26 ਜਨਵਰੀ ਕਾਰਨ ਤੀਜੇ ਐਤਵਾਰ ਨੂੰ ਹੋਈ ''ਮਨ ਕੀ ਬਾਤ, PM ਮੋਦੀ ਨੇ ਸੰਵਿਧਾਨ ਦਾ ਕੀਤਾ ਜ਼ਿਕਰ
Sunday, Jan 19, 2025 - 11:28 AM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੇ 118ਵੇਂ ਐਪੀਸੋਡ 'ਚ ਕਿਹਾ,''ਤੁਸੀਂ ਲੋਕਾਂ ਨੇ ਇਕ ਗੱਲ ਨੋਟਿਸ ਕੀਤੀ ਹੋਵੇਗੀ ਕਿ ਹਰ ਵਾਰ ਮਨ ਕੀ ਬਾਤ ਮਹੀਨੇ ਦੇ ਆਖ਼ਰੀ ਐਤਵਾਰ ਨੂੰ ਹੁੰਦੀ ਹੈ ਪਰ ਇਸ ਵਾਰ ਅਸੀਂ ਇਕ ਹਫ਼ਤੇ ਪਹਿਲੇ ਚੌਥੇ ਐਤਵਾਰ ਦੀ ਬਜਾਏ ਤੀਜੇ ਐਤਵਾਰ ਨੂੰ ਮਿਲ ਰਹੇ ਹਾਂ, ਕਿਉਂਕਿ ਅਗਲੇ ਹਫ਼ਤੇ ਐਤਵਾਰ ਦੇ ਦਿਨ ਹੀ ਗਣਤੰਤਰ ਦਿਵਸ ਹੈ, ਮੈਂ ਸਾਰੇ ਦੇਸ਼ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਪਹਿਲਾਂ ਹੀ ਸ਼ੁੱਭਕਾਮਨਾਵਾਂ ਦਿੰਦਾ ਹਾਂ।'' ਉਨ੍ਹਾਂ ਕਿਹਾ,''ਇਸ ਵਾਰ ਦਾ ਗਣਤੰਤਰ ਦਿਵਸ ਬਹੁਤ ਵਿਸ਼ੇਸ਼ ਹੈ। ਇਹ ਭਾਰਤੀ ਗਣਤੰਤਰ ਦੀ 75ਵੀਂ ਵਰ੍ਹੇਗੰਢ ਹੈ। ਇਸ ਸਾਲ ਸੰਵਿਧਾਨ ਲਾਗੂ ਹੋਣ ਦੇ 75 ਸਾਲ ਹੋ ਰਹੇ ਹਨ। ਮੈਂ ਸੰਵਿਧਾਨ ਸਭਾ ਦੇ ਉਨ੍ਹਾਂ ਸਾਰੇ ਮਹਾਨ ਵਿਅਕਤੀਆਂ ਨੂੰ ਨਮਨ ਕਰਦਾ ਹਾਂ, ਜਿਨ੍ਹਾਂ ਨੇ ਸਾਨੂੰ ਸਾਡਾ ਪਵਿੱਤਰ ਸੰਵਿਧਾਨ ਦਿੱਤਾ।
117ਵਾਂ ਐਪੀਸੋਡ 29 ਦਸੰਬਰ ਨੂੰ ਪ੍ਰਸਾਰਿਤ ਹੋਇਆ ਸੀ। ਉਦੋਂ ਪੀ.ਐੱਮ. ਨੇ ਸੰਵਿਧਾਨ ਦਿਵਸ ਅਤੇ ਮਹਾਕੁੰਭ ਦਾ ਜ਼ਿਕਰ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਜਦੋਂ ਅਸੀਂ ਕੁੰਭ 'ਚ ਹਿੱਸਾ ਲੈਣ ਤਾਂ ਸਮਾਜ 'ਚ ਵੰਡ ਅਤੇ ਨਫ਼ਰਤ ਦੀ ਭਾਵਨਾ ਨੂੰ ਖ਼ਤਮ ਕਰਨ ਦਾ ਸੰਕਲਪ ਲੈਣ। ਪੀ.ਐੱਮ. ਮੋਦੀ ਦੀ 'ਮਨ ਕੀ ਬਾਤ' ਨੂੰ 22 ਭਾਰਤੀ ਭਾਸ਼ਾਵਾਂ ਅਤੇ 29 ਬੋਲੀਆਂ ਤੋਂ ਇਲਾਵਾ 11 ਵਿਦੇਸ਼ੀ ਭਾਸ਼ਾਵਾਂ 'ਚ ਵੀ ਬ੍ਰਾਡਕਾਸਟ ਕੀਤਾ ਜਾਂਦਾ ਹੈ। ਇਨ੍ਹਾਂ 'ਚ ਫਰੈਂਚ, ਚੀਨੀ, ਇੰਡੋਨੇਸ਼ੀਆ, ਤਿੱਬਤੀ, ਬਰਮੀ, ਬਲੂਚੀ, ਅਰਬੀ, ਪਸ਼ਤੂ, ਫਾਰਸੀ, ਦਾਰੀ ਅਤੇ ਸਵਾਹਿਲੀ ਸ਼ਾਮਲ ਹਨ। ਇਸ ਦੇ 62 ਐਪੀਸੋਡ ਨੂੰ ਭੀਲੀ ਬੋਲੀ 'ਚ ਵੀ ਅਨੁਵਾਦ ਕੀਤਾ ਗਿਆ ਹੈ। ਮਨ ਕੀ ਬਾਤ ਦੀ ਬ੍ਰਾਡਕਾਸਟਿੰਗ ਆਕਾਸ਼ਵਾਣੀ ਦੇ 500 ਤੋਂ ਵੱਧ ਬ੍ਰਾਡਕਾਸਟਿੰਗ ਸੈਂਟਰ ਵਲੋਂ ਕੀਤਾ ਜਾਂਦਾ ਹੈ। ਪਹਿਲੇ ਐਪੀਸੋਡ ਦੀ ਟਾਈਮ ਲਿਮਿਟ 14 ਮਿੰਟ ਸੀ। ਜੂਨ 2015 'ਚ ਇਸ ਨੂੰ ਵਧਾ ਕੇ 30 ਮਿੰਟ ਕਰ ਦਿੱਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8