ਬੇਟੀ ਦੇ ਜਨਮ ''ਤੇ ਮਨਾਇਆ ਜਸ਼ਨ, ਸਵਾਗਤ ਲਈ ਕਰਵਾਈ ਫੁੱਲਾਂ ਦੀ ਬਾਰਸ਼

Wednesday, Apr 17, 2019 - 12:45 PM (IST)

ਭੋਪਾਲ— ਦੇਸ਼ 'ਚ ਜਿੱਥੇ ਕਈ ਥਾਂਵਾਂ 'ਤੇ ਬੇਟੀਆਂ ਦੇ ਜਨਮ ਲੈਂਦੇ ਹੋਏ ਉਨ੍ਹਾਂ ਨੂੰ ਸੁੱਟ ਦਿੱਤਾ ਜਾਂਦਾ ਹੈ। ਉੱਥੇ ਹੀ ਮੱਧ ਪ੍ਰਦੇਸ਼ ਦੇ ਭਿੰਡ ਜ਼ਿਲੇ ਤੋਂ ਆਈ ਇਸ ਖਬਰ ਨੇ ਇਸ ਗੱਲ ਦਾ ਪ੍ਰਮਾਣ ਦਿੱਤਾ ਕਿ ਸਮਾਜ 'ਚ ਬੇਟੀਆਂ ਦੇ ਜਨਮ ਨੂੰ ਲੈ ਕੇ ਸੋਚ ਬਦਲ ਰਹੀ ਹੈ। ਮੰਗਲਵਾਰ ਨੂੰ ਭਿੰਡ ਜ਼ਿਲੇ ਦੇ ਕੁਸ਼ਵਾਹ ਕਾਲੋਨੀ 'ਚ ਇਕ ਪਰਿਵਾਰ 'ਚ ਜਦੋਂ 2 ਪੀੜ੍ਹੀਆਂ ਤੋਂ ਬਾਅਦ ਬੇਟੀ ਨੇ ਜਨਮ ਲਿਆ ਤਾਂ ਪੂਰਾ ਪਰਿਵਾਰ ਜਸ਼ਨ ਮਨਾਉਣ ਲੱਗਾ। ਪਰਿਵਾਰ ਦੇ ਲੋਕ ਨਵਜਾਤ ਬੱਚੀ ਨੂੰ ਬੈਂਡ-ਬਾਜੇ ਨਾਲ ਘਰ ਲੈ ਕੇ ਆਏ। ਬੇਟੀ ਦੇ ਸਵਾਗਤ ਲਈ ਫੁੱਲਾਂ ਦੀ ਬਾਰਸ਼ ਵੀ ਕਰਵਾਈ ਗਈ।

14 ਅਪ੍ਰੈਲ ਨੂੰ ਭਿੰਡ ਦੇ ਕੁਸ਼ਵਾਹ ਕਾਲੋਨੀ ਵਾਸੀ ਆਸ਼ੀਸ਼ ਸ਼ਰਮਾ ਦੇ ਪਰਿਵਾਰ 'ਚ ਬੇਟੀ ਨੇ ਜਨਮ ਲਿਆ। ਜਾਣਕਾਰੀ ਮਿਲਦੇ ਹੀ ਪਰਿਵਾਰ ਦੇ ਸਾਰੇ ਮੈਂਬਰ ਬੈਂਡ-ਬਾਜੇ ਨਾਲ ਬੇਟੀ ਨੂੰ ਲੈਣ ਪਹੁੰਚੇ। ਨਵਜਾਤ ਬੇਟੀ ਨੂੰ ਪਰਿਵਾਰ ਦੇ ਲੋਕ ਢੋਲ ਦੀ ਥਾਪ 'ਤੇ ਨੱਚਦੇ-ਗਾਉਂਦੇ ਘਰ ਲੈ ਕੇ ਆਏ। ਮੱਧ ਪ੍ਰਦੇਸ਼ ਦੇ ਭਿੰਡ ਅਤੇ ਮੁਰੈਨਾ ਜ਼ਿਲੇ 'ਚ ਲਿੰਗ ਅਨੁਪਾਤ ਦੀ ਸਥਿਤੀ ਬਹੁਤ ਗੰਭੀਰ ਹੈ। ਸਾਲ 2001 'ਚ ਜਿੱਥੇ 1000 ਪੁਰਸ਼ਾਂ 'ਤੇ 882 ਔਰਤਾਂ ਸਨ, ਉੱਥੇ 10 ਸਾਲ ਬਾਅਦ 2011 'ਚ ਹੋਈ ਜਨਗਣਨਾ 'ਚ ਇਸ ਸਥਿਤੀ 'ਚ ਕੁਝ ਸੁਧਾਰ ਹੋ ਕੇ 1000 ਪੁਰਸ਼ਾਂ 'ਤੇ 843 ਔਰਤਾਂ ਹੋ ਗਈਆਂ।


DIsha

Content Editor

Related News