ਪਤਨੀ ਦਾ ਸਿਰ ਵੱਢ ਕੇ ਲੈ ਗਿਆ ਥਾਣੇ; ਪਤੀ ਬੋਲਿਆ- ਜਨਾਬ ਮੈਂ ਉਸ ਨੂੰ ਮਾਰ ਦਿੱਤਾ, ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ
Thursday, Aug 01, 2024 - 05:28 PM (IST)
ਬਾਂਦਾ- ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਵਿਚ ਅਦਾਲਤ ਨੇ ਇਕ ਬੇਰਹਿਮ ਪਤੀ ਨੂੰ ਮੁਲਜ਼ਮ ਮੰਨਦਿਆਂ ਫਾਂਸੀ ਦੀ ਸਜ਼ਾ ਸੁਣਾਈ ਹੈ। ਦਰਅਸਲ ਪਤੀ ਨੇ ਨਾਜਾਇਜ਼ ਸਬੰਧਾਂ ਦੇ ਸ਼ੱਕ ਕਾਰਨ ਪਤਨੀ ਦਾ ਸਿਰ ਵੱਢ ਕੇ ਥਾਣੇ ਲੈ ਗਿਆ ਸੀ। ਇਸ ਮਾਮਲੇ ਵਿਚ 11 ਗਵਾਹ ਅਤੇ 60 ਤੋਂ ਵਧੇਰੇ ਤਾਰੀਖਾਂ ਮਗਰੋਂ ਅਦਾਲਤ ਨੇ ਉਸ ਨੂੰ ਸਜ਼ਾ ਸੁਣਾਈ ਹੈ।
ਇਹ ਵੀ ਪੜ੍ਹੋ- ਪ੍ਰੇਮਿਕਾ ਨੂੰ ਪਹਿਲਾਂ ਫਲੈਟ 'ਚ ਮਿਲਣ ਲਈ ਬੁਲਾਇਆ, ਫਿਰ ਇਮਾਰਤ ਤੋਂ ਦਿੱਤਾ ਧੱਕਾ
ਦੱਸ ਦੇਈਏ ਕਿ ਇਹ ਮਾਮਲਾ 2020 ਦਾ ਹੈ। ਦਰਅਸਲ 9 ਅਕਤੂਬਰ ਨੂੰ ਬਿਸੰਡਾ ਥਾਣਾ ਖੇਤਰ ਦੇ ਪਿੰਡ ਅਮਲੋਹੜਾ ਦੇ ਰਹਿਣ ਵਾਲੇ 39 ਸਾਲਾ ਕਿੰਨਰ ਯਾਦਵ ਨੇ ਕੋਤਵਾਲੀ ਬਬੇਰੂ ਦੇ ਕਸਬਾ ਨੇਤਾ ਨਗਰ 'ਚ ਆਪਣੀ ਪਤਨੀ ਵਿਮਲਾ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ। ਕਿਸੇ ਹੋਰ ਵਿਅਕਤੀ ਨਾਲ ਨਾਜਾਇਜ਼ ਸਬੰਧ ਹੋਣ ਦੇ ਸ਼ੱਕ 'ਚ ਉਸ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਪ੍ਰੇਮੀ 'ਤੇ ਵੀ ਉਸ ਨੇ ਹਮਲਾ ਕਰ ਦਿੱਤਾ ਜਿਸ 'ਚ ਉਸ ਨੇ ਭੱਜ ਕੇ ਆਪਣੀ ਜਾਨ ਬਚਾਈ। ਇਸ ਤੋਂ ਬਾਅਦ ਪਤੀ, ਪਤਨੀ ਦਾ ਵੱਢਿਆ ਹੋਇਆ ਸਿਰ ਫੜ ਕੇ ਕਿੰਨਰ ਨਗਰ 'ਚ ਪੈਦਲ ਘੁੰਮਦਾ ਹੋਇਆ ਥਾਣੇ ਪਹੁੰਚ ਗਿਆ। ਥਾਣੇ 'ਚ ਉਸ ਨੇ ਕਿਹਾ- ਜਨਾਬ ਮੈਂ ਉਸ ਨੂੰ ਮਾਰ ਦਿੱਤਾ। ਪੁਲਸ ਅਤੇ ਸ਼ਹਿਰ ਵਾਸੀ ਉਸ ਨੂੰ ਇਸ ਰੂਪ ਵਿਚ ਦੇਖ ਕੇ ਦੰਗ ਰਹਿ ਗਏ। ਬਾਅਦ 'ਚ ਪਤਨੀ ਦੇ ਪਿਤਾ ਰਾਮਸਰਨ ਯਾਦਵ ਦੀ ਸ਼ਿਕਾਇਤ 'ਤੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ- Wayanad landslide: ਮਰਨ ਵਾਲਿਆਂ ਦੀ ਗਿਣਤੀ 264 ਤੱਕ ਪਹੁੰਚੀ, 200 ਅਜੇ ਵੀ ਲਾਪਤਾ
ਮੁਲਜ਼ਮ ਪਤੀ ਨੂੰ ਮੌਤ ਦੀ ਸਜ਼ਾ, 13 ਹਜ਼ਾਰ ਰੁਪਏ ਜੁਰਮਾਨਾ
ਜਾਣਕਾਰੀ ਮੁਤਾਬਕ ਇਸ ਮਾਮਲੇ ਦੀ ਜਾਂਚ ਤਤਕਾਲੀ ਇੰਚਾਰਜ ਇੰਸਪੈਕਟਰ ਜੈਸ਼ਿਆਮ ਸ਼ੁਕਲਾ ਨੇ ਕੀਤੀ ਸੀ। ਜਾਂਚਕਰਤਾ ਨੇ ਪ੍ਰਭਾਵਸ਼ਾਲੀ ਜਾਂਚ ਕੀਤੀ, ਸਬੂਤ ਇਕੱਠੇ ਕੀਤੇ ਅਤੇ 27 ਅਕਤੂਬਰ 2020 ਨੂੰ ਚਾਰਜਸ਼ੀਟ ਅਦਾਲਤ ਨੂੰ ਭੇਜ ਦਿੱਤੀ। ਸਰਕਾਰੀ ਵਕੀਲ ਵਿਜੇ ਬਹਾਦਰ ਸਿੰਘ ਅਤੇ ਉਮਾਸ਼ੰਕਰ ਸਿੰਘ ਵੱਲੋਂ ਜ਼ਿਲ੍ਹਾ ਸੈਸ਼ਨ ਅਦਾਲਤ 'ਚ ਪ੍ਰਭਾਵਸ਼ਾਲੀ ਵਕਾਲਤ ਕੀਤੀ ਗਈ। ਜ਼ਿਲ੍ਹਾ ਸੈਸ਼ਨ ਅਦਾਲਤ ਦੇ ਜੱਜ ਨੇ ਕਾਤਲ ਪਤੀ ਨੂੰ ਮੁਲਜ਼ਮ ਕਰਾਰ ਦਿੰਦਿਆਂ ਫਾਂਸੀ ਦੀ ਸਜ਼ਾ ਸੁਣਾਈ ਹੈ। ਦੋਸ਼ੀ 'ਤੇ 13 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8