ਡੋਸੇ 'ਚੋਂ ਨਿਕਲਿਆ ਮਰਿਆ ਚੂਹਾ! ਗਾਹਕ ਨੂੰ ਆਈਆਂ ਉਲਟੀਆਂ, ਮੁੰਬਈ ਦਾ ਮਸ਼ਹੂਰ ਹੋਟਲ FDA ਵਲੋਂ ਸੀਲ
Wednesday, Sep 30, 2026 - 08:36 AM (IST)
ਮੁੰਬਈ : ਤਿਉਹਾਰਾਂ ਦੇ ਸੀਜ਼ਨ ਦੌਰਾਨ ਮਹਾਰਾਸ਼ਟਰ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (FDA) ਦੀ ਰਾਜ ਵਿਆਪੀ ਮੁਹਿੰਮ ਦੌਰਾਨ ਮੁੰਬਈ ਦੇ ਬੋਰੀਵਲੀ ਵੈਸਟ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਰਾਧਾਕ੍ਰਿਸ਼ਨ ਹੋਟਲ ਵਿੱਚ ਪਰੋਸੇ ਜਾਣ ਵਾਲੇ ਮੈਸੂਰ ਮਸਾਲਾ ਡੋਸੇ ਵਿੱਚ ਇੱਕ ਛੋਟਾ ਜਿਹਾ ਮਰਿਆ ਹੋਇਆ ਚੂਹਾ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਇਹ ਸਾਰੀ ਕਾਰਵਾਈ ਐੱਫ.ਡੀ.ਏ. ਮੁਖੀ ਤੁਕਾਰਾਮ ਮੁੰਡੇ ਦੀ ਅਗਵਾਈ ਹੇਠ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਹਰ ਮਹੀਨੇ 7 ਤਾਰੀਖ਼ ਨੂੰ ਖਾਤਿਆਂ 'ਚ ਆਵੇਗੀ ਤਨਖ਼ਾਹ ! NHM ਮੁਲਾਜ਼ਮਾਂ ਲਈ ਸੈਣੀ ਸਰਕਾਰ ਦਾ ਵੱਡਾ ਐਲਾਨ
ਮਿਲੀ ਜਾਣਕਾਰੀ ਮੁਤਾਬਕ ਅਮਿਤ ਤ੍ਰਿਵੇਦੀ ਆਪਣੇ ਦੋ ਭਰਾਵਾਂ ਅਤੇ ਪੁੱਤਰ ਨਾਲ ਦੱਖਣੀ ਭਾਰਤੀ ਖਾਣਾ ਖਾਣ ਲਈ ਰਾਧਾਕ੍ਰਿਸ਼ਨ ਹੋਟਲ ਗਏ ਹੋਏ ਸਨ। ਇਸ ਦੌਰਾਨ ਉਨ੍ਹਾਂ ਨੇ ਮੈਸੂਰ ਮਸਾਲਾ ਡੋਸੇ ਦਾ ਆਰਡਰ ਦਿੱਤਾ। ਤ੍ਰਿਵੇਦੀ ਦਾ ਦਾਅਵਾ ਹੈ ਕਿ ਕੁਝ ਡੋਸਾ ਖਾਣ ਤੋਂ ਬਾਅਦ, ਉਨ੍ਹਾਂ ਨੇ ਡੋਸੇ ਵਿੱਚ ਇੱਕ ਛੋਟਾ ਜਿਹਾ ਮਰਿਆ ਹੋਇਆ ਚੂਹਾ ਦੇਖਿਆ। ਚੂਹੇ ਨੂੰ ਦੇਖ ਕੇ ਅਮਿਤ ਤ੍ਰਿਵੇਦੀ ਘਬਰਾ ਗਿਆ ਅਤੇ ਉਲਟੀਆਂ ਕਰਨ ਲੱਗ ਪਿਆ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਘਟਨਾ ਦੀ ਜਾਣਕਾਰੀ ਬੋਰੀਵਲੀ ਪੁਲਸ ਨੂੰ ਦਿੱਤੀ।
ਇਹ ਵੀ ਪੜ੍ਹੋ : ਅਮਿਤ ਸ਼ਾਹ ਦੇ ਦੌਰੇ ਨੂੰ ਲੈ ਕੇ ਜਲੰਧਰ ’ਚ ਅੱਜ ‘ਨੋ ਫਲਾਇੰਗ ਜ਼ੋਨ’, ਡਰੋਨ ’ਤੇ ਮੁਕੰਮਲ ਪਾਬੰਦੀ
ਬੋਰੀਵਲੀ ਪੁਲਸ ਸਟੇਸ਼ਨ ਦੇ ਸੀਨੀਅਰ ਪੁਲਸ ਇੰਸਪੈਕਟਰ ਪੁਸ਼ਪਲਤਾ ਮੰਡਲੇ ਨੇ ਕਿਹਾ ਕਿ ਪੁਲਸ ਨੇ ਸ਼ਿਕਾਇਤ FDA ਨੂੰ ਭੇਜ ਦਿੱਤੀ, ਜਿਸ ਤੋਂ ਬਾਅਦ ਵਿਭਾਗ ਨੇ ਹੋਟਲ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ। ਐਫਡੀਏ ਅਧਿਕਾਰੀ ਦੇ ਅਨੁਸਾਰ, ਰਾਧਾਕ੍ਰਿਸ਼ਨ ਹੋਟਲ ਦਾ ਲਾਇਸੈਂਸ ਫਿਲਹਾਲ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਦੀ ਹੋਰ ਜਾਂਚ ਜਾਰੀ ਹੈ। ਐਫਡੀਏ ਮੁਖੀ ਤੁਕਾਰਾਮ ਮੁੰਧੇ ਦੀ ਅਗਵਾਈ ਹੇਠ ਚਲਾਈ ਜਾ ਰਹੀ "ਸੁਰੱਖਿਅਤ ਭੋਜਨ, ਸੁਰੱਖਿਅਤ ਮਹਾਰਾਸ਼ਟਰ" ਮੁਹਿੰਮ ਤਹਿਤ 1904 ਵਿੱਚ ਸਥਾਪਿਤ ਮੁੰਬਈ ਦੇ ਇਤਿਹਾਸਕ ਈਰਾਨੀ ਕੈਫੇ ਕਿਆਨੀ ਐਂਡ ਕੰਪਨੀ ਵਿਰੁੱਧ ਵੀ ਵੱਡੀ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ : ਉੱਤਰਕਾਸ਼ੀ ਦੇ ਉੱਚੇ ਪਹਾੜਾਂ 'ਚ ਫਸੇ ਕਈ ਪਰਬਤਾਰੋਹੀ, ਹੈਲੀਕਾਪਟਰਾਂ ਨਾਲ ਕੀਤਾ ਜਾ ਰਿਹਾ ਰੈਸਕਿਊ
27 ਸਤੰਬਰ ਨੂੰ ਕੀਤੇ ਗਏ ਇੱਕ ਨਿਰੀਖਣ ਦੌਰਾਨ FDA ਟੀਮ ਨੂੰ ਚੂਹਿਆਂ ਦੀਆਂ ਮੇਗਣਾਂ, ਜ਼ਿੰਦਾ ਮੱਖੀਆਂ, ਮਰੇ ਹੋਏ ਕਾਕਰੋਚ, ਇਮਾਰਤ ਵਿੱਚ ਬਿੱਲੀਆਂ ਅਤੇ ਫਰਿੱਜ ਦੇ ਅੰਦਰ ਵੱਡੀ ਮਾਤਰਾ ਵਿੱਚ ਖੂਨ ਇਕੱਠਾ ਹੋਇਆ ਮਿਲਿਆ ਸੀ। ਇਹ ਦ੍ਰਿਸ਼ ਦੇਖ ਦੇ ਜਾਂਚ ਕਰਨ ਆਏ ਅਧਿਕਾਰੀ ਹੈਰਾਨ ਹੋ ਗਏ। ਇਸ ਤੋਂ ਇਲਾਵਾ ਪ੍ਰੋਸੈਸਿੰਗ ਸੈਕਸ਼ਨ ਵਿੱਚ ਇੱਕ ਖੁੱਲ੍ਹੇ ਸੀਵਰੇਜ ਮੈਨਹੋਲ, ਫਰਸ਼ 'ਤੇ ਰੱਖਿਆ ਭੋਜਨ ਅਤੇ ਅਖਬਾਰ ਨਾਲ ਢੱਕਿਆ ਕੱਚਾ ਆਟਾ ਮਿਲਣ ਤੋਂ ਬਾਅਦ ਕੈਫੇ ਦਾ FSSAI ਲਾਇਸੈਂਸ ਮੁਅੱਤਲ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਹੜ੍ਹ 'ਚ ਰੁੜ੍ਹ ਕੇ ਆ ਗਈਆਂ ਸ਼ਰਾਬ ਦੀਆਂ ਬੋਤਲਾਂ ! ਚੁੱਕ-ਚੁੱਕ ਲੈ ਗਏ ਲੋਕ, ਛੱਤੀਸਗੜ੍ਹ ਦੀ ਵੀਡੀਓ ਵਾਇਰਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
