ਜਦੋਂ ਸਰਕਾਰੀ ਦਫ਼ਤਰ 'ਚ ਕਰਮਚਾਰੀਆਂ ਨੇ ਲਗਾਏ ਠੁਮਕੇ

Tuesday, Apr 17, 2018 - 06:02 PM (IST)

ਦੇਵਾਸ— ਮੱਧ ਪ੍ਰਦੇਸ਼ ਦੇ ਦੇਵਾਸ ਜ਼ਿਲੇ 'ਚ ਸਥਿਤ ਇਕ ਸਰਕਾਰੀ ਦਫ਼ਤਰ 'ਚ ਅਜੀਬ ਨਜ਼ਾਰਾ ਦੇਖਣ ਨੂੰ ਮਿਲਿਆ। ਜ਼ਿਲੇ ਦੇ ਮਹਿਲਾ ਅਤੇ ਬਾਲ ਵਿਕਾਸ ਕਲਿਆਣ ਵਿਭਾਗ ਦੇ ਦਫ਼ਤਰ 'ਚ ਇਕ ਅਧਿਕਾਰੀ ਜਨਦਿਨ 'ਤੇ ਜੰਮ ਕੇ ਡਾਂਸ ਹੋਇਆ, ਇਸ ਡਾਂਸ ਦਾ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਡਾਂਸ ਦੀ ਇਹ ਕਲਿੱਪ ਵਾਇਰਲ ਹੁੰਦੇ ਹੀ ਅਧਿਕਾਰੀਆਂ ਅਤੇ ਕਰਮਚਾਰੀਆਂ 'ਚ ਹੜਕੰਪ ਮਚ ਗਿਆ। ਦੱਸਿਆ ਜਾ ਰਿਹਾ ਹੈ ਕਿ ਵਿਭਾਗ ਦੇ ਹੀ ਇਕ ਅਧਿਕਾਰੀ ਦੇ ਜਨਮਦਿਨ ਮੌਕੇ ਦਫ਼ਤਰ ਦੇ ਅਧਿਕਾਰੀ ਅਤੇ ਕਰਮਚਾਰੀ ਡਾਂਸ ਕਰਨ ਲੱਗੇ, ਇਨ੍ਹਾਂ 'ਚ ਮਹਿਲਾ ਅਤੇ ਪੁਰਸ਼ ਦੋਵੇਂ ਕਰਮਚਾਰੀ ਸ਼ਾਮਲ ਹਨ।
ਵੀਡੀਓ 'ਚ ਕਰਮਚਾਰੀ ਵੱਖ-ਵੱਖ ਗੀਤਾਂ 'ਤੇ ਡਾਂਸ ਕਰਦੇ ਹੋਏ ਦੇਖੇ ਜਾ ਸਕਦੇ ਹਨ। ਇਸ ਵੀਡੀਓ 'ਚ ਬਾਲ ਵਿਕਾਸ ਦਫ਼ਤਰ 'ਚ ਤਾਇਨਾਤ ਸਹਾਇਕ ਗਰੇਡ 2 ਦੀਵਾਕਰ ਰੋਜਸ, ਜ਼ਿਲਾ ਪ੍ਰਾਜੈਕਟ ਸਹਾਇਕ ਰਾਜਕੁਮਾਰੀ ਤਿਵਾੜੀ, ਸੁਪਰਵਾਈਜ਼ਰ ਸਨੇਹਾ ਸ਼ੁਕਲਾ, ਕੰਪਿਊਟਰ ਆਪਰੇਟਰ ਜੈਰਾਜ ਅਤੇ ਸ਼ੁਭਮ ਨਾਮਦੇਵ ਨਜ਼ਰ ਆ ਰਹੇ ਹਨ। ਦੇਵਾਸ ਕਲੈਕਟਰ ਆਸ਼ੀਸ਼ ਸਿੰਘ ਨੇ ਮੰਗਲਵਾਰ ਨੂੰ ਮਹਿਲਾ ਵਿਕਾਸ ਦਫ਼ਤਰ 'ਚ ਡਾਂਸ ਕਰਨ ਵਾਲੇ ਕਰਮਚਾਰੀਆਂ 'ਚੋਂ 2 ਨੂੰ ਸਸਪੈਂਡ ਕੀਤਾ ਹੈ ਅਤੇ 2 ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਹਨ। ਮਹਿਲਾ ਬਾਲ ਵਿਕਾਸ ਅਧਿਕਾਰੀ ਸੁਨੀਤਾ ਯਾਦਵ ਅਨੁਸਾਰ ਦੀਵਾਕਰ ਰੋਜਰਸ ਜੋ ਸਫੇਦ ਸ਼ਰਟ 'ਚ ਡਾਂਸ ਕਰਦੇ ਨਜ਼ਰ ਆ ਰਹੇ ਹਨ, ਉੱਥੇ ਹੀ ਦੂਜੀ ਰਾਜ ਕੁਮਾਰ ਸ਼ਰਮਾ ਜੋ ਘੁੰਮਰ 'ਤੇ ਡਾਂਸ ਕਰ ਰਹੀ ਹੈ, 2 ਨੂੰ ਸਸਪੈਂਡ ਕਰ ਦਿੱਤਾ, ਉੱਥੇ ਹੀ ਸਨੇਹਾ ਅਤੇ ਸੰਦੀਪ ਦੀ ਸੇਵਾ ਖਤਮ ਕੀਤੀ ਗਈ ਹੈ। ਇਹ ਦੋਵੇਂ ਆਊਟਸੋਰਸ 'ਤੇ ਤਾਇਨਾਤ ਸਨ। ਜ਼ਿਲਾ ਅਧਿਕਾਰੀ ਤੋਂ ਵਾਰ-ਵਾਰ ਪੁੱਛਣ ਤੋਂ ਬਾਅਦ ਵੀ ਨਹੀਂ ਦੱਸਿਆ, ਜਿਸ ਦਾ ਜਨਮਦਿਨ ਸੀ।


Related News