ਅਗਲੇ 5 ਦਿਨਾਂ ਤੱਕ ਕੜਾਕੇ ਦੀ ਠੰਡ ਤੋਂ ਨਹੀਂ ਮਿਲੇਗੀ ਰਾਹਤ, ਬੇਹੱਦ ਖਰਾਬ ਹੋਈ ਦਿੱਲੀ ਦੀ ਹਵਾ

Friday, Dec 27, 2019 - 10:07 AM (IST)

ਅਗਲੇ 5 ਦਿਨਾਂ ਤੱਕ ਕੜਾਕੇ ਦੀ ਠੰਡ ਤੋਂ ਨਹੀਂ ਮਿਲੇਗੀ ਰਾਹਤ, ਬੇਹੱਦ ਖਰਾਬ ਹੋਈ ਦਿੱਲੀ ਦੀ ਹਵਾ

ਨਵੀਂ ਦਿੱਲੀ—ਸਮੁੱਚੇ ਭਾਰਤ 'ਚ ਕੜਾਕੇ ਦੀ ਠੰਡ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਨੇ ਅਲਰਟ ਜਾਰੀ ਕਰਦੇ ਹੋਏ ਕਿਹਾ ਹੈ ਕਿ ਅਗਲੇ 5 ਦਿਨਾਂ ਤੱਕ ਕੋਈ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ। ਦਿੱਲੀ 'ਚ ਅੱਜ ਦਾ ਤਾਪਮਾਨ 4.2 ਡਿਗਰੀ ਤੱਕ ਡਿੱਗ ਗਿਆ। ਮੌਸਮ ਵਿਭਾਗ ਨੇ ਦਿੱਲੀ-ਐੱਨ.ਸੀ.ਆਰ 'ਚ 31 ਦਸੰਬਰ ਅਤੇ 1 ਜਨਵਰੀ ਨੂੰ ਬਾਰਿਸ਼ ਦੀ ਸੰਭਾਵਨਾ ਹੈ। ਕੜਾਕੇ ਦੀ ਠੰਡ ਦੌਰਾਨ ਦਿੱਲੀ ਦੀ ਹਵਾ ਬੇਹੱਦ ਪ੍ਰਦੂਸ਼ਿਤ ਬਣੀ ਹੋਈ ਹੈ।

PunjabKesari

ਦਿੱਲੀ-ਐੱਨ.ਆਰ.ਸੀ ਇਨ੍ਹਾਂ ਦਿਨ੍ਹਾਂ ਦੌਰਾਨ ਕੜਾਕੇ ਦੀ ਠੰਡ ਦੇ ਨਾਲ ਪ੍ਰਦੂਸ਼ਣ ਦੀ ਮਾਰ ਝੱਲ ਰਿਹਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਇੰਡੀਆ ਗੇਟ ਦੇ ਨੇੜਵੇ ਖੇਤਰਾ 'ਚ ਅੱਜ ਭਾਵ ਸ਼ੁੱਕਰਵਾਰ ਹਵਾ ਗੁਣਵੱਤਾ ਇੰਡੈਕਸ 367 ਦਰਜ ਕੀਤਾ ਗਿਆ, ਜੋ ਕਿ 'ਬਹੁਤ ਖਰਾਬ' ਸ਼੍ਰੇਣੀ 'ਚ ਆਉਂਦਾ ਹੈ। ਦਿੱਲੀ ਦੇ ਨੇੜੇ ਨੋਇਡਾ 'ਚ ਹਵਾ ਗੁਣਵੱਤਾ ਇੰਡੈਕਸ ਵੀ ਬੇਹੱਦ ਖਰਾਬ ਬਣੀ ਹੋਈ ਹੈ। 

PunjabKesari

ਇਸ ਤੋਂ ਇਲਾਵਾ ਨੋਇਡਾ 'ਚ ਠੰਡ ਦੇ ਨਾਲ ਹੀ ਪ੍ਰਦੂਸ਼ਣ ਨੇ ਸਥਿਤੀ ਹੋਰ ਵੀ ਖਰਾਬ ਕਰ ਦਿੱਤੀ ਹੈ। ਦੂਜੇ ਪਾਸੇ ਤਾਪਮਾਨ ਡਿੱਗਣ ਕਾਰਨ ਗਾਜੀਆਬਾਦ ਅਤੇ ਨੋਇਡਾ 'ਚ ਜਨਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ।


author

Iqbalkaur

Content Editor

Related News