ਗੁਣਾਂ ਦੀ ਖਾਣ ਹੈ 'ਧਨੀਏ ਦਾ ਪਾਣੀ' ! ਜਾਣੋ ਇਸ ਦੇ ਚਮਤਕਾਰੀ ਫਾਇਦੇ

Wednesday, Sep 30, 2026 - 09:12 AM (IST)

ਗੁਣਾਂ ਦੀ ਖਾਣ ਹੈ 'ਧਨੀਏ ਦਾ ਪਾਣੀ' ! ਜਾਣੋ ਇਸ ਦੇ ਚਮਤਕਾਰੀ ਫਾਇਦੇ

ਹੈਲਥ ਡੈਸਕ - ਅੱਜ-ਕੱਲ੍ਹ ਦੇ ਗਲਤ ਖਾਣ-ਪੀਣ ਅਤੇ ਵਿਗੜਦੇ ਲਾਈਫਸਟਾਈਲ ਕਾਰਨ ਮੋਟਾਪਾ, ਥਾਇਰਾਇਡ, ਡਾਇਬੀਟੀਜ਼ ਅਤੇ ਗੈਸ-ਐਸਿਡਿਟੀ ਵਰਗੀਆਂ ਸਮੱਸਿਆਵਾਂ ਹਰ ਦੂਜੇ ਵਿਅਕਤੀ ਨੂੰ ਘੇਰ ਰਹੀਆਂ ਹਨ। ਜੇਕਰ ਤੁਸੀਂ ਵੀ ਮਹਿੰਗੀਆਂ ਦਵਾਈਆਂ ਖਾ ਕੇ ਥੱਕ ਚੁੱਕੇ ਹੋ, ਤਾਂ ਤੁਹਾਡੀ ਰਸੋਈ 'ਚ ਇਕ ਅਜਿਹਾ ਚਮਤਕਾਰੀ ਨੁਸਖਾ ਮੌਜੂਦ ਹੈ ਜੋ ਸਰੀਰ ਨੂੰ ਅੰਦਰੋਂ ਬਿਲਕੁਲ ਸਾਫ਼ ਕਰ ਸਕਦਾ ਹੈ। ਅਸੀਂ ਗੱਲ ਕਰ ਰਹੇ ਹਾਂ ਖਾਲੀ ਪੇਟ ਧਨੀਏ ਦਾ ਪਾਣੀ ਪੀਣ ਦੀ। ਹੈਲਥ ਐਕਸਪਰਟਸ ਮੁਤਾਬਕ, ਜੇਕਰ ਰੋਜ਼ ਸਵੇਰੇ ਇਸ ਦੇਸੀ ਡ੍ਰਿੰਕ ਦਾ ਸੇਵਨ ਕੀਤਾ ਜਾਵੇ, ਤਾਂ ਇਹ ਸਰੀਰ ਨੂੰ 5 ਵੱਡੇ ਚਮਤਕਾਰੀ ਫਾਇਦੇ ਦਿੰਦਾ ਹੈ :-

ਮੋਟਾਪੇ ਤੋਂ ਛੁਟਕਾਰਾ
- ਧਨੀਏ ਦਾ ਪਾਣੀ ਸਰੀਰ ਦੇ ਮੈਟਾਬੋਲਿਜ਼ਮ ਨੂੰ ਇੰਨਾ ਤੇਜ਼ ਕਰ ਦਿੰਦਾ ਹੈ ਕਿ ਜੰਮੀ ਹੋਈ ਚਰਬੀ ਮੋਮ ਵਾਂਗ ਪਿਘਲਣ ਲੱਗਦੀ ਹੈ।

ਥਾਇਰਾਇਡ ਕੰਟਰੋਲ
- ਥਾਇਰਾਇਡ ਦੇ ਮਰੀਜ਼ਾਂ ਲਈ ਇਹ ਪਾਣੀ ਕਿਸੇ ਵਰਦਾਨ ਤੋਂ ਘੱਟ ਨਹੀਂ। ਇਹ ਹਾਰਮੋਨਲ ਅਸੰਤੁਲਨ ਨੂੰ ਬਹੁਤ ਜਲਦੀ ਠੀਕ ਕਰਦਾ ਹੈ।

ਸ਼ੂਗਰ ਲੈਵਲ 'ਤੇ ਲਗਾਮ
- ਡਾਇਬੀਟੀਜ਼ ਦੇ ਮਰੀਜ਼ਾਂ ਲਈ ਇਹ ਕੁਦਰਤੀ ਇੰਸੁਲਿਨ ਵਾਂਗ ਕੰਮ ਕਰਦਾ ਹੈ ਅਤੇ ਬਲੱਡ ਸ਼ੂਗਰ ਨੂੰ ਅਚਾਨਕ ਵਧਣ ਨਹੀਂ ਦਿੰਦਾ।

ਪੇਟ ਦੀਆਂ ਬਿਮਾਰੀਆਂ ਦਾ ਖ਼ਾਤਮਾ
- ਗੈਸ, ਕਬਜ਼, ਐਸਿਡਿਟੀ ਅਤੇ ਪੇਟ ਫੁੱਲਣ ਦੀ ਸਮੱਸਿਆ ਨੂੰ ਇਹ ਪਾਣੀ ਇਕ ਹਫ਼ਤੇ 'ਚ ਸ਼ਾਂਤ ਕਰ ਦਿੰਦਾ ਹੈ।

ਚਮਕਦਾਰ ਚਿਹਰਾ ਤੇ ਸੰਘਣੇ ਵਾਲ
- ਇਹ ਸਰੀਰ ਨੂੰ ਡਿਟੌਕਸ ਕਰਦਾ ਹੈ, ਜਿਸ ਨਾਲ ਖੂਨ ਸਾਫ਼ ਹੁੰਦਾ ਹੈ ਅਤੇ ਸਕਿਨ 'ਤੇ ਕੁਦਰਤੀ ਗਲੋਅ ਆਉਂਦਾ ਹੈ।

ਨੋਟ :-  ਇਹ ਜਾਣਕਾਰੀ ਆਮ ਤੱਥਾਂ ਉਤੇ ਆਧਾਰਿਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ। ਕਿਸੇ ਵੀ ਘਰੇਲੂ ਨੁਸਖੇ ਨੂੰ ਵਰਤਣ ਤੋਂ ਪਹਿਲਾਂ ਡਾਕਟਰੀ ਸਲਾਹ ਜ਼ਰੂਰ ਲਓ।


author

Sunaina

Content Editor

Related News