ਹਾਰਟ ਅਟੈਕ ਤੋਂ ਪਹਿਲਾਂ ਸਰੀਰ ਦਿੰਦੈ ਇਹ ਸੰਕੇਤ ! ਮਾਮੂਲੀ ''Acidity'' ਨੂੰ ਵੀ ਨਾ ਕਰੋ ਇਗਨੋਰ
Monday, Sep 28, 2026 - 02:08 PM (IST)
ਨੈਸ਼ਨਲ ਡੈਸਕ- ਹਾਰਟ ਅਟੈਕ ਹਮੇਸ਼ਾ ਛਾਤੀ 'ਚ ਤੇਜ਼ ਦਰਦ ਜਾਂ ਬੇਹੋਸ਼ੀ ਨਾਲ ਨਹੀਂ ਆਉਂਦਾ। ਕਈ ਮਰੀਜ਼ਾਂ 'ਚ ਸਰੀਰ ਪਹਿਲਾਂ ਹੀ ਸੰਕੇਤ ਦੇਣ ਲੱਗਦਾ ਹੈ ਪਰ ਇਨ੍ਹਾਂ ਨੂੰ ਗੈਸ, ਅਪੱਚ, ਥਕਾਵਟ ਜਾਂ ਆਮ ਕਮਜ਼ੋਰੀ ਸਮਝ ਕੇ ਨਜ਼ਰਅੰਦਾਜ ਕਰ ਦਿੱਤਾ ਜਾਂਦਾ ਹੈ। ਦਿਲ ਦੇ ਰੋਗ ਮਾਹਿਰਾਂ ਅਨੁਸਾਰ ਕਰੀਬ 70 ਤੋਂ 80 ਫੀਸਦੀ ਲੋਕ ਸ਼ੁਰੂਆਤੀ ਵਾਰਨਿੰਗ ਸਿਗਨਲ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਇਹੀ ਲਾਪਰਵਾਹੀ ਇਲਾਜ 'ਚ ਦੇਰੀ ਅਤੇ ਦਿਲ ਦੀਆਂ ਮਾਸਪੇਸ਼ੀਆਂ ਨੂੰ ਜ਼ਿਆਦਾ ਨੁਕਸਾਨ ਦਾ ਕਾਰਨ ਬਣ ਸਕਦੀ ਹੈ।
ਸ਼ੁਰੂਆਤੀ ਸਮਾਂ ਬੇਹੱਦ ਮਹੱਤਵਪੂਰਨ
ਲੱਛਣ ਸ਼ੁਰੂ ਹੋਣ ਤੋਂ ਬਾਅਦ ਸ਼ੁਰੂਆਤੀ ਸਮਾਂ ਇਲਾਜ ਲਈ ਬੇਹੱਦ ਮਹੱਤਵਪੂਰਨ ਹੁੰਦਾ ਹੈ। ਇਸ ਦੌਰਾਨ ਇਲਾਜ ਮਿਲਣ ਨਾਲ ਦਿਲ ਦੀਆਂ ਮਾਸਪੇਸ਼ੀਆਂ ਨੂੰ ਹੋਣ ਵਾਲੇ ਨੁਕਸਾਨ ਨੂੰ ਘੱਟ ਕੀਤਾ ਜਾ ਸਕਦਾ ਹੈ। ਛਾਤੀ 'ਚ ਲਗਾਤਾਰ ਦਰਦ ਜਾਂ ਦਬਾਅ, ਸਾਹ ਲੈਣ 'ਚ ਪਰੇਸ਼ਾਨੀ, ਅਚਾਨਕ ਕਮਜ਼ੋਰੀ ਜਾਂ ਬੇਹੋਸ਼ੀ ਵਰਗੇ ਲੱਛਣ ਹੋਣ ਤਾਂ ਤੁਰੰਤ ਐਂਬੂਲੈਂਸ ਬੁਲਾਉਣੀ ਚਾਹੀਦੀ ਹੈ। ਮਰੀਜ਼ ਨੂੰ ਖੁਦ ਗੱਡੀ ਚਲਾ ਕੇ ਹਸਪਤਾਲ ਨਹੀਂ ਜਾਣਾ ਚਾਹੀਦਾ। ਹਸਪਤਾਲ ਪਹੁੰਚਣ 'ਤੇ ਆਮ ਤੌਰ 'ਤੇ ਈਸੀਜੀ ਅਤੇ ਜ਼ਰੂਰੀ ਖੂਨ ਜਾਂਚ ਕੀਤੀ ਜਾਂਦੀ ਹੈ।
20 ਸਾਲ ਦੀ ਉਮਰ 'ਚ ਹੀ ਹਸਪਤਾਲ ਪਹੁੰਚ ਰਹੇ ਮਰੀਜ਼
ਹਸਪਤਾਲਾਂ ਦੀ ਓਪੀਡੀ 'ਚ ਹੁਣ ਘੱਟ ਉਮਰ ਦੇ ਮਰੀਜ਼ ਵੀ ਸਾਹਮਣੇ ਆ ਰਹੇ ਹਨ। ਸਭ ਤੋਂ ਵੱਡੀ ਤਬਦੀਲੀ ਕੋਰੋਨਾ ਤੋਂ ਬਾਅਦ ਸਾਹਮਣੇ ਆਈ ਹੈ। ਪਹਿਲਾਂ ਜਿੱਥੇ ਹਾਰਟ ਅਟੈਕ ਦੇ ਮਰੀਜ਼ਾਂ 'ਚ 50 ਸਾਲ ਤੋਂ ਵੱਧ ਉਮਰ ਦਾ ਵਰਗ ਮੁੱਕ ਸੀ, ਉੱਥੇ ਹੀ ਹੁਣ 20 ਤੋਂ 50 ਸਾਲ ਦੀ ਉਮਰ ਦੇ ਮਰੀਜ਼ ਵੀ ਪਹੁੰਚ ਰਹੇ ਹਨ। ਜਿਨ੍ਹਾਂ ਦਾ ਪਹਿਲੇ ਦਿਲ ਸੰਬੰਧੀ ਬੀਮਾਰੀ ਦਾ ਕੋਈ ਇਤਿਹਾਸ ਨਹੀਂ ਰਿਹਾ। ਨੌਜਵਾਨਾਂ 'ਚ ਸਿਗਰਟਨੋਸ਼ੀ ਅਤੇ ਤੰਬਾਕੂ ਤੋਂ ਇਲਾਵਾ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਵਧਿਆ ਕੋਲੈਸਟ੍ਰਾਲ, ਮੋਟਾਪਾ, ਤਣਾਅ ਆਦਿ ਜ਼ੋਖ਼ਮ ਵਧਾ ਸਕਦੇ ਹਨ।
ਇਹ ਹੋ ਸਕਦੇ ਹਨ ਲੱਛਣ
ਹਾਰਟ ਅਟੈਕ ਤੋਂ ਪਹਿਲਾਂ ਛਾਤੀ 'ਚ ਦਬਾਅ, ਜਕੜਣ ਜਾਂ ਭਾਰੀਪਨ ਤੋਂ ਇਲਾਵਾ ਸਾਹ ਫੁੱਲਣਾ, ਅਚਾਨਕ ਕਮਜ਼ੋਰੀ, ਠੰਡਾ ਪਸੀਨਾ, ਬੇਚੈਨੀ, ਚੱਕਰ ਜਾਂ ਉਲਟੀ ਵਰਗੇ ਲੱਛਣ ਹੋ ਸਕਦੇ ਹਨ। ਕਈ ਵਾਰ ਧੁੰਨੀ ਦੇ ਉੱਪਰ ਜਾਂ ਪੇਟ ਦੇ ਉੱਪਰੀ ਹਿੱਸੇ 'ਚ ਦਰਦ ਅਤੇ ਭਾਰੀਪਨ ਮਹਿਸੂਸ ਹੁੰਦਾ ਹੈ। ਇਨ੍ਹਾਂ ਲੱਛਣਾਂ ਨੂੰ ਸਿਰਫ਼ ਗੈਸ ਜਾਂ ਐਸੀਡਿਟੀ ਮੰਨ ਕੇ ਦਵਾਈ ਲੈਣਾ ਖ਼ਤਰਨਾਕ ਹੋ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
