ਅੱਗ ਲੱਗਣ ਨਾਲ ਇੰਡਸਟਰੀ 'ਚ ਕਰੋੜਾਂ ਦਾ ਮਾਲ ਸੜ੍ਹ ਕੇ ਹੋਇਆ ਸੁਆਹ

08/17/2017 10:06:40 AM

ਨਾਲਾਗੜ੍ਹ— ਹਿਮਾਚਲ 'ਚ ਨਾਲਾਗੜ੍ਹ-ਸਵਾਰਘਾਟ ਮਾਰਗ 'ਤੇ ਸਥਿਤ ਲੇਬਲ ਬਣਾਉਣ ਵਾਲੀ ਕੰਪਨੀ 'ਚ ਬੀਤੇ ਮੰਗਲਵਾਰ ਸਵੇਰੇ ਅਚਾਨਕ ਅੱਗ ਲੱਗ ਗਈ, ਜਿਸ 'ਚ ਕੰਪਨੀ ਦੀ ਲੱਗਭਗ 5 ਕਰੋੜ ਦੀ ਸੰਪੱਤੀ ਸੜ੍ਹ ਕੇ ਸੁਆਹ ਹੋ ਗਈ। ਸੂਚਨਾ ਮਿਲਦੇ ਹੀ ਦਮਕਲ ਵਿਭਾਗ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਲੱਗਭਗ 3 ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਇਸ ਅੱਗ ਦਾ ਕਾਰਨ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਬੀਤੇ ਮੰਗਲਵਾਰ ਸਵੇਰੇ ਨਿਹਲਾ ਸਥਿਤ ਸਨੇਕਮ ਇੰਟਰਲੇਬਲ ਇੰਡਸਟਰੀ ਦੀ ਉਪਰੀ ਮੰਜਿਲ 'ਤੇ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ ਪੂਰੀ ਕੰਪਨੀ 'ਚ ਫੈਲ ਗਈ, ਜਿਸ 'ਚ ਕੁਝ ਤਿਆਰ ਅਤੇ ਕੱਚਾ ਮਾਲ ਸਮੇਤ ਮਸ਼ੀਨਰੀ ਸੜ੍ਹ ਗਈ।
ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਕੰਪਨੀ ਦੇ ਸੁਰੱਖਿਆ ਕਰਮਚਾਰੀਆਂ ਵੱਲੋਂ ਦਮਕਲ ਵਿਭਾਗ ਅਤੇ ਕੰਪਨੀ ਪ੍ਰਬੰਧਕਾਂ ਨੂੰ ਦਿੱਤੀ ਗਈ। ਫਾਇਰ ਅਧਿਕਾਰੀ ਹਤਿੰਦਰ ਕੰਵਰ ਟੀਮ ਸਮੇਤ ਮੌਕੇ 'ਤੇ ਪਹੁੰਚੇ ਅਤੇ ਅੱਗ 'ਤੇ ਕਾਬੂ ਪਾਇਆ ਗਿਆ।


Related News