ਸਸਤੇ ’ਚ ਸੀਮਿੰਟ ਦਿਵਾਉਣ ਦਾ ਝਾਂਸਾ ਦੇ ਕੇ ਕਾਰੋਬਾਰੀਆਂ ਤੋਂ ਠੱਗੇ ਕਰੋੜਾਂ ਰੁਪਏ

Wednesday, Jan 18, 2023 - 01:39 AM (IST)

ਸਸਤੇ ’ਚ ਸੀਮਿੰਟ ਦਿਵਾਉਣ ਦਾ ਝਾਂਸਾ ਦੇ ਕੇ ਕਾਰੋਬਾਰੀਆਂ ਤੋਂ ਠੱਗੇ ਕਰੋੜਾਂ ਰੁਪਏ

ਨਵੀਂ ਦਿੱਲੀ (ਨਵੋਦਿਆ ਟਾਈਮਜ਼) : ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਦੇਸ਼ ਦੇ ਸੀਮਿੰਟ ਕਾਰੋਬਾਰੀਆਂ ਨੂੰ ਬਹੁਤ ਹੀ ਸਸਤੇ ’ਚ ਸੀਮਿੰਟ ਦਾ ਵੱਡਾ ਸਟਾਕ ਦਿਵਾਉਣ ਦਾ ਝਾਂਸਾ ਦੇ ਕੇ ਕਰੋੜਾਂ ਰੁਪਏ ਠੱਗਣ ਵਾਲੇ ਇਕ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਸੇ ਰੈਕੇਟ ਨਾਲ ਸਬੰਧਤ 2 ਠੱਗਾਂ ਨੇ ਦੱਖਣੀ ਦਿੱਲੀ ਦੇ ਇਕ ਸੀਮਿੰਟ ਕਾਰੋਬਾਰੀ ਤੋਂ 57.50 ਲੱਖ ਰੁਪਏ ਠੱਗ ਲਏ ਸਨ। ਟੀਮ ਨੇ ਦੋਵਾਂ ਨੂੰ ਬਿਹਾਰ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਗ੍ਰਿਫ਼ਤਾਰ ਦੋਸ਼ੀ ਚੰਦਨ ਕੁਮਾਰ (25) ਅਤੇ ਗੋਪਾਲ ਉਰਫ਼ ਸਤਿਅਮ (25) ਕੋਲੋਂ ਪੁਲਸ ਨੇ 1.01 ਕਰੋੜ ਰੁਪਏ, ਮੋਬਾਇਲ ਫ਼ੋਨ, ਏ. ਟੀ. ਐੱਮ. ਕਾਰਡ ਅਤੇ ਹੋਰ ਦਸਤਾਵੇਜ਼ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ : ਮੰਦਭਾਗੀ ਖ਼ਬਰ : ਹੋਮਗਾਰਡ ਦੇ ਜਵਾਨ ਦੀ ਡਿਊਟੀ ਦੌਰਾਨ ਮੌਤ

ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਚੰਦਨ ਕੁਮਾਰ ਇਸ ਪੂਰੇ ਫਰਾਡ ਰੈਕੇਟ ਨੂੰ ਚਲਾ ਰਿਹਾ ਹੈ। ਪਹਿਲਾਂ ਉਹ ਧਨਬਾਦ ’ਚ ਕੋਲਾ ਰਿਟੇਲਰ ਵਜੋਂ ਕੰਮ ਕਰਦਾ ਸੀ। ਦੋਸ਼ੀ ਗੂਗਲ ਸਰਚ ’ਤੇ ਡਾਟਾ ਹਾਸਲ ਕਰ ਕੇ ਮੈਸੇਜ ਭੇਜ ਕੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਦੂਜੇ ਪਾਸੇ ਦੂਜਾ ਦੋਸ਼ੀ ਗੋਪਾਲ ਨਵਾਦਾ (ਬਿਹਾਰ) ਤੋਂ ਬੀ. ਐੱਸ.ਸੀ ਕਰ ਰਿਹਾ ਹੈ, ਜਦੋਂ ਕਿ ਉਹ ਸਿਮ ਕਾਰਡ, ਬੈਂਕ ਖਾਤਾ ਆਦਿ ਚੀਜ਼ਾਂ ਮੁਹੱਈਆ ਕਰਵਾਉਂਦਾ ਸੀ।


author

Mandeep Singh

Content Editor

Related News