ਵਟਸਐਪ ’ਤੇ ਦੋਸਤੀ ਦੇ ਨਾਂ ’ਤੇ 1.92 ਕਰੋੜ ਰੁਪਏ ਦੀ ਸਾਈਬਰ ਠੱਗੀ, ਮੁਲਜ਼ਮ ਗ੍ਰਿਫ਼ਤਾਰ

Thursday, Jan 15, 2026 - 04:26 AM (IST)

ਵਟਸਐਪ ’ਤੇ ਦੋਸਤੀ ਦੇ ਨਾਂ ’ਤੇ 1.92 ਕਰੋੜ ਰੁਪਏ ਦੀ ਸਾਈਬਰ ਠੱਗੀ, ਮੁਲਜ਼ਮ ਗ੍ਰਿਫ਼ਤਾਰ

ਲਖਨਊ – ਲਖਨਊ ’ਚ ਵਟਸਐਪ ’ਤੇ ਦੋਸਤੀ ਕਰ ਕੇ ਇਕ ਵਿਅਕਤੀ ਨਾਲ 1.92 ਕਰੋੜ ਰੁਪਏ ਦੀ ਸਾਈਬਰ ਧੋਖਾਦੇਹੀ ਕਰਨ ਦੇ ਦੋਸ਼ ’ਚ ਪੁਲਸ ਨੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਗੁਡੰਬਾ ਥਾਣੇ  ਅਧੀਨ  ਇਲਾਕੇ  ਦੇ ਮਿਸ਼ਰੀਪੁਰ ਡਿਪੋ ਨਿਵਾਸੀ ਇਮਰਾਨ ਗਾਜ਼ੀ (34) ਵਜੋਂ ਹੋਈ ਹੈ।

ਪੁਲਸ ਦੇ ਅਨੁਸਾਰ ਪੀੜਤ ਸ਼ਲਭ ਪਾਂਡੇ ਨੇ 2 ਜੂਨ, 2025 ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ‘ਭਾਵਿਕਾ ਸ਼ੈੱਟੀ’ ਨਾਂ ਦੀ ਔਰਤ ਨੇ ਵਟਸਐਪ ’ਤੇ ਉਸ ਨਾਲ ਦੋਸਤੀ ਕੀਤੀ ਅਤੇ ਵੱਧ ਮੁਨਾਫੇ ਦਾ ਲਾਲਚ ਦੇ ਕੇ ਨਿਵੇਸ਼ ਲਈ ਪ੍ਰੇਰਿਤ ਕੀਤਾ। ਮੁਲਜ਼ਮ ਦੀਆਂ ਗੱਲਾਂ ਵਿਚ ਆ ਕੇ ਪੀੜਤ ਨੇ ਵੱਖ-ਵੱਖ ਬੈਂਕ ਖਾਤਿਆਂ ’ਚ 1.92 ਕਰੋੜ ਰੁਪਏ ਟ੍ਰਾਂਸਫਰ ਕਰ ਦਿੱਤੇ।

ਬਾਅਦ ’ਚ ਉਸਨੂੰ ਧੋਖਾਦੇਹੀ ਦਾ ਅਹਿਸਾਸ ਹੋਇਆ। ਜਾਂਚ ਵਿਚ ਸਾਹਮਣੇ ਆਇਆ ਕਿ ਜਿਸ ਔਰਤ ਨਾਲ ਪੀੜਤ ਗੱਲ ਕਰ ਰਿਹਾ ਸੀ, ਉਹ ਅਸਲ ਵਿਚ ਇਕ ਮਰਦ ਸੀ। ਸਾਈਬਰ ਕ੍ਰਾਈਮ ਥਾਣੇ ਵਿਚ ਭਾਰਤੀ ਨਿਆਂ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਅਤੇ ਆਈ.ਟੀ. ਐਕਟ ਦੀ ਧਾਰਾ 66(ਡੀ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਪੁਲਸ ਦੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਜਾਅਲੀ ਆਧਾਰ ਅਤੇ ਪੈਨ ਕਾਰਡ ਰਾਹੀਂ ਕਈ ਬੈਂਕ ਖਾਤੇ ਖੁੱਲ੍ਹਵਾਉਣ ਦੀ ਗੱਲ  ਮੰਨੀ ਹੈ। ਪੁਲਸ ਨੇ ਉਸ ਕੋਲੋਂ ਫਰਜ਼ੀ ਦਸਤਾਵੇਜ਼ ਬਰਾਮਦ ਕੀਤੇ ਹਨ ਅਤੇ ਗਿਰੋਹ ਦੇ ਹੋਰ ਮੈਂਬਰਾਂ ਦੀ ਭਾਲ ਜਾਰੀ ਹੈ।
 


author

Inder Prajapati

Content Editor

Related News