12 ਸਾਲਾ ਮਾਸੂਮ ਨਾਲ ਜਬਰ-ਜ਼ਿਨਾਹ ਦਾ ਮਾਮਲਾ, ਅਦਾਲਤ ਨੇ ਦੋਸ਼ੀਆਂ ਨੂੰ ਸੁਣਾਈ ਫਾਂਸੀ ਦੀ ਸਜ਼ਾ

02/18/2022 8:42:37 PM

ਚੰਡੀਗੜ੍ਹ (ਚੰਦਰਸ਼ੇਖਰ ਧਰਨੀ)- ਪੋਸਕੋ ਐਕਟ, ਕਤਲ ਅਤੇ ਜਬਰ-ਜ਼ਿਨਾਹ ਦੇ ਦੋਸ਼ 'ਚ ਪਾਣੀਪਤ ਦੇ ਇਕ ਜੱਜ ਨੇ ਦੋ ਨੌਜਵਾਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਐਡੀਸ਼ਨਲ ਸੈਸ਼ਨ ਜੱਜ ਸੁਮਿਤ ਗਰਗ ਦੀ ਫਾਸਟ ਟਰੈਕ ਅਦਾਲਤ (ਪੋਸਕੋ) ਵੱਲੋਂ ਕੀਤੇ ਗਏ ਇਕ ਫੈਸਲੇ 'ਚ ਪਿੰਡ ਉਰਲਾਨਾ ਵਾਲੀ 38 ਸਾਲਾ ਪ੍ਰਦੀਪ ਅਤੇ 28 ਸਾਲਾ ਸਾਗਰ ਨੂੰ ਮੌਤ ਦੀ ਸਜ਼ਾ ਦੇਣ ਦੇ ਹੁਕਮ ਜਾਰੀ ਕੀਤੇ ਹਨ। ਦੋਵਾਂ ਨੇ 12 ਸਾਲ ਦੀ ਮਾਸੂਮ ਬੱਚੀ ਦਾ ਕਤਲ ਕਰ ਦਿੱਤਾ ਸੀ। ਲਾਸ਼ ਦੇ ਨਾਲ ਜਬਰ-ਜ਼ਿਨਾਹ ਕੀਤਾ ਗਿਆ ਅਤੇ ਬਾਅਦ 'ਚ ਮਾਸੂਮ ਦੀ ਲਾਸ਼ ਨਾਲੇ 'ਚ ਸੁੱਟ ਦਿੱਤੀ ਸੀ। ਇਕ ਦਿਨ ਬਾਅਦ ਰਿਸ਼ਤੇਦਾਰਾਂ ਨੂੰ ਮਾਸੂਮ ਦੀ ਲਾਸ਼ ਮਿਲੀ ਸੀ। 

ਇਹ ਵੀ ਪੜ੍ਹੋ : ਕੈਪਟਨ ਨੇ ਕੱਢਿਆ ਰੋਡ ਸ਼ੋਅ, ਰਾਜਨਾਥ ਸਿੰਘ ਸਮੇਤ ਕਈ ਦਿੱਗਜ ਨੇਤਾਵਾਂ ਨੇ ਲਿਆ ਹਿੱਸਾ

ਕਤਲ ਤੋਂ ਬਾਅਦ ਵੀ ਕੀਤਾ ਜਬਰ-ਜ਼ਿਨਾਹ
ਦਰਅਸਲ, 12 ਸਾਲਾ ਮਾਸੂਮ ਬੱਚੀ ਪਾਣੀਪਤ 'ਚ ਆਪਣੇ ਮਾਮੇ ਦੇ ਘਰ ਰਹਿੰਦੀ ਸੀ। 13 ਜਨਵਰੀ 2018 ਨੂੰ ਮਾਮੂਸ ਕੂੜਾ ਸੁੱਟਣ ਲਈ ਘਰੋਂ ਨਿਕਲੀ। ਦੋਸ਼ੀ ਸਾਗਰ ਅਤੇ ਪ੍ਰਦੀਪ 12 ਸਾਲਾ ਬੱਚੀ ਦੇ ਘਰ ਦੇ ਬਾਹਰ ਖੜ੍ਹੇ ਸਨ। ਦੋਵਾਂ ਨੇ ਬੱਚੀ ਦਾ ਪਿੱਛਾ ਕੀਤਾ ਅਤੇ ਰਸਤੇ 'ਚ ਉਸ ਨੂੰ ਚੁੱਕ ਲਿਆ। ਇਸ ਤੋਂ ਬਾਅਦ ਪ੍ਰਦੀਪ ਉਸ ਨੂੰ ਆਪਣੇ ਕਮਰੇ 'ਚ ਲੈ ਗਿਆ। ਇਥੇ ਦੋਵਾਂ ਨੇ ਉਸ ਦੇ ਨਾਲ ਜਬਰ-ਜ਼ਿਨਾਹ ਦੀ ਕੋਸ਼ਿਸ਼ ਕੀਤੀ। ਰੌਲਾ ਪਾਉਣ 'ਤੇ ਦੋਵਾਂ ਨੇ ਮਿਲ ਕੇ ਉਸ ਦਾ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਦੋਵਾਂ ਨੇ ਵਾਰੀ-ਵਾਰੀ ਬੱਚੀ ਦੀ ਲਾਸ਼ ਨਾਲ ਜਬਰ-ਜ਼ਿਨਾਹ ਦੀ ਘਿਣੌਨੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਫੜ੍ਹੇ ਜਾਣ ਦੇ ਡਰੋਂ ਉਸ ਦੇ ਕੱਪੜਿਆਂ ਨੂੰ ਸਾੜ੍ਹ ਦਿੱਤਾ ਅਤੇ ਵਾਰਦਾਤ ਤੋਂ ਬਾਅਦ ਦੋਵੇਂ ਫਰਾਰ ਹੋ ਗਏ ਸਨ।

ਇਹ ਵੀ ਪੜ੍ਹੋ : ਪਾਕਿ 'ਚ ਘੱਟ-ਗਿਣਤੀ ਦੀ ਸੁਰੱਖਿਆ 'ਚ ਖਾਮੀਆਂ ਨੂੰ ਲੈ ਕੇ ਇੰਡੀਅਨ ਵਰਲਡ ਫੋਰਮ ਨੇ ਗੁਟੇਰੇਸ ਨੂੰ ਲਿੱਖੀ ਚਿੱਠੀ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


Karan Kumar

Content Editor

Related News