ਗੁਜਰਾਤ ਦੌਰੇ ’ਤੇ PM ਮੋਦੀ, ਤੂਫਾਨ ‘ਤੌਕਤੇ’ ਤੋਂ ਪ੍ਰਭਾਵਿਤ ਇਲਾਕਿਆਂ ਦਾ ਕਰਨਗੇ ਹਵਾਈ ਸਰਵੇਖਣ

Wednesday, May 19, 2021 - 11:31 AM (IST)

ਨੈਸ਼ਨਲ ਡੈਸਕ— ਚੱਕਰਵਾਤ ਤੂਫ਼ਾਨ ‘ਤੌਕਤੇ’ ਨੇ ਮਹਾਰਾਸ਼ਟਰ ਤੋਂ ਬਾਅਦ ਗੁਜਰਾਤ ’ਚ ਭਾਰੀ ਤਬਾਹੀ ਮਚਾਈ ਹੈ। ਗੁਜਰਾਤ ਤੱਟ ਨਾਲ ਟਕਰਾਉਣ ਮਗਰੋਂ ਤੂਫਾਨ ਥੋੜ੍ਹਾ ਕਮਜ਼ੋਰ ਜ਼ਰੂਰ ਹੋਇਆ ਹੈ ਪਰ ਇੱਥੇ ਭਾਰੀ ਤਬਾਹੀ ਮਚਾਈ ਹੈ। ਦੋਹਾਂ ਸੂਬਿਆਂ ਵਿਚ ਤੂਫਾਨ ਦੀ ਵਜ੍ਹਾ ਨਾਲ ਦਰੱਖ਼ਤਾਂ ਅਤੇ ਘਰਾਂ ਦੀ ਕੰਧਾਂ ਹੇਠ ਦੱਬ ਕੇ 15 ਲੋਕਾਂ ਦੀ ਜਾਨ ਚਲੀ ਗਈ। ਗੁਜਰਾਤ ਵਿਚ ਤੂਫਾਨ ਨਾਲ ਜੁੜੀਆਂ ਘਟਨਾਵਾਂ ’ਚ ਘੱਟ ਤੋਂ ਘੱਟ 7 ਲੋਕਾਂ ਦੀ ਜਾਨ ਚਲੀ ਗਈ ਜਦੋਂ ਕਿ ਤਟੀ ਇਲਾਕਿਆਂ ਵਿਚ ਭਾਰੀ ਨੁਕਸਾਨ ਹੋਇਆ, ਬਿਜਲੀ ਦੇ ਖੰਭੇ ਅਤੇ ਦਰੱਖ਼ਤ ਉੱਖੜ ਗਏ ਅਤੇ ਕਈ ਘਰਾਂ ਤੇ ਸੜਕਾਂ ਨੂੰ ਵੀ ਨੁਕਸਾਨ ਪੁੱਜਾ ਹੈ। 

ਇਹ ਵੀ ਪੜ੍ਹੋ: ਤੂਫ਼ਾਨ ‘ਤੌਕਤੇ’ ਦਾ ਕਈ ਸੂਬਿਆਂ ’ਚ ਕਹਿਰ; ਵੇਖੋ ਤਬਾਹੀ ਦੀਆਂ ਤਸਵੀਰਾਂ

PunjabKesari

ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੱਕਰਵਾਤ ਤੂਫਾਨ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਅੱਜ ਗੁਜਰਾਤ ਅਤੇ ਦੀਵ ਦੇ ਦੌਰ ’ਤੇ ਜਾਣਗੇ। ਪ੍ਰਧਾਨ ਮੰਤਰੀ ਚੱਕਰਵਾਤ ਤੂਫਾਨ ਕਾਰਨ ਹੋਈ ਜਾਨੀ-ਮਾਲੀ ਨੁਕਸਾਨ ਦਾ ਜਾਇਜ਼ਾ ਲੈਣ ਮਗਰੋਂ ਅਹਿਮਦਾਬਾਦ ਵਿਚ ਅਧਿਕਾਰੀਆਂ ਨਾਲ ਇਕ ਬੈਠਕ ’ਚ ਸਥਿਤੀ ਦੀ ਸਮੀਖਿਆ ਵੀ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ (ਪੀ. ਐੱਮ. ਓ.) ਮੁਤਾਬਕ ਪ੍ਰਧਾਨ ਮੰਤਰੀ ਮੋਦੀ ਬੁੱਧਵਾਰ ਸਵੇਰੇ ਗੁਜਰਾਤ ਲਈ ਰਵਾਨਾ ਹੋ ਗਏ ਹਨ ਅਤੇ ਸਭ ਤੋਂ ਪਹਿਲਾਂ ਭਾਵਨਗਰ ਪਹੁੰਚਣਗੇ। ਇੱਥੋਂ ਉਹ ਊਨਾ, ਦੀਵ, ਜਾਫਰਾਬਾਦ ਅਤੇ ਮੂਵਾ ਵਰਗੇ ਪ੍ਰਭਾਵਿਤ ਖੇਤਰਾਂ ਦਾ ਹਵਾਈ ਸਰਵੇਖਣ ਕਰਨਗੇ। 

ਇਹ ਵੀ ਪੜ੍ਹੋ: ‘ਤੌਕਤੇ’ ਦਾ ਕਹਿਰ: ਜਲ ਸੈਨਾ ਨੇ ਸਮੁੰਦਰੀ ਜਹਾਜ਼ ’ਤੇ ਸਵਾਰ 177 ਲੋਕਾਂ ਨੂੰ ਬਚਾਇਆ, ਰੈਸਕਿਊ ਜਾਰੀ

PunjabKesari

ਇਹ ਵੀ ਪੜ੍ਹੋ: ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਈਆਂ ਭਿਆਨਕ ਤਸਵੀਰਾਂ, ਗੰਗਾ ਕੰਢੇ ਰੇਤ ’ਚ ਦੱਬੀਆਂ ਲਾਸ਼ਾਂ

ਗੁਜਰਾਤ ’ਚ 16 ਹਜ਼ਾਰ ਮਕਾਨ ਤੌਕਤੇ ਨੇ ਢਾਹੇ—
ਮੁੱਖ ਮੰਤਰੀ ਵਿਜੇ ਰੂਪਾਨੀ ਨੇ ਦੱਸਿਆ ਕਿ ਚੱਕਰਵਾਤ ਤੂਫਾਨ ਨਾਲ 16 ਹਜ਼ਾਰ ਘਰਾਂ ਨੂੰ ਨੁਕਸਾਨ ਪੁੱਜਾ ਹੈ, ਜਦਕਿ 40 ਹਜ਼ਾਰ ਤੋਂ ਜ਼ਿਆਦਾ ਦਰੱਖ਼ਤ ਅਤੇ 1 ਹਜ਼ਾਰ ਬਿਜਲੀ ਦੇ ਖੰਭੇ ਉੱਖੜ ਗਏ। 159 ਸੜਕਾਂ ਨੂੰ ਨੁਕਸਾਨ ਪੁੱਜਾ ਜਦਕਿ ਵੱਖ-ਵੱਖ ਕਾਰਨਾਂ ਕਰ ਕੇ 196 ਰਾਹ ਬੰਦ ਹੋਏ, ਜਿਨ੍ਹਾਂ ’ਚੋਂ 45 ਨੂੰ ਫਿਰ ਤੋਂ ਖੋਲ੍ਹ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 2,437 ਪਿੰਡਾਂ ਦੀ ਬਿਜਲੀ ਠੱਪ ਰਹੀ। ਰੂਪਾਨੀ ਨੇ ਕਿਹਾ ਕਿ ਸੂਬਾ ਸਰਕਾਰ ਦੀ ਮੁੱਖ ਚਿੰਤਾ ਲੱਗਭਗ 1400 ਹਸਪਤਾਲਾਂ ਵਿਚ ਕੋਰੋਨਾ ਦੇ ਮਰੀਜ਼ਾਂ ਦਾ ਨਿਰਵਿਘਨ ਇਲਾਜ ਦੀ ਹੈ। ਦੱਸ ਦੇਈਏ ਕਿ ਗੁਜਰਾਤ ਤੱਟ ਤੋਂ ਚੱਕਰਵਾਤ ਤੂਫਾਨ ਤੇਜ਼ ਰਫ਼ਤਾਰ ਨਾਲ ਲੰਘਿਆ। ਇਸ ਦੀ ਰਫ਼ਤਾਰ 205 ਕਿਲੋਮੀਟਰ ਤੋਂ ਘੱਟ ਕੇ 105-115 ਕਿਲੋਮੀਟਰ ਪ੍ਰਤੀ ਘੰਟਾ ਰਹੀ।


Tanu

Content Editor

Related News