ਪੈਦਾ ਹੁੰਦੇ ਹੀ ਬੇਟੀ ਨੂੰ ਨਦੀ ''ਚ ਸੁੱਟਿਆ, ਬਚੀ ਜਾਨ

Wednesday, Aug 09, 2017 - 12:00 PM (IST)

ਪੈਦਾ ਹੁੰਦੇ ਹੀ ਬੇਟੀ ਨੂੰ ਨਦੀ ''ਚ ਸੁੱਟਿਆ, ਬਚੀ ਜਾਨ

ਰਾਜਕੋਟ— ਕੁਦਰਤ ਅੱਗੇ ਕਿਸੇ ਦੀ ਨਹੀਂ ਚੱਲਦੀ ਅਤੇ ਗੁਜਰਾਤ ਦੇ ਰਾਜਕੋਟ ਦੀ ਇਕ ਘਟਨਾ ਨੇ ਇਸ ਨੂੰ ਫਿਰ ਸਾਬਤ ਕਰ ਦਿੱਤਾ ਹੈ। ਇੱਥੇ ਇਕ ਨੰਨ੍ਹੀ ਬੱਚੀ ਨੂੰ ਜਨਮ ਦੇ ਕੁਝ ਦੇਰ ਬਾਅਦ ਹੀ ਪਰਿਵਾਰ ਵਾਲਿਆਂ ਨੇ ਨਦੀ 'ਚ ਸੁੱਟ ਦਿੱਤਾ ਪਰ ਇਸ ਦੇ ਬਾਵਜੂਦ ਬੱਚੀ ਦੀ ਜਾਨ ਬਚ ਗਈ।
ਬੱਚੀ ਦੇ ਪੈਦਾ ਹੋਣ ਦੇ ਕੁਝ ਦੇਰ ਬਾਅਦ ਪਿਤਾ ਨੇ ਉਸ ਨੂੰ ਲੱਕੜੀ ਦੇ ਬਕਸੇ 'ਚ ਬੰਦ ਕੀਤਾ ਅਤੇ ਫਿਰ ਅਮਰੇਲੀ ਦੇ ਤਾਜਪਰ ਪਿੰਡ 'ਚ ਇਕ ਨਦੀ 'ਚ ਸੁੱਟ ਦਿੱਤਾ। ਇਹ ਬੱਚੀ 4 ਕਿਲੋਮੀਟਰ ਤੱਕ ਪਾਣੀ 'ਚ ਰੁੜ੍ਹ ਕੇ ਦਾਮਨਗਰ ਸ਼ਹਿਰ ਕੋਲ ਪੁੱਜ ਗਈ। ਕੁਝ ਲੋਕਾਂ ਨੇ ਬਕਸੇ ਨੂੰ ਨਦੀ 'ਚ ਰੁੜ੍ਹਦੇ ਹੋਏ ਦੇਖਿਆ ਅਤੇ ਬੱਚੀ ਦੀ ਰੋਣ ਦੀ ਆਵਾਜ਼ ਸੁਣੀ। ਇਸ ਤੋਂ ਬਾਅਦ ਲੋਕਾਂ ਨੇ ਤੁਰੰਤ ਨੂੰ ਬੱਚੀ ਨੂੰ ਬਚਾਇਆ ਅਤੇ ਪੁਲਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਬੱਚੀ ਨੂੰ ਇਲਾਜ ਲਈ ਦਾਮਨਗਰ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਦੱਸਿਆ ਕਿ ਬੱਚੀ ਦੀ ਸਿਹਤ ਹੁਣ ਇਕਦਮ ਠੀਕ ਹੈ।


Related News