ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਜੱਜਾਂ ਦਾ ਵਧੇਗਾ ਮਹਿੰਗਾਈ ਭੱਤਾ

04/11/2018 1:05:20 AM

ਨਵੀਂ ਦਿਲੀਂ-   ਤਨਖਾਹ ਦੋ ਗੁਣਾਂ ਹੋਣ ਦੇ ਕੁਝ ਮਹੀਨਿਆਂ ਬਾਅਦ ਸੁਪਰੀਮ ਕੋਰਟ ਅਤੇ 24 ਹਾਈ ਕੋਰਟਾਂ ਦੇ ਜੱਜਾਂ ਦਾ ਮਹਿੰਗਾਈ ਭੱਤਾ ਵੱਧਣ ਵਾਲਾ ਹੈ। 5 ਅਪ੍ਰੈਲ ਨੂੰ ਜਾਰੀ ਕਾਨੂੰਨ ਮੰਤਰਾਲੇ ਦੇ ਇਕ ਹੁਕਮ ਅਨੁਸਾਰ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਜੱਜਾਂ ਦਾ ਇਕ ਜਨਵਰੀ ਤੋਂ ਸੱਤ ਫੀਸਦੀ ਡੀ. ਏ. ਪੰਜ ਫੀਸਦੀ ਸੀ।
ਜੱਜਾਂ ਨੂੰ ਮਿਲੇਗਾ ਵੱਧ ਕੇ ਮਹਿੰਗਾਈ ਭੱਤਾ
ਉਨ੍ਹਾਂ ਦੇ ਭੱਤਿਆਂ 'ਚ ਵਾਧਾ ਅਖਿਲ ਭਾਰਤੀ ਸੇਵਾ ਦੇ ਮੈਂਬਰਾਂ ਨੂੰ ਮਿਲਣ ਵਾਲੇ ਡੀ. ਏ. ਦੇ ਅਨੁਸਾਰ ਹੀ ਹੈ। ਜੱਜਾਂ ਨੂੰ ਵਧਿਆ ਹੋਇਆ ਭੱਤਾ ਵੀ ਮਿਲੇਗਾ ਕਿਉਂਕਿ ਸਰਕਾਰ ਨੇ ਇਸ ਸਬੰਧੀ ਖੋਜ ਕਰਨ ਦਾ ਫੈਸਲਾ ਕੀਤਾ ਹੈ।
ਸੁਪਰੀਮ ਕੋਰਟ ਦੇ ਜੱਜਾਂ ਦਾ ਭੱਤਾ ਪੰਜ ਲੱਖ ਰੁਪਏ ਨਾਲ ਦੋ ਗੁਣਾਂ ਕੀਤਾ ਜਵੇਗਾ। ਇਸ ਭੱਤੇ ਦੀ ਆਖਰੀ ਵਾਰ 2009 'ਚ ਖੋਜ ਕੀਤੀ ਗਈ ਸੀ। ਹੁਣ ਤਕ ਸੁਪਰੀਮ ਕੋਰਟ ਦੇ ਜੱਜਾਂ ਅਤੇ ਹਾਈ ਕੋਰਟਾਂ ਦੇ ਚੀਫ ਜੱਜਾਂ ਨੂੰ ਉਨ੍ਹਾਂ ਦੇ ਦਫਤਰਾਂ ਤੇ ਘਰਾਂ ਲਈ ਮਹਿੰਗਾਈ ਭੱਤਾ ਚਾਰ ਲੱਖ ਰੁਪਏ ਦਿੱਤਾ ਜਾਂਦਾ ਸੀ।
ਜਨਵਰੀ 'ਚ ਸੁਪਰੀਮ ਕੋਰਟ ਅਤੇ ਹਾਈ ਕੋਰਟ ਤੇ ਜੱਜਾਂ ਦੀ ਤਨਖਾਹ ਕਰੀਬ ਦੋ ਗੁਣਾਂ ਵਧਾਈ ਗਈ ਸੀ। ਚੀਫ ਜਸਟਿਸ ਨੂੰ ਹੁਣ ਮਹੀਨੇ ਦੇ 2.80 ਲੱਖ ਰੁਪਏ ਤਨਖਾਹ ਮਿਲੇਗੀ। ਪਹਿਲਾਂ ਉਨ੍ਹਾਂ ਨੂੰ ਇਕ ਲੱਖ ਰੁਪਏ ਤਨਖਾਹ ਦੇ ਰੂਪ 'ਚ ਮਿਲਦੇ ਸੀ।


Related News