ਮੀਂਹ ਦਾ ਅਲਰਟ; ਸੰਘਣੀ ਧੁੰਦ, ਜਾਣੋ ਮੌਸਮ ਦਾ ਹਾਲ

Saturday, Jan 11, 2025 - 11:07 AM (IST)

ਮੀਂਹ ਦਾ ਅਲਰਟ; ਸੰਘਣੀ ਧੁੰਦ, ਜਾਣੋ ਮੌਸਮ ਦਾ ਹਾਲ

ਨਵੀਂ ਦਿੱਲੀ- ਉੱਤਰ ਭਾਰਤ ਵਿਚ ਕੜਾਕੇ ਦੀ ਠੰਡ ਦਾ ਦੌਰ ਜਾਰੀ ਹੈ। ਸੀਤ ਲਹਿਰ ਨੇ ਮੌਸਮ ਨੂੰ ਹੋਰ ਵੀ ਸਰਦ ਬਣਾ ਦਿੱਤਾ ਹੈ, ਜਿਸ ਕਾਰਨ ਵਜ਼ੀਬਿਲਟੀ ਵਿਚ ਕਮੀ ਆਈ ਹੈ। ਦਿੱਲੀ ਤੋਂ ਲੈ ਕੇ ਯੂ. ਪੀ., ਪੰਜਾਬ ਅਤੇ ਹਰਿਆਣਾ ਵਿਚ ਅੱਜ ਸੰਘਣੀ ਧੁੰਦ ਦੀ ਚਾਦਰ ਵਿਛੀ ਨਜ਼ਰ ਆਈ। ਲੋਕ ਠੰਡ ਕਾਰਨ ਠਰਦੇ ਨਜ਼ਰ ਆਏ। ਸੰਘਣੀ ਧੁੰਦ ਨੇ ਵਾਹਨਾਂ ਦੀ ਰਫ਼ਤਾਰ ਨੂੰ ਪ੍ਰਭਾਵਿਤ ਕੀਤਾ ਹੈ। ਜਿਸ ਕਾਰਨ ਹਾਈਵੇਅ 'ਤੇ ਚੱਲਣ ਵਾਲੇ ਵਾਹਨਾਂ ਨੂੰ ਹੌਲੀ ਰਫ਼ਤਾਰ ਨਾਲ ਚੱਲਣਾ ਪੈ ਰਿਹਾ ਹੈ। ਦਿੱਲੀ-NCR 'ਚ ਸੰਘਣੀ ਧੁੰਦ ਨੇ ਠੰਡ ਵਧਾ ਦਿੱਤੀ ਹੈ। ਧੁੰਦ ਨੇ ਟਰੇਨਾਂ ਅਤੇ ਉਡਾਣਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ।

ਮੌਸਮ ਵਿਭਾਗ ਨੇ ਦਿੱਲੀ ਵਿਚ ਵੀਕੈਂਡ 'ਤੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਇਸ ਦੇ ਨਾਲ ਹੀ ਸੀਤ ਲਹਿਰ ਦਾ ਕਹਿਰ ਵਧ ਸਕਦਾ ਹੈ। ਸਵੇਰੇ ਅਤੇ ਸ਼ਾਮ ਦੇ ਤਾਪਮਾਨ ਵਿਚ ਦੋ ਤੋਂ ਤਿੰਨ ਡਿਗਰੀ ਦੀ ਗਿਰਾਵਟ ਆ ਸਕਦੀ ਹੈ। ਬਿਹਾਰ ਵਿਚ ਵੀ ਠੰਡ ਅਤੇ ਸੰਘਣੀ ਧੁੰਦ ਹੋਰ ਵੱਧੇਗੀ। ਆਉਣ ਵਾਲੇ ਦਿਨਾਂ ਵਿਚ ਸਥਿਤੀ ਹੋਰ ਵੀ ਚੁਣੌਤੀਪੂਰਨ ਹੋ ਸਕਦੀ ਹੈ। ਅਗਲੇ ਤਿੰਨ ਦਿਨ ਤੱਕ ਬਿਹਾਰ ਵਿਚ ਸੰਘਣੀ ਧੁੰਦ ਛਾਈ ਰਹੇਗੀ। ਇਸ ਦੇ ਨਾਲ ਹੀ 11 ਅਤੇ 12 ਜਨਵਰੀ ਨੂੰ ਸੂਬੇ ਦੇ ਕੁਝ ਜ਼ਿਲ੍ਹਿਆਂ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਨਾਲ ਠੰਡ ਹੋ ਵੱਧ ਸਕਦੀ ਹੈ।

ਓਧਰ ਹਿਮਾਚਲ ਮੌਸਮ ਵਿਭਾਗ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਸਮੇਤ ਪ੍ਰਦੇਸ਼ ਦੇ ਕਈ ਹਿੱਸਿਆਂ ਵਿਚ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਬਣ ਰਹੀ ਹੈ। ਸੋਲਨ, ਸ਼ਿਮਲਾ ਅਤੇ ਕੁੱਲੂ ਵਿਚ ਬਰਫ਼ਬਾਰੀ ਹੋ ਸਕਦੀ ਹੈ। ਉੱਥੇ ਹੀ ਕਾਂਗੜਾ ਅਤੇ ਬਿਲਾਸਪੁਰ ਦੇ ਆਲੇ-ਦੁਆਲੇ ਦੇ ਖੇਤਰਾਂ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ।


author

Tanu

Content Editor

Related News