਰ ਕੀਤਾ ਗਿਆ ਹੈ, ਜੋ ਕਿ ਪ੍ਰੀਮੀਅਮ ਸਹੂਲਤਾਂ ਦੇ ਨਾਲ ਕਿਫਾਇਤੀ ਹੈ। ਅਸੀਂ ਉਸ ਦੀ ਇਹ ਪੋਸਟ ਸਾਂਝੀ ਕਰ ਰਹੇ ਹਾਂ।

 

ਅੰਮ੍ਰਿਤ ਭਾਰਤ 2.0 ਦੀਆਂ ਵਿਸ਼ੇਸ਼ਤਾਵਾਂ

ਨਵੀਂ ਅੰਮ੍ਰਿਤ ਭਾਰਤ 2.0 ਟ੍ਰੇਨ ਦਾ ਰੰਗ ਵੰਦੇ ਭਾਰਤ ਟ੍ਰੇਨ ਵਰਗਾ ਹੈ। ਇਸ 'ਚ ਐਰਗੋਨੋਮਿਕ ਹੈਂਡਲ, ਟ੍ਰੇਨ 'ਚ ਉੱਪਰਲੀ ਬਰਥ ਤੱਕ ਪਹੁੰਚਣ ਲਈ ਪੌੜੀਆਂ ਅਤੇ ਸਮਾਨ ਰੱਖਣ ਲਈ ਐਲੂਮੀਨੀਅਮ ਲਗੇਜ਼ ਸਪੇਸ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਟ੍ਰੇਨ 'ਚ ਮਾਡਿਊਲਰ ਟਾਇਲਟ ਦੀ ਸਹੂਲਤ ਵੀ ਹੈ, ਜਿਸ 'ਚ ਤੁਹਾਨੂੰ ਸਟੇਨਲੈੱਸ ਸਟੀਲ ਦੇ ਬੇਸਿਨ ਮਿਲਦੇ ਹਨ। ਮੀਡੀਆ ਰਿਪੋਰਟਾਂ 'ਚ ਜਾਣਕਾਰੀ ਮਿਲੀ ਹੈ ਕਿ ਰੇਲਗੱਡੀ ਦੇ ਕੈਬਿਨ 'ਚ LED ਲਾਈਟਾਂ ਦੇ ਨਾਲ, USB-A ਅਤੇ USB-C ਚਾਰਜਰ ਅਤੇ ਮੋਬਾਈਲ ਹੋਲਡਰ ਵੀ ਲਗਾਏ ਗਏ ਹਨ। ਨਾਲ ਹੀ ਯਾਤਰੀਆਂ ਦੀ ਸੁਰੱਖਿਆ ਲਈ ਟ੍ਰੇਨ 'ਚ EP ਅਸਿਸਟ ਬ੍ਰੇਕ ਵੀ ਲਗਾਏ ਗਏ ਹਨ। ਇਹ ਟ੍ਰੇਨ 'ਐਮਰਜੈਂਸੀ ਦੀ ਸਥਿਤੀ 'ਚ ਯਾਤਰੀਆਂ ਅਤੇ ਗਾਰਡ ਵਿਚਕਾਰ ਦੋ-ਪੱਖੀ ਸੰਚਾਰ ਦੀ ਸਹੂਲਤ' ਨਾਲ ਵੀ ਲੈਸ ਹੈ। ਅੰਮ੍ਰਿਤ ਭਾਰਤ 2.0 'ਚ ਅੱਗ-ਸੁਰੱਖਿਅਤ FRP ਪੈਨਲ (HL-3 ਪ੍ਰਮਾਣਿਤ) ਵਾਲਾ ਮਾਡਿਊਲਰ ਟਾਇਲਟ, ਕੋਰੀਅਨ ਫਿਨਿਸ਼ ਵਾਲਾ ਸਟੇਨਲੈੱਸ ਸਟੀਲ ਵਾਸ਼ ਬੇਸਿਨ, ਲੀਕ-ਪਰੂਫ ਡਿਜ਼ਾਈਨ, ਬਿਹਤਰ ਡਰੇਨੇਜ ਅਤੇ ਹਾਈਜੀਨ ਲਈ ਵੇਂਟੀਲੇਸ਼ਨ ਅਤੇ 3 LED ਸਪਾਟਲਾਈਟਾਂ ਅਤੇ ਡਸਟਬਿਨ ਦੇ ਨਾਲ ਬ੍ਰਾਈਟ ਇੰਟੀਰੀਅਰ ਦੀ ਸਹੂਲਤ ਵੀ ਸ਼ਾਮਲ ਹੈ।

ਆਰਾਮਦਾਇਕ ਸੀਟ

ਅੰਮ੍ਰਿਤ ਭਾਰਤ 2.0 'ਚ ਉੱਪਰਲੀ ਬਰਥ ਲਈ ਐਲੂਮੀਨੀਅਮ ਐਕਸਟਰਿਊਸ਼ਨ ਅਤੇ ਮੋਟੇ ਸੀਟ ਕੁਸ਼ਨ ਹਨ ਤਾਂ ਕਿ ਲੰਬੀਆਂ ਯਾਤਰਾਵਾਂ ਦੌਰਾਨ ਯਾਤਰੀਆਂ ਨੂੰ ਆਰਾਮ ਮਿਲ ਸਕੇ। ਨਾਲ ਹੀ ਇਸ 'ਚ ਐਰਗੋਨੋਮਿਕ ਹੈਂਡਲ, ਲਾਕਿੰਗ ਸਿਸਟਮ ਅਤੇ ਰੀ-ਡਿਜ਼ਾਈਨ ਕੀਤੇ ਗਏ ਐਲੂਮੀਨੀਅਮ ਲਗੇਜ਼ ਰੈਕ ਵੀ ਹਨ। ਟ੍ਰੇਨ 'ਚ ਆਟੋਮੈਟਿਕ ਲਾਕਿੰਗ ਮੈਕੇਨਿਜ਼ਮ ਨਾਲ ਆਸਾਨ ਕਪਲਿੰਗ/ਅਨਕਪਲਿੰਗ ਅਤੇ ਹਾਦਸੇ ਤੋਂ ਸੁਰੱਖਿਆ ਲਈ ਐਨਰਜੀ ਅਬਜਾਰਬਿਗ ਡਿਫਾਰਮੇਸ਼ਨ ਟਿਊਬ ਦਾ ਸਪੋਰਟ ਵੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News