ਯਮੁਨਾ ਐਕਸਪ੍ਰੈੱਸਵੇਅ ’ਤੇ ਟਰਾਲੀ ਬੈਗ ’ਚੋਂ ਮਿਲੀ ਕੁੜੀ ਦੀ ਲਾਸ਼, ਫੈਲੀ ਸਨਸਨੀ

Saturday, Nov 19, 2022 - 02:00 PM (IST)

ਯਮੁਨਾ ਐਕਸਪ੍ਰੈੱਸਵੇਅ ’ਤੇ ਟਰਾਲੀ ਬੈਗ ’ਚੋਂ ਮਿਲੀ ਕੁੜੀ ਦੀ ਲਾਸ਼, ਫੈਲੀ ਸਨਸਨੀ

ਮਥੁਰਾ- ਇਕ ਪਾਸੇ ਜਿੱਥੇ ਸ਼ਰਧਾ ਕਤਲਕਾਂਡ ਨੂੰ ਲੈ ਕੇ ਦੇਸ਼ ਭਰ ’ਚ ਰੋਹ ਹੈ, ਉੱਥੇ ਹੀ ਦੂਜੇ ਪਾਸੇ ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ’ਚ ਇਕ ਕੁੜੀ ਦੇ ਕਤਲ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਰਾਇਆ ਥਾਣਾ ਖੇਤਰ ’ਚ ਖੇਤੀ ਖੋਜ ਕੇਂਦਰ ਕੋਲ ਯਮੁਨਾ ਐਕਸਪ੍ਰੈੱਸਵੇਅ ’ਤੇ ਸ਼ੁੱਕਰਵਾਰ ਦੁਪਹਿਰ ਨੂੰ ਟਰਾਲੀ ਬੈਗ ’ਚ ਇਕ ਕੁੜੀ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਕੁੜੀ ਦਾ ਗੋਲੀ ਮਾਰ ਕੇ ਬੇਰਹਿਮੀ ਨਾਲ ਕਤਲ ਕੀਤਾ ਗਿਆ। ਮ੍ਰਿਤਕਾਂ ਦੀ ਸ਼ਨਾਖ਼ਤ ਨਹੀਂ ਹੋ ਸਕੀ ਹੈ। ਪੁਲਸ ਇਸ ਮਾਮਲੇ ਦੀ ਜਾਂਚ ’ਚ ਜੁਟੀ ਹੈ। 

ਦਰਅਸਲ ਸ਼ੁੱਕਰਵਾਰ ਸਵੇਰੇ 11 ਵਜੇ ਦੇ ਕਰੀਬ ਇਕ ਮਜ਼ਦੂਰ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਯਮੁਨਾ ਐਕਸਪ੍ਰੈੱਸਵੇਅ ਕੋਲ ਇਕ ਟਰਾਲੀ ਬੈਗ ਪਿਆ ਹੈ। ਮੌਕੇ ’ਤੇ ਪਹੁੰਚੀ ਥਾਣਾ ਰਾਇਆ ਪੁਲਸ ਨੇ ਟਰਾਲੀ ਬੈਗ ਖੋਲ੍ਹ ਕੇ ਵੇਖਿਆ ਤਾਂ ਉਸ ’ਚ ਲਾਸ਼ ਸੀ। ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੁਲਸ ਮ੍ਰਿਤਕਾ ਦੀ ਪਛਾਣ ’ਚ ਜੁੱਟ ਗਈ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਰਾਤ ਦੇ ਸਮੇਂ ਦਿੱਲੀ ਤੋਂ ਆਗਰਾ ਵੱਲ ਜਾਂਦੇ ਸਮੇਂ ਕਿਸੇ ਵਾਹਨ ਤੋਂ ਟਰਾਲੀ ਬੈਗ ਸੁੱਟਿਆ ਗਿਆ ਹੈ। 

ਪੁਲਸ ਮੁਤਾਬਕ ਮ੍ਰਿਤਕਾ ਦੀ ਉਮਰ 22 ਸਾਲ ਪ੍ਰਤੀਤ ਹੋ ਰਹੀ ਹੈ। ਹੱਥਾਂ-ਪੈਰਾਂ ਤੋਂ ਇਲਾਵਾ ਉਸ ਦੇ ਸਿਰ ’ਚ ਸੱਟ ਦੇ ਨਿਸ਼ਾਨ ਹਨ, ਜੋ ਕਿ ਬੇਰਹਿਮੀ ਵੱਲ ਇਸ਼ਾਰਾ ਕਰ ਰਹੇ ਹਨ। ਰੰਗ ਗੋਰਾ, ਲੰਬੇ ਕਾਲੇ ਵਾਲ ਦੀ ਕੁੜੀ ਦੇ ਸਰੀਰ ’ਤੇ ਸਲੇਟੀ ਰੰਗ ਦੀ ਟੀ-ਸ਼ਰਟ, ਜਿਸ ’ਤੇ ਲੇਜੀ ਡੇਜ ਲਿਖਿਆ ਹੋਇਆ ਹੈ। ਨੀਲੇ ਅਤੇ ਸਫੈਦ ਰੰਗ ਦੀ ਪੱਤੇਦਾਰ ਪਲਾਜ਼ੋ ਉਸ ਦੇ ਸਰੀਰ ’ਤੇ ਹਨ। 


author

Tanu

Content Editor

Related News