ਕੇਜਰੀਵਾਲ ਨੇ ਪੇਸ਼ ਕੀਤਾ 5 ਸਾਲਾਂ ਦਾ ਰਿਪੋਰਟ ਕਾਰਡ, ਦੱਸੀਆਂ ਉਪਲੱਬਧੀਆਂ

12/24/2019 5:18:15 PM

ਨਵੀਂ ਦਿੱਲੀ— ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਮੰਗਲਵਾਰ ਨੂੰ ਸਰਕਾਰ ਦਾ ਰਿਪੋਰਟ ਕਾਰਡ ਜਾਰੀ ਕੀਤਾ ਹੈ। ਕੇਜਰੀਵਾਲ ਨੇ ਇਸ ਕਾਰਜਕਾਲ 'ਚ ਆਪਣੀਆਂ ਵੱਡੀਆਂ ਉਪਲੱਬਧੀਆਂ ਦਰਮਿਆਨ ਚੰਗੀ ਸਿੱਖਿਆ, ਮੁਫ਼ਤ ਸਿਹਤ ਸਹੂਲਤਾਂ ਨੂੰ ਮੁੱਖ ਉਪਲੱਬਧੀਆਂ ਨੂੰ ਜਗ੍ਹਾ ਦਿੱਤੀ ਹੈ। ਕੇਜਰੀਵਾਲ ਨੇ ਕਿਹਾ  ਹੈ ਕਿ ਚੰਗੀ ਸਿੱਖਿਆ ਅਤੇ ਮੁਫ਼ਤ ਸਿਹਤ ਸਹੂਲਤ ਦਿੱਲੀ 'ਚ ਆਪਣੇ 5 ਸਾਲ ਦੇ ਕਾਰਜਕਾਲ 'ਚ 'ਆਪ' ਸਰਕਾਰ ਦੀਆਂ ਵੱਡੀਆਂ ਉਪਲੱਬਧੀਆਂ 'ਚੋਂ ਇਕ ਸੀ।

PunjabKesariਦਿੱਲੀ ਦੇ 32 ਲੱਖ ਲੋਕਾਂ ਦਾ ਬਿਜਲੀ ਬਿੱਲ ਜ਼ੀਰੋ ਆਇਆ ਹੈ
ਕੇਜਰੀਵਾਲ ਨੇ ਕਿਹਾ,''ਅਸੀਂ ਜਨਤਾ ਦੇ ਸੇਵਕ ਹਾਂ ਅਤੇ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਪ੍ਰਦਰਸ਼ਨ ਦਾ ਰਿਪੋਰਟ ਕਾਰਡ ਪੇਸ਼ ਕਰੀਏ। ਪਿਛਲੀਆਂ ਚੋਣਾਂ 'ਚ ਜਿਸ ਤਰ੍ਹਾਂ ਇਤਿਹਾਸਕ ਬਹੁਮਤ ਮਿਲਿਆ, ਅਸੀਂ ਪਿਛਲੇ 5 ਸਾਲਾਂ 'ਚ ਉਸੇ ਤਰ੍ਹਾਂ ਇਤਿਹਾਸਕ ਕੰਮ ਕੀਤੇ ਹਨ। ਸਾਡੀ ਸਰਕਾਰ ਨੇ ਸਿੱਖਿਆ 'ਤੇ ਚੰਗਾ ਕੰਮ ਕੀਤਾ ਹੈ। 5 ਸਾਲਾਂ ਅੰਦਰ ਅਸੀਂ ਸਿੱਖਿਆ ਦੇ ਖੇਤਰ 'ਚ ਕ੍ਰਾਂਤੀਕਾਰੀ ਤਬਦੀਲੀ ਕੀਤੀ। ਇਸ ਤਬਦੀਲੀ ਦੀ ਚਰਚਾ ਪੂਰੀ ਦੁਨੀਆ 'ਚ ਹੋ ਰਹੀ ਹੈ। ਅਸੀਂ ਸਿੱਖਿਆ ਦਾ ਬਜਟ ਤਿੰਨ ਗੁਣਾ ਕਰ ਦਿੱਤਾ। ਜਦੋਂ ਸਰਕਾਰ ਬਣੀ ਸੀ, ਉਦੋਂ 6600 ਕਰੋੜ ਦਾ ਬਜਟ ਸੀ ਪਰ ਅੱਜ 15600 ਕਰੋੜ ਦਾ ਬਜਟ ਹੈ। ਸਾਡੀ ਸਰਕਾਰ ਬਣਨ ਤੋਂ ਪਹਿਲਾਂ ਸਾਰੇ ਸਕੂਲਾਂ 'ਚ 17 ਹਜ਼ਾਰ ਕਲਾਸ ਰੂਮ ਬਣੇ ਸਨ। ਅੱਜ 5 ਸਾਲਾਂ ਦੇ ਅੰਦਰ ਅਸੀਂ 20 ਹਜ਼ਾਰ ਹੋਰ ਨਵੇਂ ਕਲਾਸ ਰੂਮ ਬਣਾਏ। ਨਾਲ ਹੀ ਇਸ ਵਾਰ ਦਿੱਲੀ ਦੇ 32 ਲੱਖ ਲੋਕਾਂ ਦਾ ਬਿਜਲੀ ਬਿੱਲ ਜ਼ੀਰੋ ਆਇਆ ਹੈ।

PunjabKesariਝੁੱਗੀ ਵਾਲਿਆਂ ਨੂੰ ਪੱਕਾ ਮਕਾਨ ਦਿੱਤਾ ਜਾਵੇਗਾ
ਦੱਸਣਯੋਗ ਹੈ ਕਿ ਆਪ ਨੇ 2015 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ 'ਚ 70 'ਚੋਂ 67 ਸੀਟਾਂ ਜਿੱਤੀਆਂ ਸਨ। ਅਗਲੇ ਸਾਲ ਦੀ ਸ਼ੁਰੂਆਤ 'ਚ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਹਨ ਅਤੇ ਅਜਿਹੇ 'ਚ ਕੇਜਰੀਵਾਲ ਨੇ ਆਪਣੀ ਸਰਕਾਰ ਦਾ ਰਿਪੋਰਟ ਕਾਰਡ ਪੇਸ਼ ਕੀਤਾ ਹੈ। ਦੱਸਣਯੋਗ ਹੈ ਕਿ ਦਿੱਲੀ 'ਚ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਕੇਜਰੀਵਾਲ ਨੇ ਮੁੱਖ ਮੰਤਰੀ ਰਿਹਾਇਸ਼ ਯੋਜਨਾ ਦੀ ਸ਼ੁਰੂਆਤ ਵੀ ਕੀਤੀ ਹੈ। ਇਸ ਦੇ ਅਧੀਨ ਪੂਰੀ ਦਿੱਲੀ 'ਚ 65 ਹਜ਼ਾਰ ਝੁੱਗੀਆਂ ਦੇ ਮਾਲਕਾਂ ਨੂੰ ਸਰਟੀਫਿਕੇਟ ਵੰਡੇ ਜਾ ਰਹੇ ਹਨ। ਅੰਬੇਡਕਰ ਨਗਰ 'ਚ ਯੋਜਨਾ ਦੀ ਸ਼ੁਰੂਆਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜਿੱਥੇ ਝੁੱਗੀ, ਉਹੀ ਮਕਾਨ ਯੋਜਨਾ ਦੇ ਅਧੀਨ ਇਨ੍ਹਾਂ ਸਾਰੇ ਝੁੱਗੀ ਵਾਲਿਆਂ ਨੂੰ ਪੱਕਾ ਮਕਾਨ ਦਿੱਤਾ ਜਾਵੇਗਾ।


DIsha

Content Editor

Related News