ਚੱਕਰਵਾਤ ''ਅਮਫਾਨ'' : ਕੋਲਕਾਤਾ ''ਚ ਕਈ ਥਾਵਾਂ ''ਤੇ ਬਿਜਲੀ-ਪਾਣੀ ਸਪਲਾਈ ਬਹਾਲ

05/27/2020 3:36:57 PM

ਕੋਲਕਾਤਾ (ਭਾਸ਼ਾ)— ਪੱਛਮੀ ਬੰਗਾਲ ਦੇ ਕੋਲਕਾਤਾ ਦੀਆਂ ਜ਼ਿਆਦਾਤਰ ਥਾਵਾਂ 'ਤੇ ਬੁੱਧਵਾਰ ਨੂੰ ਪੀਣ ਵਾਲੇ ਪਾਣੀ ਅਤੇ ਬਿਜਲੀ ਸਪਲਾਈ ਬਹਾਲ ਹੋ ਗਈ ਹੈ। ਭਿਆਨਕ ਚੱਕਰਵਾਤ ਤੂਫਾਨ ਅਮਫਾਨ ਨੇ ਸੂਬੇ ਵਿਚ ਭਾਰੀ ਤਬਾਹੀ ਮਚਾਈ ਸੀ, ਜਿਸ ਕਾਰਨ ਮਕਾਨ ਨੁਕਸਾਨੇ ਗਏ, ਦਰੱਖਤ ਉੱਖੜ ਗਏ ਅਤੇ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ ਸਨ। ਕੋਲਕਾਤਾ ਦੇ ਪੁਲਸ ਸੂਤਰਾਂ ਨੇ ਦੱਸਿਆ ਕਿ ਬੁੱਧਵਾਰ ਨੂੰ ਸ਼ਹਿਰ ਦੇ ਕਿਸੇ ਹਿੱਸੇ ਤੋਂ ਪ੍ਰਦਰਸ਼ਨ ਦੀ ਕੋਈ ਖ਼ਬਰ ਨਹੀਂ ਹੈ। ਪੁਲਸ ਨੇ ਦੱਸਿਆ ਕਿ ਉੱਤਰ 24 ਪਰਗਨਾ ਜ਼ਿਲੇ ਦੇ ਬਾਰਾਸਾਤ ਅਤੇ ਦੱਤਾਪੁਕੂਰ ਖੇਤਰ ਵਿਚ ਸੈਂਕੜੇ ਲੋਕਾਂ ਨੇ ਬਿਜਲੀ ਸਪਲਾਈ ਬਹਾਲ ਨਾ ਹੋਣ ਦੇ ਵਿਰੋਧ ਵਿਚ ਜੇਸੋਰ ਰੋਡ ਜਾਮ ਲਾ ਦਿੱਤਾ। 

ਬਿਜਲੀ ਦੀ ਸਪਲਾਈ ਕਰਨ ਵਾਲੀ ਨਿੱਜੀ ਖੇਤਰ ਦੀ ਬਿਜਲੀ ਕੰਪਨੀ ਸੀ. ਈ. ਐੱਸ. ਸੀ. ਨੇ ਦਾਅਵਾ ਕੀਤਾ ਕਿ 33 ਲੱਖ ਉਪਭੋਗਤਾਵਾਂ 'ਚੋਂ 95 ਫੀਸਦੀ ਉਪਭੋਗਤਾਵਾਂ ਨੂੰ ਬਿਜਲੀ ਸਪਲਾਈ ਸ਼ੁਰੂ ਕਰ ਦਿੱਤੀ ਗਈ ਹੈ। ਸੀ. ਈ. ਐੱਸ. ਸੀ. ਨੇ ਟਵੀਟ ਕੀਤਾ ਕਿ ਅਸੀਂ ਆਮ ਸਥਿਤੀ ਯਕੀਨੀ ਕਰਨ ਲਈ ਜੰਗੀ ਪੱਧਰ 'ਤੇ ਕੰਮ ਕਰਨ ਲਈ ਵਚਨਬੱਧ ਹਾਂ। 33 ਲੱਖ ਉਪਭੋਗਤਾਵਾਂ 'ਚੋਂ 32 ਲੱਖ ਨੂੰ ਬਿਜਲੀ ਸਪਲਾਈ ਸ਼ੁਰੂ ਕਰ ਦਿੱਤੀ ਗਈ ਹੈ। ਟੀਮਾਂ 24 ਘੰਟੇ ਕੰਮ ਕਰ ਰਹੀਆਂ ਹਨ। ਤੁਸੀਂ ਧੀਰਜ ਰੱਖਿਆ। ਅਸੀਂ ਸਥਿਤੀ ਬਹਾਲ ਕਰਨ ਲਈ 24 ਘੰਟੇ ਕੰਮ ਕਰ ਰਹੇ ਹਾਂ ਅਤੇ ਤੁਹਾਡਾ ਸਹਿਯੋਗ ਚਾਹੁੰਦੇ ਹਾਂ। 

ਕੋਲਕਾਤਾ ਨਗਰ ਨਿਗਮ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਾਡਾ ਕੰਮ ਲੱਗਭਗ ਪੂਰਾ ਹੋ ਗਿਆ ਹੈ। ਹੁਣ ਸੀ. ਈ. ਐੱਸ. ਸੀ. ਬਿਜਲੀ ਸਪਲਾਈ ਬਹਾਲ ਹੋਣ ਦਾ ਕੰਮ ਦੇਖ ਰਹੀ ਹੈ। ਉਨ੍ਹਾਂ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਛੇਤੀ ਹੀ ਬਾਕੀ ਖੇਤਰਾਂ ਵਿਚ ਵੀ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ।


Tanu

Content Editor

Related News