23 ਜੂਨ : ਜਹਾਜ਼ ਹਾਦਸੇ 'ਚ ਸੰਜੇ ਗਾਂਧੀ ਦੀ ਹੋਈ ਸੀ ਮੌਤ

Saturday, Jun 23, 2018 - 01:11 PM (IST)

ਨਵੀਂ ਦਿੱਲੀ— ਇਤਿਹਾਸ 'ਚ ਕੁਝ ਅਜਿਹੀਆਂ ਘਟਨਾਵਾਂ ਦਰਜ ਹਨ, ਜਿਨ੍ਹਾਂ ਨੇ ਕਈ ਵਾਰ ਹਵਾਵਾਂ ਦੀ ਦਿਸ਼ਾ ਹੀ ਮੋੜ ਦਿੱਤੀ | 23 ਜੂਨ, 1980 ਦੀ ਘਟਨਾ ਭਾਰਤ ਦੇ ਇਤਿਹਾਸ ਦੀ ਇਕ ਅਜਿਹੀ ਘਟਨਾ ਹੈ, ਜਿਸ ਨੇ ਦੇਸ਼ ਦੀ ਰਾਜਨੀਤੀ ਦੇ ਸਾਰੇ ਸਮੀਕਰਨ ਬਦਲ ਦਿੱਤੇ | ਇਸ ਦਿਨ ਦੇਸ਼ ਦੀ ਸਾਬਕਾ ਮੁੱਖ ਪ੍ਰਧਾਨਮੰਤਰੀ ਇੰਦਰਾ ਗਾਂਧੀ ਦੇ ਛੋਟੇ ਪੁੱਤਰ ਸੰਜੇ ਗਾਂਧੀ ਦੀ ਜਹਾਜ਼ ਹਾਦਸੇ 'ਚ ਮੌਤ ਹੋ ਗਈ ਸੀ | ਸੰਜੇ ਗਾਂਧੀ ਨੂੰ ਇੰਦਰਾ ਗਾਂਧੀ ਦੇ ਰਾਜਨੀਤਿਕ ਉਤਰਾਧਿਕਾਰੀ ਦੇ ਤੌਰ 'ਤੇ ਦੇਖਿਆ ਜਾਂਦਾ ਸੀ ਪਰ ਉਨ੍ਹਾਂ ਦੀ ਮੌਤ ਨਾਲ ਦੇਸ਼ ਦੀਆਂ ਸਿਆਸੀ ਹਵਾਵਾਂ ਪੂਰੀ ਤਰ੍ਹਾਂ ਬਦਲ ਗਈਆਂ ਅਤੇ ਇਸ ਘਟਨਾ ਦੇ ਚਾਰ ਸਾਲ ਬਾਅਦ ਜਦੋਂ ਇੰਦਰਾ ਗਾਂਧੀ ਦੀ ਹੱਤਿਆ ਹੋਈ ਤਾਂ ਉਨ੍ਹਾਂ ਦੇ ਵੱਡੇ ਪੁੱਤਰ ਰਾਜੀਵ ਗਾਂਧੀ ਨੂੰ ਉਨ੍ਹਾਂ ਦੀ ਵਿਰਾਸਤ ਸੰਭਾਲਣ ਲਈ ਸਿਆਸਤ 'ਚ ਕਦਮ ਰੱਖਣਾ ਪਿਆ ਸੀ | ਬਾਅਦ 'ਚ ਇਕ ਚੋਣ ਸਭਾ 'ਚ ਬੰਬ ਹਮਲੇ 'ਚ ਉਨ੍ਹਾਂ ਦੀ ਵੀ ਹੱਤਿਆ ਕਰ ਦਿੱਤੀ ਗਈ |

ਦੇਸ਼ ਅਤੇ ਦੁਨੀਆ ਦੇ ਇਤਿਹਾਸ ਦੀਆਂ ਕੁਝ ਮਹੱਤਵਪੂਰਨ ਘਟਨਾਵਾਂ ਦਾ ਸਿਲਸਿਲਾਵਾਰ ਬਿਊਰਾ ਇਸ ਪ੍ਰਕਾਰ ਹੈ- 
1761 : ਮਰਾਠਾ ਸ਼ਾਸਕ ਪੇਸ਼ਵਾ ਬਾਲਾਜੀ ਬਾਜੀ ਰਾਓ ਦਾ ਦਿਹਾਂਤ | 
1810  : ਬੰਬੇ ਦੇ ਡੰਕਨ ਡਾਕ ਦਾ ਨਿਰਮਾਣ ਕਾਰਜ ਪੂਰਾ |
1868  : ਕ੍ਰਿਸਟੋਫਰ ਐੈੱਲ ਸ਼ੋਲਸ ਨੂੰ ਟਾਈਪਰਾਈਟਰ ਲਈ ਪੇਟੈਂਟ ਮਿਲਿਆ |
1953  : ਜਨਸੰਘ ਦੇ ਸੰਸਥਾਪਕ ਸ਼ਿਆਮ ਪ੍ਰਸਾਦ ਮੁਖਰਜੀ ਦਾ ਕਸ਼ਮੀਰ ਦੇ ਇਕ ਹਸਪਤਾਲ 'ਚ ਦਿਹਾਂਤ |
1960  : ਜਾਪਾਨ ਅਤੇ ਅਮਰੀਕਾ ਦੇ ਵਿਚਕਾਰ ਸੁਰੱਖਿਆ ਸਮਝੌਤਾ |
1980  : ਸਾਬਕਾ ਪ੍ਰਧਾਨਮੰਤਰੀ ਇੰਦਰਾ ਗਾਂਧੀ ਦੇ ਛੋਟੇ ਬੇਟੇ ਸੰਜੇ ਗਾਂਧੀ ਦੀ ਜਹਾਜ਼ ਹਾਦਸੇ 'ਚ ਮੌਤ
1985  : ਏਅਰ ਇੰਡੀਆ ਦਾ ਇਕ ਯਾਤਰੀ ਜਹਾਜ਼ ਆਇਰਲੈਂਡ ਤੱਟ ਦੇ ਕਰੀਬ ਹਵਾ 'ਚ ਹਾਦਸਾਗ੍ਰਸਤ, ਸਾਰੇ 329 ਯਾਤਰੀਆਂ ਦੀ ਮੌਤ ਹੋਈ |
1996  : ਸ਼ੇਖ ਹਸੀਨਾ ਨੇ ਵਾਜਿਦ ਨੇ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ |
1994  : ਸੰਯੁਕਤ ਰਾਸ਼ਟਰ ਆਮ ਸਭਾ ਨੇ ਦੱਖਣੀ ਅਫਰੀਕਾ ਦੀ ਮੈਂਬਰਸ਼ਿਪ ਨੂੰ ਮਨਜ਼ੂਰੀ ਦਿੱਤੀ |
1994  : ਉੱਤਰੀ ਕੋਰਿਆ ਵੱਲੋਂ ਪਰਮਾਣੂ ਪ੍ਰੋਗਰਾਮ 'ਤੇ ਰੋਕ ਲਗਾਉਣ ਦਾ ਐਲਾਨ |
2008  : ਟਾਇਰ ਬਣਾਉਣ ਵਾਲੀ ਦੇਸ਼ ਦੀ ਮੁੱਖ ਕੰਪਨੀ ਜੇ.ਕੇ. ਟਾਇਰ ਇੰਡੀਆ ਲਿਮਟਿਡ ਨੇ ਮੈਕਸੀਕੋ ਦੀ ਟਾਇਰ ਕੰਪਨੀ ਟੋਰਨਲ ਅਤੇ ਉਸ ਦੀ ਸਹਾਇਕ ਕੰਪਨੀਆਂ ਨੂੰ 270 ਕਰੋੜ ਡਾਲਰ ਦੇ ਹਿਸਾਬ ਨਾਲ ਖ੍ਰੀਦ ਲਿਆ |
2013  : ਨਿਕ ਵੈਲੈਂਡਾ ਅਮਰੀਕਾ ਦੇ ਗ੍ਰਾਂਡ ਕੈਨਯਾਨ ਦੀ ਪਹਾੜੀ ਨੂੰ ਰੱਸੀ 'ਤੇ ਚੱਲ ਕੇ ਪਾਰ ਕਰਨ ਵਾਲੇ ਪਹਿਲੇ ਵਿਅਕਤੀ ਬਣੇ | 23 ਜੂਨ ਨੂੰ ਅੰਤਰਰਾਸ਼ਟਰੀ ਵਿਧਵਾ ਦਿਵਸ ਅਤੇ ਅਤਰਰਾਸ਼ਟਰੀ ਉਲੰਪਿਕ ਐਸੋਸੀਏਸ਼ਨ ਸਥਾਪਨਾ ਦਿਵਸ ਵੀ ਮਨਾਇਆ ਜਾਂਦਾ ਹੈ |


Related News