ਪਿਛਲੇ 8 ਸਾਲਾਂ ''ਚ 23 ਅਪ੍ਰੈਲ ਸਭ ਤੋਂ ਗਰਮ ਦਿਨ, ਤਾਪਮਾਨ 40 ਤੋਂ ਪਾਰ

04/24/2019 12:51:35 PM

ਨਵੀਂ ਦਿੱਲੀ— ਦਿੱਲੀ 'ਚ ਚੜ੍ਹਦੇ ਪਾਰੇ ਕਾਰਨ ਗਰਮੀ ਨੇ ਲੋਕਾਂ ਦਾ ਹਾਲ ਬੇਹਾਲ ਕੀਤਾ ਹੋਇਆ ਹੈ। ਮੰਗਲਵਾਰ ਨੂੰ ਇਸ ਮੌਸਮ 'ਚ ਪਾਰਾ 40 ਪਾਰ ਕਰ ਗਿਆ। ਵਧ ਤੋਂ ਵਧ ਤਾਪਮਾਨ 40.3 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 22.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਬੀਤੇ 8 ਸਾਲਾਂ 'ਚ 23 ਅਪ੍ਰੈਲ ਨੂੰ ਇੰਨਾ ਵਧ ਤਾਪਮਾਨ ਕਦੇ ਨਹੀਂ ਰਿਹਾ ਹੈ, ਜਦੋਂ ਕਿ ਪਾਲਮ ਕੇਂਦਰ 'ਤੇ ਵਧ ਤੋਂ ਵਧ ਤਾਪਮਾਨ 42.5 ਅਤੇ ਰਿਜ 'ਤੇ 42.7 ਡਿਗਰੀ ਸੈਲਸੀਅਸ ਦਰਜ ਹੋਇਆ। ਅਗਲੇ ਹਫਤੇ ਤੱਕ ਪਾਰੇ 'ਚ ਬਰੇਕ ਲੱਗਣ ਦੀ ਸੰਭਾਵਨਾ ਨਹੀਂ ਹੈ। 

ਅਜਿਹੇ 'ਚ ਇਕ ਹਫਤੇ ਤੱਕ ਝੁਲਸਾਉਣ ਵਾਲੀ ਗਰਮੀ ਤੋਂ ਰਾਹਤ ਨਹੀਂ ਮਿਲੇਗੀ। ਦਿੱਲੀ 'ਚ ਐਤਵਾਰ ਤੋਂ ਹੀ ਲਗਾਤਾਰ ਤਾਪਮਾਨ 'ਚ ਵਾਧਾ ਹੋ ਰਿਹਾ ਹੈ। ਮੰਗਲਵਾਰ ਨੂੰ ਤਾਂ ਸਵੇਰ ਤੋਂ ਹੀ ਤੇਜ਼ ਧੁੱਪ ਨੇ ਲੋਕਾਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ।


DIsha

Content Editor

Related News