CAA ਖਿਲਾਫ ਉਤਰੇ ਲੋਕ, ਜਾਫਰਾਬਾਦ ਤੋਂ ਬਾਅਦ ਹੁਣ ਦਿੱਲੀ ਦੇ ਚਾਂਦਬਾਗ 'ਚ ਸੜਕ ਬੰਦ

Sunday, Feb 23, 2020 - 03:21 PM (IST)

CAA ਖਿਲਾਫ ਉਤਰੇ ਲੋਕ, ਜਾਫਰਾਬਾਦ ਤੋਂ ਬਾਅਦ ਹੁਣ ਦਿੱਲੀ ਦੇ ਚਾਂਦਬਾਗ 'ਚ ਸੜਕ ਬੰਦ

ਨਵੀਂ ਦਿੱਲੀ—ਨਾਗਰਕਿ ਸੋਧ ਕਾਨੂੰਨ (ਸੀ.ਏ.ਏ) ਅਤੇ ਰਾਸ਼ਟਰੀ ਨਾਗਰਿਕ ਰਜਿਸਟ੍ਰੇਸ਼ਨ (ਐੱਨ.ਆਰ.ਸੀ) ਖਿਲਾਫ ਪੂਰੀ ਦਿੱਲੀ ਸ਼ਾਹੀਨ ਬਾਗ ਬਣਦੀ ਜਾ ਰਹੀ ਹੈ। ਦੱਸ ਦੇਈਏ ਕਿ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਨੇ ਜਾਫਰਾਬਾਦ ਰੋਡ ਤੋਂ ਬਾਅਦ ਹੁਣ ਚਾਂਦਬਾਗ ਸੜਕ ਨੂੰ ਬੰਦ ਕਰ ਦਿੱਤਾ ਹੈ, ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੋਵਾਂ ਥਾਵਾਂ 'ਤੇ ਔਰਤਾਂ ਸੜਕ 'ਤੇ ਬੈਠੀਆਂ ਹਨ। ਇਸ ਕਾਰਨ ਸੀਲਮਪੁਰ ਤੋਂ ਯੁਮਨਾ ਵਿਹਾਰ ਜਾਣ ਵਾਲਾ ਟ੍ਰੈਫਿਕ ਅਤੇ ਵਜੀਰਾਬਾਦ ਰੋਡ ਤੋਂ ਗਾਜੀਆਬਾਦ ਵਾਲੇ ਪਾਸੇ ਜਾਣ ਵਾਲਾ ਟ੍ਰੈਫਿਕ ਪ੍ਰਭਾਵਿਤ ਹੋ ਰਿਹਾ ਹੈ। ਚਾਂਦਪੁਰ ਇਲਾਕਾ ਯੁਮਨਾ ਵਿਹਾਰ ਦੇ ਨੇੜੇ ਪੈਦਾ ਹੈ।

PunjabKesari

ਦੱਸਣਯੋਗ ਹੈ ਕਿ ਨਾਗਰਿਕ ਸੋਧ ਕਾਨੂੰਨ ਅਤੇ ਰਾਸ਼ਟਰੀ ਨਾਗਰਿਕ ਰਜਿਸਟ੍ਰੇਸ਼ਨ ਖਿਲਾਫ ਪ੍ਰਦਰਸ਼ਨ ਕਰਨ ਲਈ ਸ਼ਨੀਵਾਰ ਰਾਤ ਨੂੰ ਦਿੱਲੀ ਦੇ ਜਾਫਰਾਬਾਦ ਮੈਟਰੋ ਸਟੇਸ਼ਨ ਦੇ ਨੇੜੇ ਲਗਭਗ 500 ਲੋਕ ਇੱਕਠੇ ਹੋਏ, ਜਿਸ ਕਾਰਨ ਇਕ ਸੜਕ ਬੰਦ ਹੋ ਗਈ। ਮੈਟਰੋ ਸਟੇਸ਼ਨ ਦੇ ਨੇੜੇ ਇਕੱਠੇ ਹੋਣ ਵਾਲੇ ਲੋਕਾਂ 'ਚ ਜ਼ਿਆਦਾਤਰ ਔਰਤਾਂ ਸੀ। ਇਹ ਔਰਤਾਂ ਨੇ ਤਿਰੰਗਾ ਹੱਥ 'ਚ ਲੈ ਕੇ 'ਆਜ਼ਾਦੀ' ਦੇ ਨਾਅਰੇ ਲਗਾਉਂਦੇ ਹੋਏ ਕਿਹਾ ਕਿ ਉਹ ਉਦੋਂ ਤੱਕ ਪ੍ਰਦਰਸ਼ਨ ਸਥਾਨ 'ਤੋਂ ਨਹੀਂ ਹਟਣਗੀਆਂ ਜਦੋਂ ਤੱਕ ਕੇਂਦਰ ਸਰਕਾਰ ਸੀ.ਏ.ਏ ਨੂੰ ਰੱਦ ਨਹੀਂ ਕਰ ਦਿੰਦੇ।

ਉਨ੍ਹਾਂ ਨੇ ਆਪਣੀਆਂ ਬਾਹਾਂ 'ਤੇ ਨੀਲੀਆਂ ਪੱਟੀਆਂ ਬੰਨ੍ਹ ਕੇ 'ਜੈ ਭੀਮ' ਦੇ ਨਾਅਰੇ ਵੀ ਲਗਾਏ। ਇਲਾਕੇ 'ਚ ਮਹਿਲਾ ਪੁਲਸ ਕਰਮਚਾਰੀਆਂ ਸਮੇਤ ਭਾਰੀ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਔਰਤਾਂ ਨੇ ਸੀਲਮਪੁਰ ਨੂੰ ਮੌਜਪੁਰ ਅਤੇ ਯੁਮਨਾ ਵਿਹਾਰ ਨਾਲ ਜੋੜਨ ਵਾਲੀ ਸੜਕ ਨੰਬਰ 66 ਨੂੰ ਬੰਦ ਕਰ ਦਿੱਤਾ। ਅਚਾਨਕ ਵਿਰੋਧ ਪ੍ਰਦਰਸ਼ਨ ਕਾਰਨ ਆਵਾਜਾਈ 'ਚ ਰੁਕਾਵਟ ਪੈਦਾ ਹੋ ਗਈ। ਸੜਕ ਨੂੰ ਖਾਲੀ ਕਰਵਾਉਣ ਲਈ ਪੁਲਸ ਪ੍ਰਦਰਸ਼ਨਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।


author

Iqbalkaur

Content Editor

Related News