ਪੈਸੰਜਰ ਟ੍ਰੇਨ 'ਚ ਲੱਗੀ ਭਿਆਨਕ ਅੱਗ, ਮਚੀ ਹਫੜਾ-ਦਫੜੀ, ਯਾਤਰੀਆਂ ਨੇ ਛਾਲਾਂ ਮਾਰ ਕੇ ਬਚਾਈ ਜਾਨ

06/06/2024 9:59:06 PM

ਪਟਨਾ- ਬਿਹਾਰ ਦੇ ਲਖੀਸਰਾਏ 'ਚ ਇਕ ਪੈਸੰਜਰ ਟ੍ਰੇਨ 'ਚ ਅੱਗ ਲੱਗਣ ਦੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ, ਹਾਦਸੇ 'ਚ ਕਿਸੇ ਵੀ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਟ੍ਰੇਨ ਪਟਨਾ ਤੋਂ ਜੀ.ਸੀ.ਡੀ. ਜਾ ਰਹੀ ਪੈਸੰਜਰ ਟ੍ਰੇਨ 'ਚ ਭਿਆਨਕ ਅੱਗ ਲੱਗ ਗਈ। ਇਹ ਘਟਨਾ ਕਿਊਲ ਜੰਕਸ਼ਨ ਦੀ ਹੈ, ਜਿੱਥੇ ਇਕ ਬੋਗੀ 'ਚ ਅੱਗ ਲੱਗੀ ਅਤੇ ਫਿਰ ਅੱਗ ਨੇ ਦੂਜੀਆਂ ਬੋਗੀਆਂ ਨੂੰ ਵੀ ਆਪਣੀ ਲਪੇਟ 'ਚ ਲੈ ਲਿਆ। ਦੇਖਦੇ ਹੀ ਦੇਖਦੇ ਅੱਗ ਫੈਲ ਗਈ। ਖੁਸਕਿਸਮਤੀ ਇਹ ਰਹੀ ਕਿ ਅੱਗ ਫੈਲਣ ਤੋਂ ਪਹਿਲਾਂ ਹੀ ਬੋਗੀ 'ਚ ਸਵਾਰ ਯਾਤਰੀਆਂ ਨੇ ਟ੍ਰੇਨ 'ਚੋਂ ਛਾਲਾਂ ਮਾਰ ਦਿੱਤੀਆਂ। ਕੁਝ ਹੀ ਮਿੰਟਾਂ 'ਚ ਟ੍ਰੇਨ ਦੀਆਂ ਦੋ ਬੋਗੀਆਂ 'ਚ ਅੱਗ ਫੈਲ ਗਈ।

PunjabKesari

ਜਾਂਚ 'ਚ ਜੁਟੀ ਰੇਲਵੇ ਟੀਮ

ਅੱਗ ਲੱਗਣ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ। ਦਾਨਾਪੁਰ ਡਿਵੀਜ਼ਨ ਦੇ ਕਈ ਹੋਰ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਥੇ ਹੀ ਅੱਗ ਲੱਗਣ ਦੀ ਇਸ ਘਟਨਾ 'ਚ ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। 

PunjabKesari


Rakesh

Content Editor

Related News