2025 ਦੇ ਨਵੇਂ ਟ੍ਰੈਫਿਕ ਨਿਯਮ : ਹੈਲਮੇਟ ਪਾਉਣ ''ਤੇ ਵੀ ਲੱਗੇਗਾ ਜੁਰਮਾਨਾ, ਜਾਣੋ ਵਜ੍ਹਾ

Saturday, Jan 25, 2025 - 10:44 AM (IST)

2025 ਦੇ ਨਵੇਂ ਟ੍ਰੈਫਿਕ ਨਿਯਮ : ਹੈਲਮੇਟ ਪਾਉਣ ''ਤੇ ਵੀ ਲੱਗੇਗਾ ਜੁਰਮਾਨਾ, ਜਾਣੋ ਵਜ੍ਹਾ

ਨੈਸ਼ਨਲ ਡੈਸਕ : 2025 ਦੇ ਨਵੇਂ ਟ੍ਰੈਫਿਕ ਨਿਯਮਾਂ ਦੇ ਤਹਿਤ ਹੈਲਮੇਟ ਪਹਿਨਣਾ ਸਿਰਫ਼ ਕਾਨੂੰਨ ਦੀ ਪਾਲਣਾ ਕਰਨਾ ਨਹੀਂ ਹੈ, ਸਗੋਂ ਤੁਹਾਡੀ ਸੁਰੱਖਿਆ ਲਈ ਵੀ ਲਾਜ਼ਮੀ ਹੈ। ਹੁਣ ਹੈਲਮੇਟ ਨੂੰ ਸਹੀ ਢੰਗ ਨਾਲ ਪਹਿਨਣਾ ਜ਼ਰੂਰੀ ਹੋ ਗਿਆ ਹੈ। ਜੇਕਰ ਕੋਈ ਵਿਅਕਤੀ ਹੈਲਮੇਟ ਦੀ ਪੱਟੀ ਨੂੰ ਸਹੀ ਢੰਗ ਨਾਲ ਨਹੀਂ ਬੰਨ੍ਹਦਾ ਜਾਂ ਇਸਨੂੰ ਲਾਕ ਕੀਤੇ ਬਿਨਾਂ ਪਹਿਨਦਾ ਹੈ ਤਾਂ ਉਸ ਨੂੰ 1,000 ਰੁਪਏ ਦਾ ਚਲਾਨ ਹੋ ਸਕਦਾ ਹੈ। ਗਲਤ ਤਰੀਕੇ ਨਾਲ ਹੈਲਮੇਟ ਪਾਉਣ 'ਤੇ ਕੁੱਲ 2,000 ਰੁਪਏ ਤੱਕ ਦਾ ਜੁਰਮਾਨਾ ਲੱਗ ਸਕਦਾ ਹੈ।

ਨਵੇਂ ਨਿਯਮਾਂ ਦੇ ਤਹਿਤ ਜੇਕਰ ਕੋਈ ਵਿਅਕਤੀ ਵਾਹਨ ਚਲਾਉਂਦੇ ਸਮੇਂ ਹੈਲਮੇਟ ਪਾਉਂਦਾ ਹੈ ਪਰ ਇਸਦਾ ਪੱਟਾ ਨਹੀਂ ਬੰਨ੍ਹਦਾ ਜਾਂ ਇਸਨੂੰ ਸਹੀ ਢੰਗ ਨਾਲ ਲਾਕ ਨਹੀਂ ਕਰਦਾ, ਤਾਂ ਇਸਨੂੰ ਨਿਯਮਾਂ ਦੀ ਉਲੰਘਣਾ ਮੰਨਿਆ ਜਾਵੇਗਾ। ਅਜਿਹਾ ਕਰਨ 'ਤੇ 1,000 ਰੁਪਏ ਦਾ ਜੁਰਮਾਨਾ ਲੱਗੇਗਾ, ਕਿਉਂਕਿ ਬਿਨਾਂ ਪੱਟੀਆਂ ਵਾਲੇ ਹੈਲਮੇਟ ਦੁਰਘਟਨਾ ਦੌਰਾਨ ਕੋਈ ਸੁਰੱਖਿਆ ਪ੍ਰਦਾਨ ਨਹੀਂ ਕਰਦੇ।

ਹੈਲਮੇਟ ਨੂੰ ਸਹੀ ਢੰਗ ਨਾਲ ਪਹਿਨਣ ਦੇ ਨਿਯਮ

ISI ਮਾਰਕ ਵਾਲਾ ਹੈਲਮੇਟ ਚੁਣੋ: ਵਾਹਨ ਚਲਾਉਂਦੇ ਸਮੇਂ ਇਸਤੇਮਾਲ ਕੀਤੇ ਜਾਣ ਵਾਲੇ ਨਕਲੀ ਅਤੇ ਸਸਤੇ ਹੈਲਮੇਟ ਤੋਂ ਬਚੋ। ਹਮੇਸ਼ਾ ISI ਮਾਰਕ ਵਾਲੇ ਬ੍ਰਾਂਡ ਵਾਲੇ ਹੈਲਮੇਟ ਖਰੀਦੋ।
ਸਹੀ ਆਕਾਰ ਦਾ ਹੈਲਮੇਟ ਚੁਣੋ: ਰੋਜ਼ਾਨਾ ਇਸਤੇਮਾਲ ਕੀਤੇ ਜਾਣ ਵਾਲਾ ਹੈਲਮੇਟ ਨਾ ਤਾਂ ਬਹੁਤ ਜ਼ਿਆਦਾ ਤੰਗ ਹੋਣਾ ਚਾਹੀਦਾ ਹੈ ਅਤੇ ਨਾ ਹੀ ਬਹੁਤ ਢਿੱਲਾ।
ਪੱਟੀਆਂ ਬੰਨ੍ਹੋ: ਹੈਲਮੇਟ ਪਹਿਨਣ ਤੋਂ ਬਾਅਦ ਇਸ ਦੀਆਂ ਪੱਟੀਆਂ ਨੂੰ ਜ਼ਰੂਰ ਬੰਨ੍ਹੋ। ਟੁੱਟੀਆਂ ਜਾਂ ਖ਼ਰਾਬ ਹੋਈਆਂ ਪੱਟੀਆਂ ਦੀ ਤੁਰੰਤ ਮੁਰੰਮਤ ਕਰਵਾਓ।


author

rajwinder kaur

Content Editor

Related News