ਮਿਡ-ਡੇਅ-ਮੀਲ ਖਾਣ ਨਾਲ 50 ਬੱਚਿਆਂ ਦੀ ਵਿਗੜੀ ਹਾਲਤ
Friday, Mar 16, 2018 - 03:51 PM (IST)
ਏਟਾ— ਇੱਥੋਂ ਦੇ ਕਸਤੂਰਬਾ ਗਾਂਧੀ ਬਾਲਿਕਾ ਰਿਹਾਇਸ਼ ਸਕੂਲ 'ਚ ਮਿਡ-ਡੇਅ-ਮੀਲ ਖਾਣ ਨਾਲ 50 ਬੱਚੇ ਬੀਮਾਰ ਹੋ ਗਏ, ਜਿਨ੍ਹਾਂ ਨੂੰ ਤੁਰੰਤ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜਿੱਥੇ ਬੱਚਿਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਘਟਨਾ ਤੋਂ ਬਾਅਦ ਸਕੂਲ ਪ੍ਰਸ਼ਾਸਨ 'ਚ ਹੜਕੰਪ ਮਚ ਗਿਆ ਹੈ। ਡਾਕਟਰਾਂ ਅਨੁਸਾਰ ਬੱਚਿਆਂ ਦੀ ਹਾਲਤ ਫੂਡ ਪੁਆਇਜ਼ਿੰਗ ਕਾਰਨ ਵਿਗੜੀ ਹੈ। ਇਸ ਮਾਮਲੇ 'ਚ ਡੀ.ਐੱਮ. ਅਮਿਤ ਕਿਸ਼ੋਰ ਨੇ ਕਿਹਾ ਕਿ ਮਾਮਲਾ ਗੰਭੀਰ ਹੈ, ਘਟਨਾ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ। ਇਸ 'ਚ ਜੋ ਵੀ ਦੋਸ਼ੀ ਹੋਵੇਗਾ, ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
Etah: More than 40 students of Kasturba Gandhi School admitted to hospital due to food poisoning after consuming mid-day meal. pic.twitter.com/q513AvDwPt
— ANI UP (@ANINewsUP) March 16, 2018
ਖਰਾਬ ਮਿਡ-ਡੇਅ-ਮੀਲ ਵੰਡੇ ਜਾਣ 'ਤੇ ਬੱਚਿਆਂ ਨੇ ਸਕੂਲ 'ਚ ਹੰਗਾਮਾ ਵੀ ਕੀਤਾ ਸੀ। ਇਸ ਘਟਨਾ ਨਾਲ ਮਾਤਾ-ਪਿਤਾ 'ਚ ਗੁੱਸਾ ਹੈ। ਖੇਤਰ ਦੇ ਪ੍ਰਾਇਮਰੀ ਅਤੇ ਉੱਚ ਪ੍ਰਾਇਮਰੀ ਸਕੂਲਾਂ 'ਚ ਬੱਚਿਆਂ ਲਈ ਦੁਪਹਿਰ ਦੇ ਭੋਜਨ ਦੀ ਜ਼ਿੰਮੇਵਾਰੀ ਇਕ ਨਵੰਬਰ ਤੋਂ ਸੋਇਮ ਸੇਵੀ ਸੰਸਥਾਵਾਂ ਨੂੰ ਦੇ ਦਿੱਤੀ ਗਈ ਹੈ। ਇਸ ਘਟਨਾ 'ਚ 2 ਵਿਦਿਆਰਥੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਿਨ੍ਹਾਂ ਨੂੰ ਸੈਫਾਈ ਮੈਡੀਕਲ ਕਾਲਜ ਭੇਜਿਆ ਜਾ ਰਿਹਾ ਹੈ। ਇਸ ਘਟਨਾ ਨਾਲ ਜ਼ਿਲਾ ਅਤੇ ਸਕੂਲ ਪ੍ਰਸ਼ਾਸਨ 'ਚ ਖਲਬਲੀ ਮਚੀ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਜ਼ਿਲਾ ਹਸਪਤਾਲ ਪੁੱਜੇ ਹਨ। ਜਿੱਥੇ ਬੱਚਿਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਘਟਨਾ ਤੋਂ ਬਾਅਦ ਜ਼ਿਲਾ ਸਕੂਲ ਨਿਰੀਖਕ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਸਖਤ ਕਾਰਵਾਈ ਕੀਤੀ ਜਾਵੇਗੀ।
