ਕਾਂ ਬਣਿਆ ਸੁਪਰਮੈਨ, ਬਚਾਈ ਕਈ ਲੋਕਾਂ ਦੀ ਜਾਨ

02/20/2018 9:28:22 AM

ਮੁੰਬਈ - ਅਮਦਾਬਾਦ ਦੇ ਸਾਬਰਮਤੀ ਰਿਵਰਫ੍ਰੰਟ 'ਤੇ ਇਕ ਕਾਂ ਹੁਣ ਤੱਕ ਕਈ ਲੋਕਾਂ ਦੀ ਸੁਪਰਮੈਨ ਵਾਂਗ ਜਾਨ ਬਚਾਅ ਚੁੱਕਾ ਹੈ। ਇਸੇ ਤਰ੍ਹਾਂ ਕਾਂ ਨੇ ਇਕ ਜੋੜੇ ਦੀ ਜਾਨ ਬਚਾਅ ਲਈ। ਜੋੜੇ ਨੇ ਜਿਵੇਂ ਹੀ ਨਦੀ ਵਿਚ ਛਾਲ ਮਾਰੀ ਤਾਂ ਕਾਂ ਫਾਇਰ ਬ੍ਰਿਗੇਡ ਦੇ ਦਫਤਰ ਪਹੁੰਚ ਕੇ ਕਾਂ-ਕਾਂ ਕਰਨ ਲੱਗਾ। ਠੀਕ ਇਸੇ ਦੌਰਾਨ ਫਾਇਰ ਬ੍ਰਿਗੇਡ ਦੇ ਦਫਤਰ ਵਿਖੇ ਇਕ ਫੋਨ ਕਾਲ ਆਈ, ਜਿਸ ਵਿਚ ਕਿਹਾ ਗਿਆ ਕਿ ਰਿਵਰਫ੍ਰੰਟ 'ਤੇ ਇਕ ਜੋੜੇ ਨੇ ਨਦੀ ਵਿਚ ਛਾਲ ਮਾਰ ਦਿੱਤੀ ਹੈ। ਫਾਇਰ ਬ੍ਰਿਗੇਡ ਦੀ ਟੀਮ ਨੇ ਇਨ੍ਹਾਂ ਦੀ ਜਾਨ ਬਚਾਅ ਲਈ।


Related News