ਬੰਸਰੀ ਦੀ ਇਸ ਧੁੰਨ ਨਾਲ ਛਾਇਆ ਇਹ ਸ਼ਖਸ, ਕਰੋੜਾਂ ਲੋਕਾਂ ਨੇ ਦੇਖਿਆ ਇਹ ਵੀਡੀਓ

Tuesday, Jun 06, 2017 - 06:35 PM (IST)

ਨਵੀਂ ਦਿੱਲੀ— ਇੰਨੀਂ ਦਿਨੀਂ ਇਕ ਬੰਸਰੀ ਵਜਾਉਣ ਵਾਲੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ। ਇਸ ਵੀਡੀਓ 'ਚ ਇਕ ਆਦਮੀ ਬੰਸਰੀ ਵਜਾ ਰਿਹਾ ਹੈ। ਉਹ ਸ਼ਖਸ ਹਿੰਦੂ ਦੇਵੀ-ਦੇਵਤਿਆਂ ਦੀ ਪੂਜਾ ਦੌਰਾਨ ਹੋਣ ਵਾਲੀ ਆਰਤੀ ਨੂੰ ਬੰਸਰੀ 'ਤੇ ਵਜਾ ਰਿਹਾ ਹੈ। ਉਸ ਨੂੰ ਸੁਣਨ ਲਈ ਉੱਥੇ ਲੋਕਾਂ ਦੀ ਕਾਫੀ ਭੀੜ ਜੁਟੀ ਹੋਈ ਹੈ। ਉਸ ਸ਼ਖਸ ਦੀ ਜੀਂਸ ਫਟੀ ਹੋਈ ਹੈ। ਉਹ ਮਾਈਕ 'ਤੇ ਬੰਸਰੀ ਵਜਾ ਰਿਹਾ ਹੈ, ਜਿਸ ਕਾਰਨ ਪੂਰੇ ਇਲਾਕੇ 'ਚ ਇਸ ਦੀ ਆਵਾਜ਼ ਪਹੁੰਚ ਰਹੀ ਹੈ। ਉਹ ਬਾਂਸਰੀ ਵਜਾਉਣ ਦੌਰਾਨ ਪੰਛੀਆਂ ਦੇ ਕਲਰਵ ਦੀ ਵੀ ਆਵਾਜ਼ ਕੱਢਦਾ ਹੈ। 
 

 

चलो इस गरीब कलाकार को मशहूर बनाते है , share this post 😢👍👍👍 join our page for more videos.

Posted by The Popular Indian on Thursday, June 1, 2017

ਇਸ ਵੀਡੀਓ ਨੂੰ ਦਿ ਪਾਪੁਲਰ ਇੰਡੀਅਨ ਦੇ ਫੇਸਬੁੱਕ ਪੇਜ਼ ਤੋਂ 2 ਜੂਨ ਨੂੰ ਪੋਸਟ ਕੀਤਾ ਗਿਆ ਹੈ। ਸਿਰਫ 4 ਦਿਨਾਂ 'ਚ ਇਸ ਵੀਡੀਓ ਨੂੰ 2 ਕਰੋੜ ਤੋਂ ਵਧ ਵਾਰ ਦੇਖਿਆ ਜਾ ਚੁਕਿਆ ਹੈ। ਇਹ ਲੋਕਾਂ ਨੂੰ ਇੰਨਾ ਪਸੰਦ ਆ ਰਿਹਾ ਹੈ ਕਿ ਇਸ ਨੂੰ 87,239 ਲੋਕਾਂ ਨੇ ਆਪਣੇ ਫੇਸਬੁੱਕ ਵਾਲ 'ਤੇ ਸ਼ੇਅਰ ਕੀਤਾ ਹੈ।


Related News