ਰਿਟਾਇਰਮੈਂਟ ਮਗਰੋਂ ਵੀ ਰਾਸ਼ਟਰਪਤੀ ਕੋਵਿੰਦ ਦਾ ‘ਜਲਵਾ ਰਹੇਗਾ ਕਾਇਮ’, ਉਮਰ ਭਰ ਮਿਲਣਗੀਆਂ ਇਹ ਸਹੂਲਤਾਂ
Sunday, Jul 03, 2022 - 09:49 AM (IST)
ਨਵੀਂ ਦਿੱਲੀ- ਰਾਸ਼ਟਰਪਤੀ ਦੇਸ਼ ਦਾ ਪਹਿਲਾ ਨਾਗਰਿਕ ਹੁੰਦਾ ਹੈ। ਭਾਰਤ ਦੇ ਮੌਜੂਦਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਕਾਰਜਕਾਲ 24 ਜੁਲਾਈ ਨੂੰ ਖਤਮ ਹੋ ਰਿਹਾ ਹੈ। ਉਹ ਦੇਸ਼ ਦੇ 14ਵੇਂ ਰਾਸ਼ਟਰਪਤੀ ਹਨ। ਰਾਸ਼ਟਰਪਤੀ ਚੋਣ ਨੂੰ ਲੈ ਕੇ ਉਨ੍ਹਾਂ ਦੀ ਸੇਵਾ-ਮੁਕਤੀ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਕਈ ਲੋਕਾਂ ਦੇ ਮਨ ’ਚ ਇਹ ਸਵਾਲ ਚੱਲ ਰਿਹਾ ਹੈ ਕਿ ਸੇਵਾ-ਮੁਕਤ ਹੋਣ ਤੋਂ ਬਾਅਦ ਰਾਸ਼ਟਰਪਤੀ ਕੋਵਿੰਦ ਦਾ ਨਵਾਂ ਟਿਕਾਣਾ ਕੀ ਹੋਵੇਗਾ? ਇਸ ਤੋਂ ਇਲਾਵਾ ਉਨ੍ਹਾਂ ਨੂੰ ਕੀ-ਕੀ ਸਹੂਲਤਾਂ ਮਿਲਣਗੀਆਂ?
ਇਹ ਵੀ ਪੜ੍ਹੋ- 33 ਸਾਲਾ ਸ਼ਖ਼ਸ ਨੇ ਵਸੀਅਤ ’ਚ ਲਿਆ ‘ਇੱਛਾ ਮੌਤ ਦਾ ਅਧਿਕਾਰ’, ਪੂਰੀ ਖ਼ਬਰ ’ਚ ਜਾਣੋ ਵਜ੍ਹਾ
ਮੀਡੀਆ ਰਿਪੋਰਟਾਂ ਮੁਤਾਬਕ ਰਾਸ਼ਟਰਪਤੀ ਰਾਮਨਾਥ ਕੋਵਿੰਦ ਰਿਟਾਇਰਮੈਂਟ ਤੋਂ ਬਾਅਦ ਰਾਜਧਾਨੀ ਦਿੱਲੀ ਦੇ 12 ਜਨਪਥ ਸਥਿਤ ਨਿਵਾਸ ’ਚ ਰਹਿਣਗੇ, ਜੋ ਕਿ ਲੁਟੀਅਨਜ਼ ਦਿੱਲੀ ਦੇ ਸਭ ਤੋਂ ਵੱਡੇ ਬੰਗਲਿਆਂ ’ਚੋਂ ਇਕ ਹੈ, ਹਾਲਾਂਕਿ ਅਜੇ ਤੱਕ ਇਹ ਉਨ੍ਹਾਂ ਦੇ ਨਾਂ ’ਤੇ ਅਲਾਟ ਨਹੀਂ ਹੋਇਆ ਹੈ।
ਮਿਲਣਗੀਆਂ ਇਹ ਸਰਕਾਰੀ ਸਹੂਲਤਾਂ
- ਮਹੀਨਾਵਾਰ ਪੈਨਸ਼ਨ
- ਦੋ ਸਕੱਤਰ ਅਤੇ ਦਿੱਲੀ ਪੁਲਸ ਦੀ ਸੁਰੱਖਿਆ
- ਫਰਨਿਸ਼ਡ ਸਰਕਾਰੀ ਬੰਗਲਾ, ਜਿਸ ’ਚ ਘੱਟ ਤੋਂ ਘੱਟ 8 ਕਮਰੇ ਹਨ
- 2 ਲੈਂਡਲਾਈਨ, 1 ਮੋਬਾਈਲ ਅਤੇ 1 ਇੰਟਰਨੈਟ ਕੁਨੈਕਸ਼ਨ
- ਮੁਫਤ ਪਾਣੀ ਅਤੇ ਬਿਜਲੀ
- ਕਾਰ ਅਤੇ ਡਰਾਈਵਰ
- ਲਾਈਫ ਟਾਈਮ ਟ੍ਰੇਨ ਅਤੇ ਫਲਾਈਟ ਦੀ ਮੁਫਤ ਟਿਕਟ
- ਰਾਸ਼ਟਰਪਤੀ ਦੀ ਪਤਨੀ ਨੂੰ 30,000 ਰੁਪਏ ਦੀ ਸਕੱਤਰੀ ਸਹਾਇਤਾ
ਇਹ ਵੀ ਪੜ੍ਹੋ- ਦੇਸ਼ ’ਚ ਪਹਿਲੀ ਵਾਰ ਦੁਰਲੱਭ ਬੀਮਾਰੀ ਤੋਂ ਪੀੜਤ 8 ਮਹੀਨੇ ਬੱਚੇ ਦਾ ਹੋਇਆ ਲਿਵਰ ਟਰਾਂਸਪਲਾਂਟ
18 ਜੁਲਾਈ ਨੂੰ ਵੋਟਾਂ ਪੈਣਗੀਆਂ
ਦੱਸ ਦੇਈਏ ਕਿ ਭਾਰਤ ਦੀ ਅਗਲੀ ਰਾਸ਼ਟਰਪਤੀ ਚੋਣ ਲਈ ਵੋਟਿੰਗ 18 ਜੁਲਾਈ ਨੂੰ ਹੋਵੇਗੀ ਅਤੇ ਵੋਟਾਂ ਦੀ ਗਿਣਤੀ 21 ਜੁਲਾਈ ਨੂੰ ਹੋਵੇਗੀ। ਰਾਸ਼ਟਰਪਤੀ ਦੇ ਅਹੁਦੇ ਲਈ ਨਾਮਜ਼ਦਗੀਆਂ ਦਾਖਲ ਕਰਨ ਦੀ ਮਿਤੀ 15 ਜੂਨ ਤੋਂ ਸ਼ੁਰੂ ਹੋਈ ਸੀ ਅਤੇ ਇਸ ਦੀ ਆਖਰੀ ਮਿਤੀ 29 ਜੂਨ ਸੀ। ਰਾਸ਼ਟਰਪਤੀ ਚੋਣਾਂ ਲਈ 98 ਲੋਕਾਂ ਨੇ ਪਰਚਾ ਭਰਿਆ ਸੀ। ਇਨ੍ਹਾਂ ’ਚੋਂ ਸਿਰਫ਼ ਦੋ ਉਮੀਦਵਾਰਾਂ ਦੀ ਨਾਮਜ਼ਦਗੀ ਸਹੀ ਪਾਈ ਗਈ ਹੈ, ਬਾਕੀ 96 ਲੋਕਾਂ ਦੀਆਂ ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ- ਵਿਆਹ ਦੇ ਮੰਡਪ ’ਚ ਪਿਤਾ ਦਾ ‘ਮੋਮ ਦਾ ਬੁੱਤ’ ਵੇਖ ਧੀ ਦੇ ਰੋਕਿਆਂ ਨਾ ਰੁਕੇ ਹੰਝੂ, ਹਰ ਕੋਈ ਹੋਇਆ ਭਾਵੁਕ