ਆਸਾਮ 'ਚ 'ਭਾਰਤ ਜੋੜੋ ਨਿਆਂ ਯਾਤਰਾ' ਦੌਰਾਨ ਭੀੜ ਨੇ ਰੋਕੀ ਰਾਹੁਲ ਗਾਂਧੀ ਦੀ ਬੱਸ, ਲਾਏ ਮੋਦੀ-ਮੋਦੀ ਦੇ ਨਾਅਰੇ

Sunday, Jan 21, 2024 - 09:26 PM (IST)

ਆਸਾਮ 'ਚ 'ਭਾਰਤ ਜੋੜੋ ਨਿਆਂ ਯਾਤਰਾ' ਦੌਰਾਨ ਭੀੜ ਨੇ ਰੋਕੀ ਰਾਹੁਲ ਗਾਂਧੀ ਦੀ ਬੱਸ, ਲਾਏ ਮੋਦੀ-ਮੋਦੀ ਦੇ ਨਾਅਰੇ

ਗੁਹਾਟੀ : ਕਾਂਗਰਸ ਸਾਂਸਦ ਰਾਹੁਲ ਗਾਂਧੀ ਦੀ ਅਗਵਾਈ ਹੇਠ ਭਾਰਤ ਜੋੜੋ ਨਿਆਂ ਯਾਤਰਾ ਕੱਢੀ ਜਾ ਰਹੀ ਹੈ। ਇਨ੍ਹੀਂ ਦਿਨੀਂ ਇਹ ਯਾਤਰਾ ਆਸਾਮ ’ਚੋਂ ਲੰਘ ਰਹੀ ਹੈ। ਸੂਬੇ ਦੇ ਸੋਨਿਤਪੁਰ ਜ਼ਿਲ੍ਹੇ 'ਚ ਜਦੋਂ ਭੀੜ ਨੇ ਰਾਹੁਲ ਗਾਂਧੀ ਦੀ ਬੱਸ ਨੂੰ ਰੋਕਿਆ ਤਾਂ ਕਾਂਗਰਸੀ ਨੇਤਾ ਬੱਸ ਤੋਂ ਹੇਠਾਂ ਉਤਰ ਗਏ। ਹਾਲਾਂਕਿ, ਉਸਦੀ ਸੁਰੱਖਿਆ ਲਈ ਤਾਇਨਾਤ ਸਿਪਾਹੀਆਂ ਨੇ ਰਾਹੁਲ ਨੂੰ ਵਾਪਸ ਬੱਸ ’ਚ ਬੈਠਣ ਲਈ ਕਿਹਾ। ਇਸ ਦੌਰਾਨ ਭੀੜ 'ਚ ਮੌਜੂਦ ਲੋਕ ਮੋਦੀ-ਮੋਦੀ ਦੇ ਨਾਅਰੇ ਲਗਾਉਂਦੇ ਨਜ਼ਰ ਆਏ।

 

ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਪੋਸਟ ਕੀਤਾ ਕਿ ਪਿਆਰ ਦੀ ਦੁਕਾਨ ਹਰ ਕਿਸੇ ਲਈ ਖੁੱਲ੍ਹੀ ਹੈ-ਭਾਰਤ ਜੁਟੇਗਾ, ਹਿੰਦੁਸਤਾਨ ਦੀ ਜਿੱਤ ਹੋਵੇਗੀ। ਉਨ੍ਹਾਂ ਨੇ ਇਕ ਵੀਡੀਓ ਵੀ ਸ਼ੇਅਰ ਕੀਤਾ ਹੈ, ਜਿਸ 'ਚ ਦੇਖਿਆ ਜਾ ਰਿਹਾ ਹੈ ਕਿ ਰਾਹੁਲ ਦੀ ਬੱਸ ਦੇ ਨਾਲ-ਨਾਲ ਭੀੜ ਵਧ ਰਹੀ ਹੈ। ਇਸ ਦੌਰਾਨ ਰਾਹੁਲ ਬੱਸ ਤੋਂ ਹੇਠਾਂ ਉਤਰ ਗਿਆ, ਹਾਲਾਂਕਿ ਸੁਰੱਖਿਆ ਗਾਰਡਾਂ ਨੇ ਉਸ ਨੂੰ ਵਾਪਸ ਬੱਸ ’ਚ ਬੈਠਣ ਲਈ ਕਿਹਾ। ਤੁਹਾਨੂੰ ਦੱਸ ਦੇਈਏ ਕਿ ਭੀੜ 'ਚ ਲੋਕ ਭਾਜਪਾ ਦੇ ਝੰਡੇ ਵੀ ਫੜੇ ਨਜ਼ਰ ਆਏ। ਭੀੜ 'ਚ ਕੁਝ ਲੋਕ ਰਾਹੁਲ ਗਾਂਧੀ ਦੀ ਬੱਸ ਦੇ ਅੱਗੇ ਵੀ ਆ ਗਏ। ਸੋਨਿਤਪੁਰ ਜ਼ਿਲੇ 'ਚ ਹੀ ਐਤਵਾਰ ਨੂੰ ਸੀਨੀਅਰ ਕਾਂਗਰਸੀ ਨੇਤਾ ਜੈਰਾਮ ਰਮੇਸ਼ ਦੀ ਗੱਡੀ 'ਤੇ ਕਥਿਤ ਤੌਰ 'ਤੇ ਹਮਲਾ ਕੀਤਾ ਗਿਆ ਅਤੇ ਪਾਰਟੀ ਦੀ 'ਭਾਰਤ ਜੋੜੋ ਨਿਆਏ ਯਾਤਰਾ' ਦੇ ਨਾਲ ਜਾ ਰਹੇ ਪੱਤਰਕਾਰਾਂ ਨਾਲ ਬਦਮਾਸ਼ਾਂ ਨੇ ਧੱਕਾ-ਮੁੱਕੀ ਕੀਤੀ। ਇਹ ਜਾਣਕਾਰੀ ਇਕ ਕਾਂਗਰਸੀ ਆਗੂ ਨੇ ਦਿੱਤੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


author

Inder Prajapati

Content Editor

Related News