ਰਾਮਦੇਵ ਖ਼ਿਲਾਫ਼ ਡਾਕਟਰਾਂ ਦੀ ਪਟੀਸ਼ਨ ''ਤੇ ਹਾਈ ਕੋਰਟ ਸੋਮਵਾਰ ਨੂੰ ਸੁਣਾਏਗਾ ਫ਼ੈਸਲਾ

Sunday, Jul 28, 2024 - 12:50 PM (IST)

ਰਾਮਦੇਵ ਖ਼ਿਲਾਫ਼ ਡਾਕਟਰਾਂ ਦੀ ਪਟੀਸ਼ਨ ''ਤੇ ਹਾਈ ਕੋਰਟ ਸੋਮਵਾਰ ਨੂੰ ਸੁਣਾਏਗਾ ਫ਼ੈਸਲਾ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਹਾਈ ਕੋਰਟ 'ਕੋਰੋਨਿਲ' ਨਾਲ ਕੋਰੋਨਾ ਦਾ ਇਲਾਜ ਹੋਣ ਦੇ ਦਾਅਵੇ ਨੂੰ ਲੈ ਕੇ ਯੋਗ ਗੁਰੂ ਰਾਮਦੇਵ ਖ਼ਿਲਾਫ਼ ਕਈ ਮੈਡੀਕਲ ਸੰਘਾਂ ਵਲੋਂ ਦਾਇਰ ਪਟੀਸ਼ਨ 'ਤੇ ਸੋਮਵਾਰ ਨੂੰ ਆਪਣਾ ਫ਼ੈਸਲਾ ਸੁਣਾਏਗਾ। ਇਹ ਪਟੀਸ਼ਨ ਮੈਡੀਕਲ ਸੰਘਾਂ ਵਲੋਂ ਰਾਮਦੇਵ, ਉਨ੍ਹਾਂ ਦੇ ਸਹਿਯੋਗੀ ਆਚਾਰੀਆ ਬਾਲਕ੍ਰਿਸ਼ਨ ਅਤੇ ਪਤੰਜਲੀ ਆਯੂਰਵੈਦ ਖ਼ਿਲਾਫ਼ 2021 'ਚ ਦਾਇਰ ਇਕ ਮੁਕੱਦਮੇ ਦਾ ਹਿੱਸਾ ਹੈ। ਜੱਜ ਅਨੂਪ ਜੈਰਾਮ ਭੰਭਾਨੀ ਨੇ ਪੱਖਕਾਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ 21 ਮਈ ਨੂੰ ਇਸ ਮੁੱਦੇ 'ਤੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ।

ਪਟੀਸ਼ਨ ਅਨੁਸਾਰ,''ਰਾਮਦੇਵ ਨੇ 'ਕੋਰੋਨਿਲ' ਬਾਰੇ 'ਝੂਠੇ ਦਾਅਵੇ' ਕਰਦੇ ਹੋਏ ਕਿਹਾ ਸੀ ਕਿ ਇਹ ਕੋਰੋਨਾ ਦੇ ਇਲਾਜ 'ਚ ਕਾਰਗਰ ਹੈ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਕੋਰੋਨਿਲ ਨੂੰ ਸਿਰਫ਼ 'ਸਮਰੱਥਾ ਵਧਾਉਣ' ਵਾਲੀ ਦਵਾਈ ਵਜੋਂ ਲਾਇਸੈਂਸ ਦਿੱਤਾ ਗਿਆ ਸੀ, ਜਦੋਂ ਕਿ ਰਾਮਦੇਵ ਦਾ ਦਾਅਵਾ ਇਸ ਦੇ ਉਲਟ ਹੈ। ਸੀਨੀਅਰ ਵਕੀਲ ਨੇ ਬਚਾਅ ਪੱਖ ਨੂੰ ਭਵਿੱਖ 'ਚ ਇਸ ਤਰ੍ਹਾਂ ਦੇ ਬਿਆਨ ਦੇਣ ਤੋਂ ਰੋਕਣ ਦਾ ਨਿਰਦੇਸ਼ ਦੇਣ ਦੀ ਵੀ ਅਪੀਲ ਕੀਤੀ। ਉਨ੍ਹਾਂ ਦੋਸ਼ ਲ ਗਾਇਆ ਕਿ ਰਾਮਦੇਵ ਨੇ ਉਤਪਾਦਾਂ ਦੀ ਵਿਕਰੀ ਵਧਾਉਣ ਲਈ ਇਕ ਗਲਤ ਸੂਚਨਾ ਮੁਹਿੰਮ ਅਤੇ ਮਾਰਕੀਟਿੰਗ ਰਣਨੀਤੀ ਅਪਣਾਈ, ਜਿਸ 'ਚ 'ਕੋਰੋਨਿਲ' ਵੀ ਸ਼ਾਮਲ ਸੀ, ਜਿਸ ਨੂੰ ਕੋਰੋਨਾ ਲਈ ਵੈਕਲਪਿਕ ਇਲਾਜ ਦੱਸਿਆ ਗਿਆ। ਹਾਈ ਕੋਰਟ ਨੇ 27 ਅਕਤੂਬਰ 2021 ਨੂੰ ਇਸ ਪਟੀਸ਼ਨ 'ਤੇ ਰਾਮਦੇਵ ਅਤੇ ਹੋਰ ਨੂੰ ਨੋਟਿਸ ਜਾਰੀ ਕੀਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News