''ਬਾਬਾ ਕਾ ਢਾਬਾ'' ਨੂੰ ਮਸ਼ਹੂਰ ਕਰਨ ਵਾਲੇ ਨੌਜਵਾਨ ਵਿਰੁੱਧ ਮਾਲਕ ਪੁੱਜਾ ਥਾਣੇ, ਜਾਣੋ ਕੀ ਹੈ ਵਜ੍ਹਾ

Monday, Nov 02, 2020 - 06:28 PM (IST)

''ਬਾਬਾ ਕਾ ਢਾਬਾ'' ਨੂੰ ਮਸ਼ਹੂਰ ਕਰਨ ਵਾਲੇ ਨੌਜਵਾਨ ਵਿਰੁੱਧ ਮਾਲਕ ਪੁੱਜਾ ਥਾਣੇ, ਜਾਣੋ ਕੀ ਹੈ ਵਜ੍ਹਾ

ਨਵੀਂ ਦਿੱਲੀ- ਦਿੱਲੀ ਦਾ 'ਬਾਬਾ ਕਾ ਢਾਬਾ' ਇਕ ਵਾਰ ਫਿਰ ਸੁਰਖੀਆਂ 'ਚ ਹੈ। ਇਸ ਨੂੰ ਚਲਾਉਣ ਵਾਲੇ ਕਾਂਤਾ ਪ੍ਰਸਾਦ ਨੇ ਮਾਲਵੀਯ ਨਗਰ ਥਾਣੇ 'ਚ ਇਕ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਉਨ੍ਹਾਂ ਦਾ ਵੀਡੀਓ ਬਣਾਉਣ ਵਾਲੇ ਗੌਰਵ ਵਾਸਨ ਨੇ ਧੋਖਾਧੜੀ ਕੀਤੀ ਹੈ। ਸ਼ਿਕਾਇਤ ਅਨੁਸਾਰ, ਲੋਕਾਂ ਨੇ ਬਾਬਾ ਨੂੰ ਜੋ ਲੱਖਾਂ ਰੁਪਏ ਦੀ ਆਰਥਿਕ ਮਦਦ ਦਿੱਤੀ ਸੀ, ਉਸ 'ਚ ਹੇਰਫੇਰ ਕੀਤੀ ਗਈ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਕਾਂਤਾ ਪ੍ਰਸਾਦ ਦੀ ਮਦਦ ਲਈ ਵੱਡੀ ਗਿਣਤੀ 'ਚ ਲੋਕ ਅੱਗੇ ਆਏ ਸਨ। ਕਾਂਤਾ ਪ੍ਰਸਾਦ ਦਾ ਦੋਸ਼ ਹੈ ਕਿ ਜੋ ਪੈਸੇ ਉਨ੍ਹਾਂ ਦੇ ਅਤੇ ਉਨ੍ਹਾਂ ਦੀ ਪਤਨੀ ਦੀ ਮਦਦ ਲਈ ਜਮ੍ਹਾ ਹੋਏ, ਗੌਰਵ ਨੇ ਉਸ 'ਚ ਹੇਰਫੇਰ ਕੀਤੀ ਹੈ।

ਇਹ ਵੀ ਪੜ੍ਹੋ : ਦੀਵਾਲੀ ਦੀਆਂ ਤਿਆਰੀਆਂ ਦੌਰਾਨ ਘਰ 'ਚ ਪੈ ਗਿਆ ਚੀਕ-ਚਿਹਾੜਾ, ਮਾਸੂਮ ਦੀ ਦਰਦਨਾਕ ਮੌਤ

ਗੌਰਵ ਵਾਸਨ 'ਤੇ ਲੱਗੇ ਹਨ ਇਹ ਦੋਸ਼
ਗੌਰਵ ਵਾਸਨ ਯੂ-ਟਿਊਬਰ ਹਨ। ਪਿਛਲੇ ਮਹੀਨੇ ਦੀ ਸ਼ੁਰੂਆਤ 'ਚ ਵਾਸਨ ਨੇ ਆਪਣੇ ਸੋਸ਼ਲ ਮੀਡੀਆ 'ਤੇ 'ਬਾਬਾ ਕਾ ਢਾਬਾ' ਬਾਰੇ ਵੀਡੀਓ ਪੋਸਟ ਕੀਤਾ ਸੀ। ਇਸ 'ਚ ਕਾਂਤਾ ਪ੍ਰਸਾਦ ਅਤੇ ਉਨ੍ਹਾਂ ਦੀ ਪਤਨੀ ਬਾਦਾਮੀ ਦੇਵੀ ਰੋਂਦੇ ਹੋਏ ਆਪਣੇ ਦਰਦ ਬਿਆਨ ਕਰ ਰਹੇ ਸਨ। ਵਾਸਨ ਦਾ ਵੀਡੀਓ ਵਾਇਰਲ ਹੋ ਗਿਆ, ਜਿਸ ਤੋਂ ਬਾਅਦ 'ਬਾਬਾ ਕਾ ਢਾਬਾ' 'ਤੇ ਲੋਕਾਂ ਦੀ ਭੀੜ ਲੱਗ ਗਈ। ਉਨ੍ਹਾਂ ਨੂੰ ਪੈਸੇ ਟਰਾਂਸਫਰ ਕਰਨ ਮਦਦ ਕਰਨ ਦਾ ਵੀ ਇੰਤਜ਼ਾਮ ਹੋਇਆ। ਪ੍ਰਸਾਦ ਦਾ ਦੋਸ਼ ਹੈ ਕਿ ਫਿਰ ਗੌਰਵ ਨੇ ਇਸੇ 'ਚ ਗੜਬੜ ਕੀਤੀ ਹੈ। ਕਾਂਤਾ ਪ੍ਰਸਾਦ ਅਨੁਸਾਰ, ਗੌਰਵ ਨੇ ਜਾਣ ਬੁੱਝ ਕੇ ਸਿਰਫ਼ ਆਪਣੇ ਅਤੇ ਆਪਣੇ ਪਰਿਵਾਰ ਵਾਲਿਆਂ ਦੀ ਬੈਂਕ ਡੀਟੇਲਜ਼ ਸ਼ੇਅਰ ਕੀਤੀਆਂ ਅਤੇ ਕਾਫ਼ੀ ਰਕਮ ਜਮ੍ਹਾ ਕਰ ਲਈ। ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਕਿ ਗੌਰਵ ਨੇ ਉਨ੍ਹਾਂ ਨੂੰ ਕਿਸੇ ਲੈਣ-ਦੇਣ ਦੀ ਜਾਣਕਾਰੀ ਨਹੀਂ ਦਿੱਤੀ ਹੈ।

PunjabKesari

ਇਹ ਵੀ ਪੜ੍ਹੋ : ਪਤੀ ਨੇ ਪਹਿਲਾਂ ਪਤਨੀ ਦਾ ਚਾਕੂ ਮਾਰ ਕੀਤਾ ਕਤਲ, ਫਿਰ ਖ਼ੁਦ ਖਾ ਲਿਆ ਜ਼ਹਿਰ, ਇਹ ਸੀ ਵਜ੍ਹਾ

ਵਾਸਨ ਨੇ ਸਾਰੇ ਦੋਸ਼ਾਂ ਤੋਂ ਕੀਤਾ ਇਨਕਾਰ
ਦੂਜੇ ਪਾਸੇ ਵਾਸਨ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਾਰਾ ਪੈਸਾ ਪ੍ਰਸਾਦ ਦੇ ਅਕਾਊਂਟ 'ਚ ਟਰਾਂਸਫਰ ਕਰ ਦਿੱਤਾ ਗਿਆ ਸੀ। ਵਾਸਨ ਨੇ ਕਿਹਾ,''ਜਦੋਂ ਮੈਂ ਵੀਡੀਓ ਬਣਾਇਆ ਸੀ ਤਾਂ ਮੈਨੂੰ ਨਹੀਂ ਪਤਾ ਸੀ ਕਿ ਇਹ ਇੰਨਾ ਵੱਡਾ ਹੋ ਜਾਵੇਗਾ। ਮੈਂ ਨਹੀਂ ਚਾਹੁੰਦਾ ਸੀ ਕਿ ਲੋਕ ਬਾਬਾ ਨੂੰ ਪਰੇਸ਼ਾਨ ਕਰਨ, ਇਸ ਲਈ ਮੈਂ ਆਪਣੀ ਬੈਂਕ ਡੀਟੇਲਜ਼ ਦੇ ਦਿੱਤੀਆਂ।'' ਵਾਸਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਵੀ ਪਾਇਆ ਹੈ, ਜਿਸ 'ਚ ਉਹ ਬੈਂਕ ਟਰਾਂਸਫਰ ਦੀ ਡੀਟੇਲਜ਼ ਦਿਖਾਉਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਫੇਸਬੁੱਕ ਪੇਜ਼ 'ਤੇ ਬੈਂਕ ਸਟੇਟਮੈਂਟ ਅਪਲੋਡ ਕਰਨ ਦਾ ਦਾਅਵਾ ਵੀ ਕੀਤਾ ਹੈ।

ਇਹ ਵੀ ਪੜ੍ਹੋ : 'ਬਾਬਾ ਕਾ ਢਾਬਾ' ਦੀਆਂ ਟੁੱਟੀਆਂ ਆਸਾਂ, ਮਸ਼ਹੂਰ ਹੋਣ ਲਈ ਬਣਿਆ ਸੈਲਫੀ ਪੁਆਇੰਟ

ਪੁਲਸ ਨੇ ਕਿਹਾ ਕੀਤੀ ਜਾ ਰਹੀ ਹੈ ਜਾਂਚ
ਉੱਥੇ ਹੀ ਇਸ ਮਾਮਲੇ 'ਚ ਸਾਊਥ ਦਿੱਲੀ ਦੇ ਡੀ.ਸੀ.ਪੀ. ਅਤੁੱਲ ਠਾਕਰ ਦਾ ਕਹਿਣਾ ਹੈ ਕਿ ਇਸ 'ਚ ਜਾਂਚ ਕੀਤੀ ਜਾ ਰਹੀ ਹੈ। ਜੇਕਰ ਅਜਿਹਾ ਕੁਝ ਸਾਹਮਣੇ ਆਇਆ ਹੈ, ਜਿਸ 'ਚ ਇਹ ਪਤਾ ਲੱਗੇਗਾ ਕਿ ਬਾਬਾ ਨੂੰ ਆਰਥਿਕ ਮਦਦ ਦੇਣ ਵਾਲੇ ਮਾਮਲੇ 'ਚ ਕਿਸੇ ਨੇ ਕੁਝ ਹੇਰਫੇਰ ਕੀਤੀ ਹੈ। ਉਸ ਵਿਰੁੱਧ ਮੁਕੱਦਮਾ ਦਰਜ ਕਰ ਕੇ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪਟਾਕੇ 'ਤੇ ਗਿਲਾਸ ਰੱਖ ਕੇ ਚਲਾਉਣ ਨਾਲ ਬੱਚੇ ਦੀ ਮੌਤ, ਸਰੀਰ 'ਚ ਵੜੇ ਸਟੀਲ ਦੇ ਟੁੱਕੜੇ


author

DIsha

Content Editor

Related News