ਸਾਵਧਾਨ! ਕੋਵਿਡ ਸਬਸਿਡੀ ਦੇ ਨਾਂ ’ਤੇ ਲੋਕਾਂ ਨੂੰ ਇੰਝ ਸ਼ਿਕਾਰ ਬਣਾ ਰਹੇ ਸਾਈਬਰ ਅਪਰਾਧੀ

Saturday, Jun 19, 2021 - 12:51 PM (IST)

ਸਾਵਧਾਨ! ਕੋਵਿਡ ਸਬਸਿਡੀ ਦੇ ਨਾਂ ’ਤੇ ਲੋਕਾਂ ਨੂੰ ਇੰਝ ਸ਼ਿਕਾਰ ਬਣਾ ਰਹੇ ਸਾਈਬਰ ਅਪਰਾਧੀ

ਨਵੀਂ ਦਿੱਲੀ– ਕੋਰੋਨਾ ਮਹਾਮਾਰੀ ਦਰਮਿਆਨ ਸਾਈਬਰ ਅਪਰਾਧੀਆਂ ਨੇ ਆਨਲਾਈਨ ਠੱਗੀ ਲਈ ਇਕ ਨਵਾਂ ਤਰੀਕਾ ਲੱਭਾ ਹੈ। ਸਾਈਬਰ ਅਪਰਾਧੀ ਕੋਰੋਨਾ ਫਾਊਂਡੇਸ਼ਨ ਰਾਹੀਂ 50 ਹਜ਼ਾਰ ਰੁਪਏ ਤੋਂ ਇਕ ਲੱਖ ਰੁਪਏ ਤਕ ਦੀ ਫਰਜ਼ੀ ਕੋਵਿਡ ਸਬਸਿਡੀ ਦਾ ਝਾਂਸਾ ਦੇ ਕੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਸਾਈਬਰ ਪੀਸ ਫਾਊਂਡੇਸ਼ਨ ਅਤੇ ਆਟੋ ਬੋਟ ਇੰਫੋਸੇਕ ਪ੍ਰਾਈਵੇਟ ਲਿਮਟਿਡ ਦੀ ਰਿਸਰਚ ਟੀਮ ਨੇ ਅਜਿਹੇ ਸੰਦੇਸ਼ਾਂ ਦੀ ਜਾਂਚ ਲਈ ਪੜਤਾਲ ਸ਼ੁਰੂ ਕੀਤੀ। ਪੜਤਾਲ ’ਚ ਪਾਇਆ ਗਿਆ ਕਿ ਇਸ ਫਾਊਂਡੇਸ਼ਨ ਦੁਆਰਾ ਅਜਿਹੀ ਕੋਈ ਯੋਜਨਾ ਨਹੀਂ ਚਲਾਈ ਜਾ ਰਹੀ। 

ਇਹ ਵੀ ਪੜ੍ਹੋ– ‘ਭਾਰਤ ਵਿਚ ਤੇਜ਼ੀ ਨਾਲ 5ਜੀ ਸੇਵਾਵਾਂ ਦੇ ਵਧਣ ਦਾ ਅਨੁਮਾਨ’

ਜਾਂਚ ਦੌਰਾਨ ਲਿੰਕਸ ’ਚ ਕਈ ਖਾਮੀਆਂ ਮਿਲੀਆਂ, ਨਾਲ ਹੀ ਇਸ ਵਿਚ ਵਿਆਕਰਨ ਨਾਲ ਸਬੰਧਿਤ ਗਲਤੀਆਂ ਵੀ ਮਿਲੀਆਂ। ਦਰਅਸਲ, ਸਾਈਬਰ ਪੀਸ ਫਾਊਂਡੇਸ਼ਨ ਦੀ ਰਿਸਰਚ ਵਿੰਗ ਨੂੰ ਅਜਿਹਾ ਹੀ ਇਕ ਵਟਸਐਪ ਸੰਦੇਸ਼ ਮਿਲਿਆ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਕੀ ਕੋਵਿਡ ਸਬਸਿਡੀ ਦੇ ਤੌਰ ’ਤੇ 50 ਹਜ਼ਾਰ ਰੁਪਏ ਕਮਾਉਣਾ ਚਾਹੁੰਦੇ ਹੋ? ਸੰਦੇਸ਼ ’ਚ ਲਿਖਿਆ ਹੁੰਦਾ ਹੈ ਕਿ ਸਬਸਿਡੀ ਪਾਉਣ ਲਈ ਭੇਜੇ ਗਏ ਲਿੰਕ ’ਤੇ ਕਲਿੱਕ ਕਰੋ। ਇਸ ’ਤੇ ਜਾਂਦੇ ਹੀ ਇਹ ਉਪਭੋਗਤਾਵਾਂ ਨੂੰ ਪੰਜ ਹੋਰ ਲੋਕਾਂ ਨੂੰ ਸੰਦੇਸ਼ ਭੇਜਣ ਲਈ ਕਹਿੰਦਾ ਹੈ। ਇਸ ਵਿਚ ਤੁਹਾਡੇ ਘਰ ’ਚ ਕਿਸ-ਕਿਸ ਨੂੰ ਕੋਰੋਨਾ ਹੋਇਆ, ਤੁਹਾਡਾ ਨਾਂ ਅਤੇ ਹੋਰ ਵੇਰਵੇ ਭਰਨ ਲਈ ਕਿਹਾ ਜਾਂਦਾ ਹੈ। 

ਇਹ ਵੀ ਪੜ੍ਹੋ– ਇਕ ਇਸ਼ਾਰੇ ’ਤੇ ਪੂਰੇ ਘਰ ਦੀ ਸਫ਼ਾਈ ਕਰੇਗਾ ਰੀਅਲਮੀ ਦਾ Robot Vacuum

ਫਾਊਂਡੇਸ਼ਨ ਮੁਤਾਬਕ, ਇਸ ਨਾਲ ਉਪਭੋਗਤਾ ਦੀ ਫੋਟੋ, ਸੰਪਰਕ, ਫੋਨ ਨੰਬਰ, ਬੈਂਕ ਦੇ ਵਰਵੇ ਸਮੇਤ ਸਾਰੇ ਤੱਥ ਖ਼ਤਰੇ ’ਚ ਆ ਜਾਂਦੇ ਹਨ। ਫਾਊਂਡੇਸ਼ਨ ਦੀ ਪੜਤਾਲ ’ਚ ਪਤਾ ਲੱਗਾ ਹੈ ਕਿ ਇਸ ਮੁਹਿੰਮ ਨਾਲ ਜੁੜੇ ਸਾਰੇ ਡੋਮੇਨ ਚੀਨ ’ਚ ਰਜਿਸਟਰ ਸਨ। ਸਾਈਬਰ ਪੀਸ ਫਾਊਂਡੇਸ਼ਨ ਨੇ ਉਪਭੋਗਤਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਕਿਸੇ ਸੰਦੇਸ਼ ’ਤੇ ਭਰੋਸਾ ਨਾ ਕਰਨ ਅਤੇ ਨਾ ਹੀ ਅਜਿਹੇ ਸ਼ੱਕੀ ਲਿੰਕ ’ਤੇ ਕਲਿੱਕ ਕਰਨ। 

ਇਹ ਵੀ ਪੜ੍ਹੋ– iOS ਦੇ ਮੁਕਾਬਲੇ ਐਂਡਰਾਇਡ ’ਚ ਹੁੰਦੇ ਹਨ 47 ਫ਼ੀਸਦੀ ਜ਼ਿਆਦਾ ਮਾਲਵੇਅਰ: ਟਿਮ ਕੁਕ


author

Rakesh

Content Editor

Related News