ਦਾਊਦ ਇਬਰਾਹਿਮ ਦੀ ਜਾਇਦਾਦ ਦੀ ਹੋਈ ਨੀਲਾਮੀ, 7 'ਚੋਂ 6 ਜਾਇਦਾਦਾਂ ਵਿਕੀਆਂ

Tuesday, Nov 10, 2020 - 03:38 PM (IST)

ਦਾਊਦ ਇਬਰਾਹਿਮ ਦੀ ਜਾਇਦਾਦ ਦੀ ਹੋਈ ਨੀਲਾਮੀ, 7 'ਚੋਂ 6 ਜਾਇਦਾਦਾਂ ਵਿਕੀਆਂ

ਨਵੀਂ ਦਿੱਲੀ- ਅੰਡਰਵਰਲਡ ਡੌਨ ਦਾਊਦ ਇਬਰਾਹਿਮ ਦੀ ਜਾਇਦਾਦ ਦੀ ਆਖਰਕਾਰ ਨੀਲਾਮੀ ਹੋ ਗਈ ਹੈ। ਦਾਊਦ ਇਬਰਾਹਿਮ ਦੀਆਂ 7 ਪ੍ਰਾਪਰਟੀਆਂ 'ਚੋਂ 6 ਵਿਕ ਗਈਆਂ ਹਨ। ਹਾਲਾਂਕਿ ਇਕ ਪ੍ਰਾਪਰਟੀ ਨੂੰ ਨੀਲਾਮੀ ਤੋਂ ਹਟਾ ਦਿੱਤਾ ਗਿਆ ਸੀ। 2 ਵਕੀਲਾਂ ਨੂੰ ਦਾਊਦ ਦੀਆਂ 6 ਪ੍ਰਾਪਰਟੀਆਂ ਮਿਲੀਆਂ ਹਨ। ਇਨ੍ਹਾਂ 'ਚੋਂ 4 ਪ੍ਰਾਪਰਟੀ ਭੂਪੇਂਦਰ ਭਾਰਦਵਾਜ ਨੂੰ ਮਿਲੀਆਂ, ਜਦੋਂ ਕਿ 2 ਪ੍ਰਾਪਰਟੀਆਂ ਅਜੇ ਸ਼੍ਰੀਵਾਸਤਵ ਨੇ ਲਈਆਂ ਹਨ। ਇਸ ਦੇ ਨਾਲ ਹੀ ਦਾਊਦ ਦੀ ਹਵੇਲੀ ਵਕੀਲ ਅਜੇ ਸ਼੍ਰੀਵਾਸਤਵ ਨੇ ਖਰੀਦੀ ਹੈ। ਇਹ ਹਵੇਲੀ 11 ਲੱਖ 20 ਹਜ਼ਾਰ ਦੀ ਵਿਕੀ ਹੈ।

ਇਹ ਵੀ ਪੜ੍ਹੋ : ਫ਼ੌਜ ਦਾ ਵੱਡਾ ਖ਼ੁਲਾਸਾ, ਭਾਰਤ 'ਚ ਘੁਸਪੈਠ ਕਰਨ ਦੀ ਫਿਰਾਕ 'ਚ ਹਨ 300 ਅੱਤਵਾਦੀ

ਇਸ ਨੀਲਾਮੀ ਦੀ ਬੋਲੀ ਲਗਾਉਣ ਲਈ ਪਿੰਡ ਵਾਲਿਆਂ ਨੇ ਸ਼ਾਮਲ ਨਹੀਂ ਹੋਣ ਦਾ ਫੈਸਲਾ ਕੀਤਾ ਹੈ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਇਸ ਨੀਲਾਮੀ 'ਚ ਮੁੰਬਈ ਬੋਲੀ ਲਗਾਉਣ ਨਹੀਂ ਜਾਣਗੇ। ਬੀਤੇ ਇਕ ਹਫ਼ਤੇ ਤੋਂ ਸਫੇਮਾ ਦੇ ਅਧਿਕਾਰੀਆਂ ਵਲੋਂ ਨੀਲਾਮ ਕੀਤੀਆਂ ਜਾਣ ਵਾਲੀਆਂ ਜਾਇਦਾਦਾਂ ਨੂੰ ਖਰੀਦਦਾਰਾਂ ਲਈ ਓਪਨ ਰੱਖਿਆ ਗਿਆ ਸੀ ਤਾਂ ਕਿ ਉਹ ਉਨ੍ਹਾਂ ਥਾਂਵਾਂ ਨੂੰ ਚੰਗੀ ਤਰ੍ਹਾਂ ਦੇਖ ਅਤੇ ਸਮਝ ਸਕਣ। 

ਦਾਊਦ ਦੀਆਂ ਰਤਨਗਿਰੀ ਜ਼ਿਲ੍ਹੇ ਦੇ ਖੇੜ 'ਚ 13 ਪੁਸ਼ਤੈਨੀ ਜਾਇਦਾਦਾਂ ਸਨ। 13 'ਚੋਂ 7 ਦੀ ਅੱਜ ਨੀਲਾਮੀ ਹੋ ਗਈ ਹੈ। ਮਾਫੀਆ ਸਰਗਨਾ ਦਾਊਦ ਇਬਰਾਹਿਮ ਦੀ ਮੁੰਬਈ ਦੀ ਜ਼ਬਤ ਜਾਇਦਾਦਾਂ ਨੂੰ ਵੇਚਣ ਤੋਂ ਬਾਅਦ ਅੱਜ ਪਿੰਡ ਦੀਆਂ ਪੁਸ਼ਤੈਨੀ ਜਾਇਦਾਦਾਂ ਦੀ ਨੀਲਾਮੀ ਕੀਤੀ ਹੈ। ਦਾਊਦ ਦਾ ਜੱਦੀ ਪਿੰਡ ਰਤਨਾਗਿਰੀ ਜ਼ਿਲ੍ਹੇ ਦੇ ਖੇੜ ਤਹਿਸੀਲ ਕਾ ਮੁੰਬਕੇ ਹੈ। ਇਸੇ ਪਿੰਡ 'ਚ ਦਾਊਦ ਨੇ ਆਪਣਾ ਬਚਪਨ ਬਿਤਾਇਆ ਹੈ। ਕੇਂਦਰੀ ਵਿੱਤ ਮੰਤਰਾਲੇ ਵਲੋਂ ਰਤਨਾਗਿਰੀ 'ਚ ਦਾਊਦ ਦੀ ਪ੍ਰਾਪਰਟੀ ਦੀ ਕੀਮਤ ਸਰਕਿਲ ਰੇਟ ਦੇ ਹਿਸਾਬ ਨਾਲ ਤੈਅ ਕੀਤੀ ਗਈ ਸੀ। ਜਿਸ 'ਚ ਪਿੰਡ ਦੇ ਅੰਦਰ ਮੌਜੂਦ ਜਾਇਦਾਦ ਦੀ ਕੀਮਤ 14 ਲੱਖ 45 ਹਜ਼ਾਰ ਰੁਪਏ ਤੈਅ ਕੀਤੀ ਗਈ ਸੀ। ਜਦੋਂ ਕਿ ਲੋਟੇ ਨਾਂ ਦੀ ਜਗ੍ਹਾ 'ਤੇ ਮੌਜੂਦ ਅੰਬ ਦੇ ਬਗੀਚੇ ਦੀ ਕੀਮਤ ਕਰੀਬ 61 ਲੱਖ 48 ਹਜ਼ਾਰ ਤੈਅ ਕੀਤੀ ਗਈ ਸੀ।

ਇਹ ਵੀ ਪੜ੍ਹੋ : 6 ਸਾਲ ਦੇ ਬੱਚੇ ਦੀ ਹੋ ਰਹੀ ਹੈ ਵਾਹੋ-ਵਾਹੀ, ਗਿਨੀਜ਼ ਵਰਲਡ ਰਿਕਾਰਡ 'ਚ ਨਾਂ ਹੋਇਆ ਦਰਜ


author

DIsha

Content Editor

Related News