ਦਲਾਈ ਲਾਮਾ ਨੇ ਗਲੋਬਲ ਬੋਧ ਸੰਮੇਲਨ ’ਚ ਹਿੱਸਾ ਲਿਆ, ਦਇਆ ਤੇ ਗਿਆਨ ਬਾਰੇ ਗੱਲ ਕੀਤੀ

Saturday, Apr 22, 2023 - 11:36 AM (IST)

ਦਲਾਈ ਲਾਮਾ ਨੇ ਗਲੋਬਲ ਬੋਧ ਸੰਮੇਲਨ ’ਚ ਹਿੱਸਾ ਲਿਆ, ਦਇਆ ਤੇ ਗਿਆਨ ਬਾਰੇ ਗੱਲ ਕੀਤੀ

ਨਵੀਂ ਦਿੱਲੀ,(ਭਾਸ਼ਾ)- ਤਿੱਬਤੀ ਅਧਿਆਤਮਕ ਨੇਤਾ ਦਲਾਈ ਲਾਮਾ ਨੇ ਸ਼ੁੱਕਰਵਾਰ ਇੱਥੇ ਗਲੋਬਲ ਬੁੱਧ ਸੰਮੇਲਨ ਵਿਚ ਹਿੱਸਾ ਲਿਆ । ਇਸ 2 ਦਿਨਾਂ ਸਮਾਗਮ ਲਈ ਇੱਥੇ ਇਕੱਠੇ ਹੋਏ ਬੋਧ ਭਿਕਸ਼ੂਆਂ ਅਤੇ ਹੋਰ ਪਤਵੰਤਿਆਂ ਨੂੰ ਉਨ੍ਹਾਂ ਸੰਬੋਧਨ ਕੀਤਾ।

ਦਲਾਈ ਲਾਮਾ ਨੇ ਕਰੀਬ ਅੱਧੇ ਘੰਟੇ ਦੇ ਆਪਣੇ ਸੰਬੋਧਨ ਵਿੱਚ ਬੋਧ ਦਰਸ਼ਨ ਅਤੇ ਕਦਰਾਂ-ਕੀਮਤਾਂ ’ਤੇ ਜ਼ੋਰ ਦਿੱਤਾ। ਤਿੱਬਤੀ ਅਧਿਆਤਮਿਕ ਨੇਤਾ ਨੇ ਦਇਆ, ਗਿਆਨ ਤੇ ਧਿਆਨ ’ਤੇ ਗੱਲਬਾਤ ਕੀਤੀ। ਇਹ ਤਿੰਨੋ ਕੀਮਤਾਂ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਅਤੇ ਉਨ੍ਹਾਂ ਦੇ ਦਰਸ਼ਨ ਨਾਲ ਜੁੜੀਆਂ ਹਨ।

ਕਾਨਫਰੰਸ ਨੂੰ ਅਕਾਦਮਿਕ ਅਤੇ ਐਸੋਸੀਏਸ਼ਨ ਸੈਸ਼ਨਾਂ ਵਿੱਚ ਵੰਡਿਆ ਗਿਆ ਹੈ। ਇਕ ਅਧਿਕਾਰਤ ਸੂਤਰ ਨੇ ਦੱਸਿਆ ਕਿ ਮੀਡੀਆ ਵਾਲਿਆਂ ਨੂੰ ਸਿਰਫ ਉਦਘਾਟਨੀ ਸੈਸ਼ਨ ਲਈ ਇਜਾਜ਼ਤ ਦਿੱਤੀ ਗਈ ਸੀ, ਬਾਕੀ ਸੈਸ਼ਨ ਪ੍ਰੈਸ ਲਈ ਖੁੱਲ੍ਹੇ ਨਹੀਂ ਹਨ। ਸੂਤਰ ਨੇ ਪੁਸ਼ਟੀ ਕੀਤੀ ਕਿ ਦਲਾਈ ਲਾਮਾ ਨੇ ਸ਼ੁੱਕਰਵਾਰ ਸਵੇਰੇ ਕਾਨਫਰੰਸ ਵਿੱਚ ਹਿੱਸਾ ਲਿਆ।

ਧਰਮਸ਼ਾਲਾ ਸਥਿਤ ਕੇਂਦਰੀ ਤਿੱਬਤ ਪ੍ਰਸ਼ਾਸਨ ਦੇ ਇੱਕ ਅਧਿਕਾਰਤ ਸੂਤਰ ਨੇ ਸ਼ੁੱਕਰਵਾਰ ਸਵੇਰੇ ਇਸ ਦੀ ਪੁਸ਼ਟੀ ਕੀਤੀ ਕਿ ਦਲਾਈ ਲਾਮਾ ਇਸ ਸਮਾਗਮ ਵਿੱਚ ਸ਼ਾਮਲ ਹੋਣਗੇ।


author

Rakesh

Content Editor

Related News