ਮੈਡੀਕਲ ਇਤਿਹਾਸ ''ਚ ਨਵਾਂ ਰਿਕਾਰਡ: ਦੂਜੇ ਵਿਸ਼ਵ ਯੁੱਧ ਦੇ ਯੋਧੇ ਦਾ ਜਿਗਰ ਲਗਾ ਬਚਾਈ ਔਰਤ ਦੀ ਜਾਨ

Thursday, Jun 13, 2024 - 02:39 PM (IST)

ਵਾਸ਼ਿੰਗਟਨ - ਦੂਜੇ ਵਿਸ਼ਵ ਯੁੱਧ ਅਤੇ ਕੋਰੀਆਈ ਯੁੱਧ ਵਿੱਚ ਯੋਗਦਾਨ ਪਾਉਣ ਵਾਲੇ 98 ਸਾਲਾ ਓਰਵਿਲ ਐਲਨ ਦੀ ਮੌਤ ਤੋਂ ਬਾਅਦ ਇੱਕ ਬਜ਼ੁਰਗ ਔਰਤ ਨੂੰ ਉਸ ਦੇ ਜਿਗਰ ਤੋਂ ਜੀਵਨਦਾਨ ਮਿਲਿਆ ਹੈ। ਦੱਖਣ-ਪੂਰਬੀ ਮਿਸੂਰੀ ਦੇ ਪੇਂਡੂ ਖੇਤਰ ਵਿੱਚ ਬਤੌਰ ਅਧਿਆਪਕ ਸੇਵਾਵਾਂ ਦੇਣ ਵਾਲੇ ਐਲਨ ਕੋਈ ਵੀ ਅੰਗ ਦਾਨ ਕਰਨ ਵਾਲੇ ਅਮਰੀਕਾ ਦੇ ਸਭ ਤੋਂ ਬਜ਼ੁਰਗ ਵਿਅਕਤੀ ਬਣ ਗਏ। ਇਸ ਗੱਲ ਦੀ ਜਾਣਕਾਰੀ ਅੰਗ ਟਰਾਂਸਪਲਾਂਟੇਸ਼ਨ ਨਾਲ ਸਬੰਧਤ ਸੰਸਥਾ ‘ਮਿਡ-ਅਮਰੀਕਾ ਟ੍ਰਾਂਸਪਲਾਂਟ’ ਵਲੋਂ ਦਿੱਤੀ ਗਈ ਹੈ।

ਇਹ ਵੀ ਪੜ੍ਹੋ - ਜੇ ਤੁਹਾਡੇ ਘਰ ਵੀ ਲੱਗਾ ਹੈ AC ਤਾਂ ਸਾਵਧਾਨ, ਇਸ ਖ਼ਬਰ ਨੂੰ ਪੜ੍ਹਨ ਤੋਂ ਬਾਅਦ ਉੱਡਣਗੇ ਹੋਸ਼

ਸੰਸਥਾ ਮੁਤਾਬਕ ਐਲਨ ਦੀ ਮੌਤ 29 ਮਈ ਨੂੰ ਹੋਈ ਸੀ ਅਤੇ ਉਸ ਦਾ ਲੀਵਰ 72 ਸਾਲਾ ਔਰਤ ਦੇ ਸਰੀਰ ਵਿੱਚ ਸਫ਼ਲਤਾਪੂਰਵਕ ਟਰਾਂਸਪਲਾਂਟ ਕੀਤਾ ਗਿਆ। ਐਲਨ ਦੀ ਧੀ ਲਿੰਡਾ ਮਿਸ਼ੇਲ ਦੇ ਅਨੁਸਾਰ 27 ਮਈ ਨੂੰ ਮਿਸੌਰੀ ਦੇ ਪੌਪਲਰ ਬਲੱਫ ਵਿੱਚ ਭਿਆਨਕ ਤੂਫ਼ਾਨ ਆਇਆ ਸੀ। ਘਰ ਤੋਂ ਮਲਬਾ ਹਟਾਉਦੇ ਸਮੇਂ ਸਿਰ ਵਿੱਚ ਸੱਟ ਲੱਗਣ ਕਾਰਨ ਐਲਨ ਹੇਠਾਂ ਡਿੱਗ ਪਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮਿਸ਼ੇਲ ਮੁਤਾਬਕ ਇਸ ਘਟਨਾ ਤੋਂ ਪਹਿਲਾਂ ਐਲਨ ਇਸ ਉਮਰ ਵਿੱਚ ਪੂਰੀ ਤਰ੍ਹਾਂ ਤੰਦਰੁਸਤ ਸੀ।

ਇਹ ਵੀ ਪੜ੍ਹੋ - ਮੈਕਸੀਕੋ 'ਚ ਵੱਡੀ ਵਾਰਦਾਤ: ਹਥਿਆਰਬੰਦ ਵਿਅਕਤੀਆਂ ਨੇ ਦੋ ਬੱਚਿਆਂ ਤੇ 4 ਔਰਤਾਂ ਨੂੰ ਉਤਾਰਿਆ ਮੌਤ ਦੇ ਘਾਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


rajwinder kaur

Content Editor

Related News