21 ਹਜ਼ਾਰ ਕਰੋੜ ਰੁਪਏ ਦੇ ਰੱਖਿਆ ਸੌਦਿਆਂ ਨੂੰ ਲੋੜ ਦੇ ਆਧਾਰ ’ਤੇ ਖਰੀਦ ਦੀ ਮਨਜ਼ੂਰੀ

Tuesday, Dec 03, 2024 - 11:49 PM (IST)

21 ਹਜ਼ਾਰ ਕਰੋੜ ਰੁਪਏ ਦੇ ਰੱਖਿਆ ਸੌਦਿਆਂ ਨੂੰ ਲੋੜ ਦੇ ਆਧਾਰ ’ਤੇ ਖਰੀਦ ਦੀ ਮਨਜ਼ੂਰੀ

ਨਵੀਂ ਦਿੱਲੀ, (ਯੂ. ਐੱਨ. ਆਈ.)- ਰੱਖਿਆ ਮੰਤਰਾਲਾ ਨੇ ਹਥਿਆਰਬੰਦ ਬਲਾਂ ਦੇ ਆਧੁਨਿਕੀਕਰਨ ਨੂੰ ਅੱਗੇ ਵਧਾਉਣ ਅਤੇ ਉਨ੍ਹਾਂ ਨੂੰ ਅਤਿ-ਆਧੁਨਿਕ ਹਥਿਆਰਾਂ ਨਾਲ ਲੈਸ ਕਰਨ ਦੀ ਦਿਸ਼ਾ ਵਿਚ ਅਹਿਮ ਕਦਮ ਚੁੱਕਦਿਆਂ 21 ਹਜ਼ਾਰ 772 ਕਰੋੜ ਰੁਪਏ ਦੇ 5 ਰੱਖਿਆ ਸੌਦਿਆਂ ਨੂੰ ਮੰਗਲਵਾਰ ਨੂੰ ਲੋੜ ਦੇ ਆਧਾਰ 'ਤੇ ਖਰੀਦ ਦੀ ਮਨਜ਼ੂਰੀ ਦੇ ਦਿੱਤੀ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ’ਚ ਹੋਈ ਰੱਖਿਆ ਖਰੀਦ ਪ੍ਰੀਸ਼ਦ ਦੀ ਬੈਠਕ ’ਚ ਇਸ ਫੈਸਲੇ ਨੂੰ ਮਨਜ਼ੂਰੀ ਦਿੱਤੀ ਗਈ। ਖਰੀਦ ਦੀਆਂ ਇਨ੍ਹਾਂ ਤਜਵੀਜ਼ਾਂ ’ਚ ਸਮੁੰਦਰੀ ਫੌਜ ਲਈ 31 ਨਵੇਂ ਵਾਟਰ ਜੈੱਟ ਫਾਸਟ ਅਟੈਕ ਕਰਾਫਟ ਦੀ ਖਰੀਦ ਲਈ ਲੋੜ ਦੀ ਮਨਜ਼ੂਰੀ ਵੀ ਸ਼ਾਮਲ ਹੈ। ਇਨ੍ਹਾਂ ਨੂੰ ਸਮੁੰਦਰੀ ਕੰਢੇ ਦੇ ਨੇੜੇ ਘੱਟ ਤੀਬਰਤਾ ਵਾਲੇ ਸਮੁੰਦਰੀ ਸੰਚਾਲਣ, ਨਿਗਰਾਨੀ ਅਤੇ ਖੋਜ ਤੇ ਬਚਾਅ ਸੰਚਾਲਣ ਦਾ ਕੰਮ ਕਰਨ ਲਈ ਡਿਜਾਇਨ ਕੀਤਾ ਗਿਆ ਹੈ।

ਖਰੀਦ ਪ੍ਰੀਸ਼ਦ ਨੇ 120 ਫਾਸਟ ਇੰਟਰਸੈਪਟਰ ਕਰਾਫਟ ਦੀ ਖਰੀਦ ਲਈ ਵੀ ਲੋੜ ਨੂੰ ਮਨਜ਼ੂਰੀ ਦਿੱਤੀ ਹੈ। ਇਹ ਜਹਾਜ਼ ਸਮੁੰਦਰੀ ਕੰਢੇ ਦੀ ਰੱਖਿਆ ਲਈ ਜਹਾਜ਼ ਵਾਹਕ, ਤਬਾਹਕੁੰਨ ਅਤੇ ਫ੍ਰਿਗੇਟਸ, ਪਣਡੁੱਬੀਆਂ ਵਰਗੀਆਂ ਇਕਾਈਆਂ ਨੂੰ ਐਸਕਾਰਟ ਕਰਨ ਸਮੇਤ ਕਈ ਭੂਮਿਕਾਵਾਂ ਨਿਭਾਉਣ ਵਿਚ ਸਮਰੱਥ ਹਨ। ਖਰੀਦ ਪ੍ਰੀਸ਼ਦ ਨੇ ਇਲੈਕਟ੍ਰਾਨਿਕ ਵਾਰਪੇਅਰ ਸੂਟ, ਕੰਢੇ ਵਾਲੇ ਇਲਾਇਆਂ ਵਿਚ ਕੰਢੇ ਦੀ ਸੁਰੱਖਿਆ ਅਤੇ ਨਿਗਰਾਨੀ ਨੂੰ ਮਜ਼ਬੂਤ ਕਰਨ ਲਈ ਭਾਰਤੀ ਤੱਟ ਰੱਖਿਅਕ ਦੇ ਲਈ 6 ਐਡਵਾਂਸ ਲਾਈਟ ਹੈਲੀਕਾਪਟਰਾਂ ਦੀ ਖਰੀਦ ਦੇ ਇਲਾਵਾ ਟੀ-72 ਅਤੇ ਟੀ-90 ਟੈਂਕਾਂ, ਬੀ.ਐੱਮ.ਪੀ. ਅਤੇ ਸੁਖੋਈ ਲੜਾਕੂ ਜਹਾਜ਼ਾਂ ਦੇ ਇੰਜਣਾਂ ਦੇ ਓਵਰਹਾਲ ਲਈ ਵੀ ਮਨਜ਼ੂਰੀ ਦਿੱਤੀ ਹੈ।


author

Rakesh

Content Editor

Related News