ਬਾਲਿੰਗ ਕਰਦੇ ਸਮੇਂ ਮੈਦਾਨ ''ਚ ਡਿੱਗਿਆ ਖਿਡਾਰੀ, ਹਾਰਟ ਅਟੈਕ ਨਾਲ ਮੌਤ

01/27/2018 4:02:04 PM

ਹੈਦਰਾਬਾਦ— 26 ਜਨਵਰੀ ਨੂੰ ਜਦੋਂ ਦੇਸ਼ ਧੂਮਧਾਮ ਨਾਲ ਗਣਤੰਤਰ ਦਿਵਸ ਮਨ੍ਹਾ ਰਿਹਾ ਸੀ, ਉੱਥੇ ਹੀ ਹੈਦਰਾਬਾਦ 'ਚ ਇਕ ਦੁਖਦ ਘਟਨਾ ਸਾਹਮਣੇ ਆਈ। ਗਣਤੰਤਰ ਦਿਵਸ ਮੌਕੇ ਹੈਦਰਾਬਾਦ 'ਚ ਇਕ ਕ੍ਰਿਕਟ ਟੂਰਨਾਮੈਂਟ ਆਯੋਜਿਤ ਕੀਤਾ ਗਿਆ ਸੀ। ਇਸ ਟੂਰਨਾਮੈਂਟ 'ਚ ਹਿੱਸਾ ਲੈਣ ਇਕ ਨੌਜਵਾਨ ਦੀ ਹਾਰਟ ਫੇਲ ਹੋਣ ਨਾਲ ਮੌਤ ਹੋ ਗਈ।
ਐਂਥਨੀ ਖੇਡ ਦੇ ਦੌਰਾਨ ਬਾਲਿੰਗ ਕਰ ਰਿਹਾ ਸੀ, ਅਚਾਨਕ ਉਹ ਜ਼ਮੀਨ 'ਤੇ ਡਿੱਗ ਗਿਆ। ਐਂਥਨੀ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ ਗਿਆ। ਮ੍ਰਿਤਕ ਹੈਦਰਾਬਾਦ ਦੇ ਨੰਦੀ ਨਗਰ ਦਾ ਵਾਸੀ ਸੀ ਅਤੇ ਉਸ ਦੀ ਉਮਰ 25 ਸਾਲ ਸੀ। ਜ਼ਿਕਰਯੋਗ ਹੈ ਕਿ ਟੂਰਨਾਮੈਂਟ ਦਾ ਆਯੋਜਨ ਬੰਜਾਰਾ ਹਿਲਜ਼, ਹੈਦਰਾਬਾਦ 'ਚ ਗਣਤੰਤਰ ਦਿਵਸ ਮੌਕੇ ਕੀਤਾ ਗਿਆ ਸੀ, ਜਿੱਥੇ ਇਸ ਖੇਡ ਦਾ ਆਨੰਦ ਲੈਣ ਲਈ ਵੱਡੀ ਗਣਿਤੀ 'ਚ ਕ੍ਰਿਕਟ ਪ੍ਰੇਮੀ ਇਕੱਠੇ ਹੋਏ ਸਨ। ਬੰਜਾਰਾ ਹਿਲਸ ਪੁਲਸ ਨੇ ਇਕ ਅਖਬਾਰ ਨੂੰ ਦੱਸਿਆ ਕਿ ਇਸ ਘਟਨਾ ਦੀ ਪੁਸ਼ਟੀ ਕਰ ਲਈ ਹੈ ਅਤੇ ਕਿਹਾ ਕਿ ਉਨ੍ਹਾਂ ਨੇ ਇਸ 'ਤੇ ਕੋਈ ਵੀ ਮਾਮਲਾ ਦਰਜ ਨਹੀਂ ਕੀਤਾ ਹੈ, ਕਿਉਂਕਿ ਇਹ ਇਕ ਕੁਦਰਤੀ ਮੌਤ ਹੈ।


Related News