ਮਿਸਾਲ: ਪਿਤਾ ਨੇ ਕੰਨਿਆਦਾਨ ’ਚ ਦਿੱਤੇ 75 ਲੱਖ ਰੁਪਏ, ਧੀ ਨੇ ਇਸ ਨੇਕ ਕੰਮ ਲਈ ਕੀਤੇ ਦਾਨ

11/27/2021 11:35:00 AM

ਬਾੜਮੇਰ— ਅੱਜ ਵੀ ਸਾਡੇ ਸਮਾਜ ’ਚ ਦਾਜ ਪ੍ਰਥਾ ਪ੍ਰਚਲਿਤ ਹੈ। ਜ਼ਿਆਦਾਤਰ ਭਾਰਤੀ ਪਰਿਵਾਰਾਂ ’ਚ ਕੁੜੀ ਦੇ ਜਨਮ ਤੋਂ ਹੀ ਉਸ ਦੇ ਵਿਆਹ ਲਈ ਬੱਚਤ ਸ਼ੁਰੂ ਕਰ ਦਿੱਤੀ ਜਾਂਦੀ ਹੈ। ਇਹ ਬੱਚਤ ਦਾਜ ’ਚ ਮੋਟੀ ਰਕਮ ਦੇ ਭੁਗਤਾਨ ਲਈ ਹੁੰਦੀ ਹੈ। ਸ਼ੁੱਕਰ ਕੁਝ ਬਹਾਦਰ ਕੁੜੀਆਂ-ਮੁੰਡੇ ਵਿਆਪਕ ਰੂਪ ਨਾਲ ਪ੍ਰਚਲਿਤ ਸਮਾਜਿਕ ਬੁਰਾਈ ਖ਼ਿਲਾਫ਼ ਆਵਾਜ਼ ਚੁੱਕ ਰਹੇ ਹਨ। ਅਜਿਹੀ ਹੀ ਕਹਾਣੀ ਰਾਜਸਥਾਨ ਦੇ ਬਾੜਮੇਰ ਦੀ ਇਕ ਲਾੜੀ ਦੀ ਹੈ, ਜਿਸ ਨੇ ਆਪਣੇ ਪਿਤਾ ਤੋਂ ਦਾਜ ਲਈ ਵੱਖ ਰੱਖੀ ਗਈ ਰਕਮ ਨੂੰ ਇਕ ਨੇਕ ਕੰਮ ’ਚ ਇਸਤੇਮਾਲ ਕਰਨ ਲਈ ਦਾਨ ਕਰਨ ਦੀ ਬੇਨਤੀ ਕੀਤੀ। ਧੀ ਨੇ ਆਪਣੇ ਪਿਤਾ ਤੋਂ ਵਿਆਹ ਵਿਚ ਮਿਲਣ ਵਾਲੀ 75 ਲੱਖ ਰੁਪਏ ਦੀ ਰਕਮ ਨੂੰ ਗਲਰਜ਼ ਹੌਸਟਲ ਲਈ ਦਾਨ ਕਰ ਦਿੱਤਾ। ਪਿਤਾ ਨੇ ਵੀ ਖ਼ੁਸ਼ੀ-ਖ਼ੁਸ਼ੀ ਧੀ ਦੀ ਇਹ ਗੱਲ ਮੰਨ ਕੇ ਉਸ ਦੀ ਖਾਹਿਸ਼ ਪੂਰੀ ਕੀਤੀ ਅਤੇ ਸਮਾਜ ਸਾਹਮਣੇ ਇਕ ਵੱਡੀ ਮਿਸਾਲ ਪੇਸ਼ ਕੀਤੀ ਹੈ।

ਇਹ ਵੀ ਪੜ੍ਹੋ : ਓਮਿਕਰੋਨ ਦਾ ਖ਼ੌਫ; ਕੇਜਰੀਵਾਲ ਨੇ PM ਮੋਦੀ ਨੂੰ ਪ੍ਰਭਾਵਿਤ ਦੇਸ਼ਾਂ ਦੀਆਂ ਉਡਾਣਾਂ ਬੰਦ ਕਰਨ ਦੀ ਲਾਈ ਗੁਹਾਰ

PunjabKesari

ਦਰਅਸਲ 21 ਨਵੰਬਰ ਨੂੰ ਕਿਸ਼ੋਰ ਸਿੰਘ ਦੀ ਧੀ ਅੰਜਲੀ ਕੰਵਰ ਦਾ ਵਿਆਹ ਪ੍ਰਵੀਣ ਸਿੰਘ ਨਾਲ ਹੋਇਆ ਸੀ। ਅੰਜਲੀ ਨੇ ਦੱਸਿਆ ਕਿ 12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਜਦੋਂ ਉਹ ਅੱਗੇ ਪੜ੍ਹਨਾ ਚਾਹੁੰਦੀ ਸੀ ਤਾਂ ਉਸ ਦੇ ਸਮਾਜ ਦੇ ਲੋਕਾਂ ਨੇ ਤਾਅਨੇ ਦੇਣੇ ਸ਼ੁਰੂ ਕਰ ਦਿੱਤੇ। ਉਹ ਬਾੜਮੇਰ ਜ਼ਿਲ੍ਹੇ ਦੇ ਕਾਨੋੜ ਪਿੰਡ ਦੀ ਰਹਿਣ ਵਾਲੀ ਹੈ ਅਤੇ ਉਹ ਜਿਸ ਸਮਾਜ ਨਾਲ ਸਬੰਧ ਰੱਖਦੀ ਹੈ, ਉੱਥੇ ਕੁੜੀਆਂ ਦਾ ਪੜ੍ਹਨਾ-ਲਿਖਣਾ ਬਹੁਤ ਹੀ ਘੱਟ ਸੰਭਵ ਹੈ। ਅੰਜਲੀ ਨੇ ਆਪਣੀ 12ਵੀਂ ਤੱਕ ਦੀ ਪੜ੍ਹਾਈ ਜੋਧਪੁਰ ਤੋਂ ਕੀਤੀ ਅਤੇ ਫਿਰ ਦਿੱਲੀ ਆ ਗਈ। ਇੱਥੋਂ ਉਨ੍ਹਾਂ ਨੇ ਗਰੈਜੂਏਸ਼ਨ ਪੂਰੀ ਕੀਤੀ ਅਤੇ ਹੁਣ ਐੱਲ. ਐੱਲ. ਬੀ. ਦੀ ਪੜ੍ਹਾਈ ਕਰ ਰਹੀ ਹੈ।

ਇਹ ਵੀ ਪੜ੍ਹੋ :  ਕਿਸਾਨ ਅੰਦੋਲਨ ਦਾ ਇਕ ਸਾਲ ਪੂਰਾ: ਜਾਣੋ ਸੰਘਰਸ਼ ਤੋਂ ਜਿੱਤ ਤੱਕ ਕੰਡਿਆਂ ਭਰੇ ਸਫਰ ਦੀ ਦਾਸਤਾਨ

PunjabKesari

ਆਪਣੀ ਧੀ ਦੀ ਇੱਛਾ ਤੋਂ ਸਹਿਮਤ ਹੁੰਦੇ ਹੋਏ ਪਿਤਾ ਨੇ ਅੰਜਲੀ ਨੂੰ ਚੈੱਕ ਸੌਂਪਿਆ। ਇਕ ਰਿਪੋਰਟ ਮੁਤਾਬਕ ਪਿਤਾ ਕਿਸ਼ੋਰ ਸਿੰਘ ਨੇ ਪਹਿਲਾਂ ਹੀ ਹੌਸਟਲ ਦੇ ਨਿਰਮਾਣ ਲਈ 1 ਕਰੋੜ ਰੁਪਏ ਦੀ ਰਕਮ ਦਾਨ ਕਰ ਚੁੱਕੇ ਹਨ। ਹਾਲਾਂਕਿ ਨਿਰਮਾਣ ਕੰਮ ਪੂਰਾ ਕਰਨ ਲਈ 50 ਤੋਂ 75 ਲੱਖ ਦੇ ਵਾਧੂ ਫੰਡ ਦੀ ਲੋੜ ਸੀ। ਉਨ੍ਹਾਂ ਦੀ ਧੀ ਦੀ ਬਦੌਲਤ ਹੁਣ ਰਕਮ ਪੂਰੀ ਹੋ ਗਈ ਹੈ। ਜਦੋਂ 21 ਨਵੰਬਰ ਨੂੰ ਅੰਜਲੀ ਦਾ ਵਿਆਹ ਪ੍ਰਵੀਣ ਨਾਲ ਤੈਅ ਹੋਇਆ ਤਾਂ ਉਸ ਨੇ ਪਿਤਾ ਨੂੰ ਕਿਹਾ ਕਿ ਕੰਨਿਆਦਾਨ ’ਚ ਉਸ ਨੂੰ 75 ਲੱਖ ਰੁਪਏ ਚਾਹੀਦੇ ਹਨ, ਜੋ ਉਹ ਗਰਲਜ਼ ਹੌਸਟਲ ਲਈ ਦੇਣਾ ਚਾਹੁੰਦੀ ਹੈ। ਪਿਤਾ ਨੇ ਆਪਣੀ ਧੀ ਦੀ ਇੱਛਾ ਕੰਨਿਆਦਾਨ ਦੇ ਸਮੇਂ ਪੂਰੀ ਕਰ ਦਿੱਤੀ। ਪਿਤਾ-ਪੁੱਤਰੀ ਦੇ ਇਸ ਨਿਸੁਆਰਥ ਕੰਮ ਨੇ ਸੋਸ਼ਲ ਮੀਡੀਆ ’ਤੇ ਦਿਲ ਜਿੱਤ ਲਿਆ ਹੈ। 

ਇਹ ਵੀ ਪੜ੍ਹੋ : ਨਿਹੰਗਾਂ ਨੇ ਕੀਤਾ ਵੱਡਾ ਐਲਾਨ- ਤਿੰਨੋਂ ਖੇਤੀ ਕਾਨੂੰਨ ਰੱਦ ਹੁੰਦਿਆਂ ਹੀ ਵਾਪਸ ਚਲੇ ਜਾਵਾਂਗੇ

PunjabKesari


Tanu

Content Editor

Related News