‘ਨਾਸ਼ਤੇ'' ''ਚ ਕਰਦੇ ਹੋ ਇਹ ਗਲਤੀਆਂ ਤਾਂ ਪੂਰਾ ਦਿਨ ਰਹੇਗੀ ਥਕਾਵਟ
Thursday, Sep 24, 2026 - 02:08 PM (IST)
ਵੈੱਬ ਡੈਸਕ - ਦਿਨ ਦੀ ਸ਼ੁਰੂਆਤ ਅਸੀਂ ਜਿਸ ਚੀਜ਼ ਨਾਲ ਕਰਦੇ ਹਾਂ, ਉਸ ਦਾ ਅਸਰ ਪੂਰੇ ਦਿਨ ਦੀ ਊਰਜਾ ਅਤੇ ਕੰਮ ਕਰਨ $ਦੀ ਦੀ ਸਮਰੱਥਾ 'ਤੇ ਪੈ ਸਕਦਾ ਹੈ। ਸਵੇਰ ਦਾ ਨਾਸ਼ਤਾ ਰਾਤ ਭਰ ਦੇ ਲੰਬੇ ਵਕਫੇ ਤੋਂ ਬਾਅਦ ਸਰੀਰ ਨੂੰ ਪਹਿਲਾ ਈਂਧਨ ਦਿੰਦਾ ਹੈ। ਪਰ ਜਲਦਬਾਜ਼ੀ, ਰੁਝੇਵਿਆਂ ਭਰੀ ਰੁਟੀਨ ਜਾਂ ਸਵਾਦ ਦੇ ਚੱਕਰ ਵਿਚ ਅਸੀਂ ਨਾਬਤੇ ਨਾਲ ਜੁੜੀਆਂ ਕੁਝ ਅਜਿਹੀਆਂ ਗਲਤੀਆਂ ਕਰ ਬੈਠਦੇ ਹਾਂ, ਜੋ ਸਿਹਤ 'ਤੇ ਉਲਟਾ ਅਸਰ ਪਾ ਸਕਦੀਆਂ ਹਨ। ਸਭ ਤੋਂ ਆਮ ਗਲਤੀ ਨਾਸ਼ਤਾ ਨਾ ਕਰਨਾ ਹੈ।
ਕਈ ਲੋਕ ਭਾਰ ਘਟਾਉਣ ਜਾਂ ਸਮੇਂ ਦੀ ਕਮੀ ਕਾਰਨ ਸਵੇਰੇ ਕੁਝ ਨਹੀਂ ਖਾਂਦੇ ਅਤੇ ਸਿੱਧਾ ਦੁਪਹਿਰ ਦਾ ਖਾਣਾ ਖਾਂਦੇ ਹਨ। ਲੰਬੇ ਸਮੇਂ ਤੱਕ ਅਜਿਹਾ ਕਰਨ ਨਾਲ ਕੁਝ ਲੋਕਾਂ ਨੂੰ ਕਮਜ਼ੋਰੀ, ਥਕਾਵਟ ਜਾਂ ਧਿਆਨ ਲਗਾਉਣ ਵਿਚ ਪ੍ਰਸ਼ਾਨੀ ਮਹਿਸੂਸ ਹੋ ਸਕਦੀ ਹੈ।ਇਸ ਲਈ ਸਵੇਰੇ ਕੁਝ ਪੋਸ਼ਟਿਕ ਜ਼ਰੂਰ ਖਾਓ। ਜੇਕਰ ਸਮਾਂ ਘੱਟ ਹੋਵੇ ਤਾਂ ਫਲ, ਦਹੀਂ, ਆਂਡੇ, ਪੋਹਾ, ਉਪਮਾ ਜਾਂ ਓਟਸ ਵਰਗੇ ਆਸਾਨ ਬਦਲ ਲਏ ਜਾ ਸਕਦੇ ਹਨ।
ਨਾਸ਼ਤੇ ਵਿਚ ਮਿੱਠੀਆਂ ਚੀਜ਼ਾਂ ਦਾ ਜ਼ਿਆਦਾ ਸੇਵਨ ਵੀ ਚੰਗੀ ਆਦਤ ਨਹੀਂ ਹੈ। ਬਿਸਕੁਟ, ਪੇਸਟਰੀ, ਡੋਨਟ ਅਤੇ ਡਰਿੰਕ ਪਦਾਰਥਾਂ ਵਿਚ ਰਿਫਾਈਂਡ ਸ਼ੂਗਰ ਦੀ ਮਾਤਰਾ ਜ਼ਿਆਦਾ ਹੋ ਸਕਦੀ ਹੈ। ਇਨ੍ਹਾਂ ਨਾਲ ਤੁਰੰਤ ਊਰਜਾ ਮਹਿਸੂਸ ਹੋ ਸਕਦੀ ਹੈ, ਪਰ ਇਹ ਲੰਬੇ ਸਮੇਂ ਤੱਕ ਪੇਟ ਭਰਿਆ ਰੱਖਣ ਲਈ ਬਿਹਤਰ ਬਦਲ ਨਹੀਂ ਹਨ।
ਇਸ ਤੋਂ ਇਲਾਵਾ ਸਿਰਫ਼ ਕਾਰਬੋਹਾਈਡਰੇਟ ਵਾਲਾ ਨਾਸ਼ਤਾ ਕਰਨ ਨਾਲ ਵੀ ਜਲਦੀ ਭੁੱਖ ਲੱਗ ਸਕਦੀ ਹੈ। ਨਾਸ਼ਤੇ ਵਿਚ ਆਂਡਾ, ਦਹੀਂ, ਪਨੀਰ, ਦੁੱਧ, ਦਾਲ, ਛੋਲੇ ਜਾਂ ਮੂੰਗ ਵਰਗੇ ਪ੍ਰੋਟੀਨ ਸਰੋਤ ਸ਼ਾਮਲ ਕਰਨ ਨਾਲ ਇਸ ਨੂੰ ਵਧੇਰੇ ਸੰਤੁਲਿਤ ਬਣਾਇਆ ਜਾ ਸਕਦਾ ਹੈ। ਇਸ ਦੇ ਨਾਲ ਫਲ ਅਤੇ ਸਾਬਤ ਅਨਾਜ ਵਰਗੇ ਪੌਸ਼ਟਿਕ ਬਦਲ ਵੀ ਸ਼ਾਮਲ ਕਰੋ।
ਭਾਰਤ ਵਿਚ ਬਹੁਤ ਸਾਰੇ ਲੋਕਾਂ ਦੇ ਦਿਨ ਦੀ ਸ਼ੁਰੂਆਤ ਚਾਹ ਨਾਲ ਹੁੰਦੀ ਹੈ ਅਤੇ ਕੁਝ ਲੋਕ ਨਾਸ਼ਤੇ ਤੋਂ ਪਹਿਲਾਂ ਹੀ ਇਕ-ਦੋ ਕੱਪ ਚਾਹ ਪੀ ਲੈਂਦੇ ਹਨ। ਖਾਲੀ ਪੇਟ ਚਾਹ ਪੀਣ /ਨਾਲ ਕੁਝ ਲੋਕਾਂ ਵਿਚ ਐਸਿਡਿਟੀ ਜਾਂ ਪੇਟ ਦੀ ਸਮੱਸਿਆ ਵਧ ਸਕਦੀ ਹੈ। ਬਿਹਤਰ ਹੈ ਕਿ ਚਾਹ ਪੀਣ ਤੋਂ ਪਹਿਲਾਂ ਜਾਂ ਚਾਹ ਦੇ ਨਾਲ ਕੁੱਝ ਹਲਕਾ ਖਾ ਲਿਆ ਜਾਵੇ।
