ਪੁੰਛ ਤੋਂ ਰਾਵਲਕੋਟ ਬੱਸ ਸੇਵਾ ਮੁਅੱਤਲ, ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ ਦੇ 42 ਨਿਵਾਸੀ ਫਸੇ

08/19/2019 11:01:28 PM

ਜੰਮੂ— ਪੁੰਛ ਤੇ ਰਾਵਲਕੋਟ ਵਿਚਾਲੇ ਕੰਟਰੋਲ ਲਾਈਨ ਦੇ ਪਾਰ ਚੱਲਣ ਵਾਲੀ ਹਫਤਾਵਰ ਬੱਸ ਸੋਮਵਾਰ ਨੂੰ ਮੁਅੱਤਲ ਕਰ ਦਿੱਤੀ ਗਈ। ਅਜਿਹਾ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵੱਲੋਂ ਸੇਵਾ ਬੰਦ ਕਰਨ ਦੇ ਅਸਿੱਧੇ ਫੈਸਲੇ ਤੋਂ ਬਾਅਦ ਕੀਤਾ ਗਿਆ। ਇਹ ਜਾਣਕਾਰੀ ਇਕ ਅਧਿਕਾਰੀ ਨੇ ਦਿੱਤੀ।

ਅਧਿਕਾਰੀ ਨੇ ਦੱਸਿਆ ਕਿ ਭਾਰਤੀ ਅਧਿਕਾਰੀਆਂ ਵੱਲੋਂ ਬੱਸ ਨੂੰ ਸਰਹੱਦ ਪਾਰ ਕਰਨ ਦੀ ਅਪੀਲ 'ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਅਧਿਕਾਰੀਆਂ ਵੱਲੋਂ ਕੋਈ ਜਵਾਬ ਨਹੀਂ ਦੇਣ 'ਤੇ ਬੱਸ ਸੇਵਾ ਮੁਅੱਤਲ ਕਰ ਦਿੱਤੀ ਗਈ। ਅਧਿਕਾਰੀ ਨੇ ਕਿਹਾ, 'ਕੰਟਰੋਲ ਲਾਈਨ ਦੇ ਪਾਰ ਚੱਲਣ ਵਾਲੀ ਬੱਸ ਸੇਵਾ ਮੁਅੱਤਲ ਕਰ ਦਿੱਤੀ ਗਈ ਹੈ। ਅਸੀਂ ਪੀ.ਓ.ਕੇ. ਦੇ ਅਧਿਕਾਰੀਆਂ ਨੂੰ ਅੱਜ ਬੱਸ ਸੇਵਾ ਲਈ ਇਕ ਸੰਦੇਸ਼ ਭੇਜਿਆ ਸੀ ਪਰ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ।''

ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ 'ਚ ਫਸੇ ਪੀ.ਓ.ਕੇ. ਦੇ 42 ਨਿਵਾਸੀਆਂ 'ਚੋਂ 27 ਦੇ ਪਰਮਿਟ ਦੀ ਮਿਆਦ ਖਤਮ ਹੋ ਗਈ ਹੈ। ਸ਼੍ਰੀਨਗਰ ਮੁਜ਼ੱਫਰਾਬਾਦ ਮਾਰਗ 'ਤੇ ਕੰਟਰੋਲ ਲਾਈਨ ਪਾਰ ਬੱਸ ਸੇਵਾ ਅਪ੍ਰੈਲ 2005 'ਚ ਅਤੇ ਪੁੰਛ-ਰਾਵਲਕੋਟ ਰੋਡ 'ਤੇ ਬੱਸ ਸੇਵਾ ਜੂਨ 2006 'ਚ ਸ਼ੁਰੂ ਕੀਤੀ ਗਈ ਸੀ, ਜਿਸ ਨਾਲ ਕਿ ਜੰਮੂ ਕਸ਼ਮੀਰ ਤੇ ਪੀ.ਓ.ਕੇ. ਦੇ ਵੰਡੇ ਪਰਿਵਾਰਾਂ ਵਿਚਾਲੇ ਯਾਤਰਾ ਤੇ ਵਪਾਰ 'ਚ ਅਸਾਨ ਹੋਵੇ।


Inder Prajapati

Content Editor

Related News