ਦਾਰੂਲ ਉਲੂਮ ਦੇਵਬੰਦ ਨੇ ਵਿਦਿਆਰਥੀਆਂ ਨੂੰ ਆਪਣੀ ਦਾੜ੍ਹੀ ਨਹੀਂ ਕੱਟਵਾਉਣ ਦੀ ਦਿੱਤੀ ਹਿਦਾਇਤ

Tuesday, Feb 21, 2023 - 03:22 PM (IST)

ਦਾਰੂਲ ਉਲੂਮ ਦੇਵਬੰਦ ਨੇ ਵਿਦਿਆਰਥੀਆਂ ਨੂੰ ਆਪਣੀ ਦਾੜ੍ਹੀ ਨਹੀਂ ਕੱਟਵਾਉਣ ਦੀ ਦਿੱਤੀ ਹਿਦਾਇਤ

ਸਹਾਰਨਪੁਰ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ 'ਚ ਸਥਿਤ ਮਸ਼ਹੂਰ ਇਸਲਾਮੀ ਸਿੱਖਿਆ ਸੰਸਥਾ ਦਾਰੂਲ ਉਲੂਮ ਦੇਵਬੰਦ ਦੇ ਪ੍ਰਸ਼ਾਸਨ ਨੇ ਇਕ ਆਦੇਸ਼ ਜਾਰੀ ਕਰ ਕੇ ਸੰਸਥਾ 'ਚ ਪੜ੍ਹ ਰਹੇ ਕਈ ਵਿਦਿਆਰਥੀਆਂ ਨੂੰ ਆਪਣੀ ਦਾੜ੍ਹੀ ਨਹੀਂ ਕੱਟਵਾਉਣ ਦੀ ਹਿਦਾਇਤ ਦਿੱਤੀ ਹੈ। ਦਾਰੂਲ ਉਲੂਮ ਦੇਵਬੰਦ ਦੇ ਸਿੱਖਿਆ ਵਿਭਾਗ ਦੇ ਇੰਚਾਰਜ ਮੌਲਾਨਾ ਹੁਸੈਨ ਅਹਿਮਦ ਸੋਮਵਾਰ ਸ਼ਾਮ ਜਾਰੀ ਆਦੇਸ਼ 'ਚ ਕਿਹਾ ਗਿਆ ਹੈ ਕਿ ਸੰਸਥਾ 'ਚ ਪੜ੍ਹ ਰਿਹਾ ਕੋਈ ਵੀ ਵਿਦਿਆਰਥੀ ਆਪਣੀ ਦਾੜ੍ਹੀ ਨਹੀਂ ਕੱਟਵਾਏਗਾ ਅਤੇ ਜੇਕਰ ਉਹ ਅਜਿਹਾ ਕਰਦਾ ਹੈ ਤਾਂ ਉਸ ਨੂੰ ਬਰਖ਼ਾਸਤ ਕਰ ਦਿੱਤਾ ਜਾਵੇਗਾ। ਆਦੇਸ਼ 'ਚ ਕਿਹਾ ਗਿਆ ਹੈ ਕਿ ਦਾੜ੍ਹੀ ਕੱਟਵਾ ਕੇ ਸੰਸਥਾ 'ਚ ਪ੍ਰਵੇਸ਼ ਲਈ ਆਉਣ ਵਾਲੇ ਵਿਦਿਆਰਥੀਆਂ ਨੂੰ ਦਾਖ਼ਲਾ ਵੀ ਨਹੀਂ ਦਿੱਤਾ ਜਾਵੇਗਾ।

ਸੰਸਥਾ ਦੇ ਸੂਤਰਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ 6 ਫਰਵਰੀ ਨੂੰ ਦਾੜ੍ਹੀ ਕੱਟਵਾਉਣ 'ਤੇ 4 ਵਿਦਿਆਰਥੀਆਂ ਨੂੰ ਬਰਖ਼ਾਸਤ ਕੀਤਾ ਜਾ ਚੁੱਕਿਆ ਹੈ। ਸੂਤਰਾਂ ਅਨੁਸਾਰ ਦਾਊਰ ਉਲੂਮ ਦੇਵਬੰਦ ਨੇ ਤਿੰਨ ਸਾਲ ਪਹਿਲਾਂ ਦਾਰੂਲ ਇਫ਼ਤਾ ਵਿਭਾਗ 'ਚ ਪੁੱਛੇ ਗਏ ਇਕ ਸਵਾਲ ਦੇ ਜਵਾਬ 'ਚ ਫਤਵਾ ਦਿੱਤਾ ਸੀ, ਜਿਸ 'ਚ ਕਿਹਾ ਗਿਆ ਸੀ ਕਿ ਇਸਲਾਮ 'ਚ ਦਾੜ੍ਹੀ ਕੱਟਵਾਉਣਾ ਹਰਾਮ ਹੈ। ਇਸ ਵਿਚ,''ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਦੇ ਸੀਨੀਅਰ ਮੈਂਬਰ ਅਤੇ ਲਖਨਊ ਦੇ ਸ਼ਹਿਰੀ ਕਾਜ਼ੀ ਮੌਲਾਨਾ ਖਾਲਿਦ ਰਸ਼ੀਦ ਫਰੰਗੀ ਮਹਿਲੀ ਨੇ ਕਿਹਾ ਕਿ ਰਸੂਲ ਅੱਲਾਹ ਮੁਹੰਮਦ ਸਾਹਿਬ ਦਾੜ੍ਹੀ ਰੱਖਦੇ ਸਨ, ਲਿਹਾਜਾ ਇਸਲਾਮ 'ਚ ਦਾੜ੍ਹੀ ਰੱਖਣਾ 'ਸੁਨੰਤ' ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੇ ਇਕ ਵਾਰ ਦਾੜ੍ਹੀ ਰੱਖ ਲਈ ਅਤੇ ਬਾਅਦ 'ਚ ਉਹ ਉਸ ਨੂੰ ਹਟਾਉਂਦਾ ਹੈ ਤਾਂ ਉਹ ਸ਼ਖ਼ਸ ਗੁਨਾਹਗਾਰ ਮੰਨਿਆ ਜਾਵੇਗਾ। ਉਨ੍ਹਾਂ ਕਿਹਾ ਕਿ ਦਾੜ੍ਹੀ ਦਾ ਇਸਲਾਮ 'ਚ ਵੱਖਰਾ ਮਹੱਤਵ ਹੈ।


author

DIsha

Content Editor

Related News