ਪਤਨੀ ਦੇ ਕਤਲ ਦੇ ਦੋਸ਼ 'ਚ ਕੱਟ ਰਿਹਾ ਸੀ ਸਜ਼ਾ, ਜ਼ਮਾਨਤ 'ਤੇ ਆਏ ਨੇ ਕਿਸੇ ਹੋਰ ਨਾਲ ਘੁੰਮਦੀ ਵੇਖੀ ਤਾਂ...

Monday, Dec 12, 2022 - 12:10 PM (IST)

ਮਥੁਰਾ (ਵਾਰਤਾ)- ਰਾਜਸਥਾਨ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ 7 ਸਾਲ ਪਹਿਲਾਂ ਜਿਸ ਔਰਤ ਦੇ ਕਤਲ ਦੇ ਮਾਮਲੇ 'ਚ ਉਸ ਦੇ ਪਤੀ ਅਤੇ ਇਕ ਹੋਰ ਨੂੰ ਜੇਲ੍ਹ ਹੋਈ ਸੀ, ਉਹ ਜਿਊਂਦੀ ਮਿਲੀ ਹੈ। ਜਾਣਕਾਰੀ ਅਨੁਸਾਰ ਮਥੁਰਾ 'ਚ ਕੋਸੀ ਵਾਸੀ ਔਰਤ ਆਰਤੀ ਕਰੀਬ 7 ਸਾਲ ਪਹਿਲਾਂ ਮੇਂਹਦੀਪੁਰ ਬਾਲਾਜੀ ਆਈ ਸੀ। ਇੱਥੇ ਉਹ ਕੰਮ ਕਰ ਕੇ ਆਪਣਾ ਗੁਜ਼ਾਰਾ ਕਰਨ ਲੱਗੀ। ਇਸ ਦੌਰਾਨ ਉਸ ਦੀ ਮੁਲਾਕਾਤ ਸੋਨੂੰ ਸੈਨੀ ਨਾਮੀ ਨੌਜਵਾਨ ਨਾਲ ਹੋਈ। ਬਾਅਦ ਦੋਹਾਂ ਨੇ ਵਿਆਹ ਕਰ ਲਿਆ। ਇਸ ਵਿਆਹ ਦੇ ਕੁਝ ਦਿਨ ਬਾਅਦ ਹੀ ਆਰਤੀ ਲਾਪਤਾ ਹੋ ਗਈ। ਦੂਜੇ ਪਾਸੇ ਕੁਝ ਦਿਨ ਬਾਅਦ ਵਰਿੰਦਾਵਨ 'ਚ ਪੁਲਸ ਨੇ ਨਹਿਰ 'ਚ ਮਿਲੀ ਇਕ ਔਰਤ ਦੀ ਲਾਸ਼ ਨੂੰ ਆਰਤੀ ਦੀ ਲਾਸ਼ ਐਲਾਨ ਕਰ ਦਿੱਤਾ ਅਤੇ ਗੁੰਮਸ਼ੁਦਗੀ ਦੇ ਮਾਮਲੇ ਨੂੰ ਕਤਲ 'ਚ ਬਦਲ ਕੇ ਪਤੀ ਸੋਨੂੰ ਸਮੇਤ 2 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ : ਪ੍ਰੇਮਿਕਾ ਨੂੰ ਉਸ ਦੇ ਸਹੁਰੇ ਘਰ ਮਿਲਣਾ ਪਿਆ ਭਾਰੀ, ਪੁਲਸ ਨੇ ਸੰਦੂਕ ਖੋਲ੍ਹਿਆ ਤਾਂ ਵਿਚ ਬੈਠਾ ਮਿਲਿਆ ਪ੍ਰੇਮੀ

ਜਾਣਕਾਰੀ ਅਨੁਸਾਰ ਲਾਸ਼ ਖ਼ਰਾਬ ਹੋ ਚੁੱਕੀ ਸੀ, ਇਸ ਲਈ ਤੁਰੰਤ ਪਛਾਣ ਨਹੀਂ ਹੋ ਸਕੀ ਪਰ ਬਾਅਦ 'ਚ ਆਰਤੀ ਦੇ ਪਿਤਾ ਨੇ ਥਾਣੇ 'ਚ ਰੱਖੇ ਉਸ ਦੇ ਕੱਪੜਿਆਂ ਅਤੇ ਤਸਵੀਰਾਂ ਤੋਂ ਆਰਤੀ ਦੀ ਲਾਸ਼ ਦੀ ਪਛਾਣ ਕਰ ਲਈ ਸੀ। ਪਿਤਾ ਦੀ ਸ਼ਿਕਾਇਤ ਆਰਤੀ ਦੇ ਪਤੀ ਅਤੇ ਉਸ ਦੇ ਦੋਸਤ ਗੋਪਾਲ ਸੈਨੀ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਆਖ਼ਰਕਾਰ ਤਿੰਨ ਸਾਲ ਜੇਲ੍ਹ 'ਚ ਰਹਿਣ ਤੋਂ ਬਾਅਦ ਇਹ ਦੋਵੇਂ ਜ਼ਮਾਨਤ 'ਤੇ ਬਾਹਰ ਆਏ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਗੋਪਾਲ ਅਤੇ ਸੋਨੂੰ ਦੁਕਾਨ 'ਤੇ ਮਜ਼ਦੂਰੀ ਕਰਨ ਦੇ ਨਾਲ ਹੀ ਆਰਤੀ ਦੀ ਭਾਲ ਕਰਨ ਲੱਗੇ। ਉਦੋਂ ਗੋਪਾਲ ਨੂੰ ਇਕ ਨੌਜਵਾਨ ਨੇ ਦੱਸਿਆ ਕਿ ਦੌਸਾ ਦੇ ਵਿਸ਼ਾਲਾ ਪਿੰਡ 'ਚ ਇਕ ਔਰਤ ਕੁਝ ਸਾਲ ਪਹਿਲਾਂ ਹੀ ਵਿਆਹ ਕਰ ਕੇ ਰਹਿ ਰਹੀ ਹੈ। ਗੋਪਾਲ ਅਤੇ ਸੋਨੂੰ ਵਿਸ਼ਾਲਾ ਗਏ ਤਾਂ ਉੱਥੇ ਆਰਤੀ ਨੂੰ ਦੇਖਿਆ। ਉਨ੍ਹਾਂ ਨੇ ਇਸ ਦੀ ਜਾਣਕਾਰੀ ਵਰਿੰਦਾਵਨ ਪੁਲਸ ਨੂੰ ਦਿੱਤੀ। ਐੱਸ.ਓ.ਜੀ. ਇੰਚਾਰਜ ਅਜੇ ਕੌਸ਼ਲ ਨੇ ਆਪਣੀ ਟੀਮ ਨਾਲ ਆਰਤੀ ਨੂੰ ਦੂਜੇ ਪਤੀ ਦੇ ਘਰੋਂ ਫੜ ਲਿਆ। ਅਜੇ ਕੌਸ਼ਲ ਨੇ ਦੱਸਿਆ ਕਿ ਆਰਤੀ ਨੂੰ ਅਦਾਲਤ 'ਚ ਪੇਸ਼ ਕਰ ਕੇ ਬਿਆਨ ਦਰਜ ਕਰਵਾਏ ਜਾਣਗੇ।

ਨੋਟ : ਇਸ ਖ਼ਬਰ ਸੰਬੰਧੀਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News