ਹਿਰਾਸਤ ''ਚ ਇੰਝ ਦਿਨ ਕੱਟ ਰਹੇ ਨੇ ਉਮਰ ਅਤੇ ਮਹਿਬੂਬਾ

08/18/2019 12:09:14 PM

ਜੰਮੂ- ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਤੋਂ ਬਾਅਦ ਹਿਰਾਸਤ 'ਚ ਲਏ ਗਏ ਨੈਸ਼ਨਲ ਕਾਨਫਰੰਸ ਦੇ ਉੱਪ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਹਾਲੀਵੁੱਡ ਫਿਲਮਾਂ ਦੇਖ ਕੇ ਅਤੇ ਜਿਮ ਵਿਚ ਪਸੀਨਾ ਵਹਾ ਕੇ ਆਪਣਾ ਸਮਾਂ ਕੱਟ ਰਹੇ ਹਨ। ਸੂਤਰਾਂ ਮੁਤਾਬਕ ਉਮਰ ਨੂੰ ਸ਼੍ਰੀਨਗਰ ਦੇ ਗੁਪਤਕਰ ਰੋਡ ਸਥਿਤ ਸਰਕਾਰੀ ਗੈਸਟ ਹਾਊਸ ਹਰਿ ਨਿਵਾਸ ਪੈਲਸ ਵਿਚ ਰੱਖਿਆ ਗਿਆ ਹੈ। ਓਧਰ  ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੀ ਮੁਖੀ ਅਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਕਿਤਾਬਾਂ ਪੜ੍ਹ ਕੇ ਆਪਣਾ ਸਮਾਂ ਬਤੀਤ ਕਰ ਰਹੀ ਹ। ਉਨ੍ਹਾਂ ਨੂੰ ਚਸ਼ਮੇ ਸ਼ਾਹੀ ਵਿਚ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਦੋਹਾਂ ਨੇਤਾਵਾਂ ਨੂੰ ਹਰੀ ਨਿਵਾਸ ਵਿਚ ਹੀ ਰੱਖਿਆ ਗਿਆ ਸੀ, ਜਿੱਥੇ ਦੋਹਾਂ ਵਿਚਾਲੇ ਵਿਵਾਦ ਹੋ ਗਿਆ। ਇਸ ਤੋਂ ਬਾਅਦ ਮਹਿਬੂਬਾ ਨੇ ਚਸ਼ਮੇ ਸ਼ਾਹੀ ਵਿਚ ਸ਼ਿਫਟ ਕਰ ਦਿੱਤਾ ਗਿਆ। 

ਅਧਿਕਾਰਤ ਸੂਤਰਾਂ ਮੁਤਾਬਕ ਉਮਰ ਅਬਦੁੱਲਾ ਨੂੰ ਹਿਰਾਸਤ ਦੌਰਾਨ ਹਾਲੀਵੁੱਡ ਫਿਲਮਾਂ ਦੀ ਡੀ. ਵੀ. ਡੀ. ਦਿੱਤੀ ਗਈ ਹੈ। ਉਨ੍ਹਾਂ ਨੂੰ ਹਰਿ ਨਿਵਾਸ ਪੈਲਸ ਅੰਦਰ ਸਵੇਰੇ ਦੀ ਸੈਰ ਕਰਨ ਦੀ ਵੀ ਆਗਿਆ ਦਿੱਤੀ ਗਈ ਹੈ। ਪੈਲਸ ਅੰਦਰ ਜਿਮ ਦੀ ਸਹੂਲਤ ਵੀ ਹੈ। ਇੱਥੇ ਦੱਸ ਦੇਈਏ ਕਿ ਜੰਮੂ-ਕਸ਼ਮੀਰ ਵਿਚ ਤੇਜ਼ੀ ਨਾਲ ਹਾਲਾਤ ਆਮ ਹੋ ਰਹੇ ਹਨ। 5 ਜ਼ਿਲਿਆਂ ਵਿਚ ਮੋਬਾਈਲ ਅਤੇ ਇੰਟਰਨੈੱਟ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸੋਮਵਾਰ ਤੋਂ ਸ਼੍ਰੀਨਗਰ ਦੇ ਪ੍ਰਾਇਮਰੀ ਸਕੂਲ ਖੁੱਲ੍ਹ ਜਾਣਗੇ।


Tanu

Content Editor

Related News