ਫਸਲਾਂ ਦੀ ਰਹਿੰਦ-ਖੂੰਹਦ ਤੋਂ ਵੀ ਪੈਸਾ ਕਮਾਉਂਦੇ ਨੇ ‘ਕਰਨਾਲ’ ਦੇ ਕਿਸਾਨ, ਮਿਲਦੀ ਹੈ ਚੰਗੀ ਕੀਮਤ
Monday, Oct 19, 2020 - 01:07 PM (IST)
ਕਰਨਾਲ (ਬਿਊਰੋ) - ਵੱਖ-ਵੱਖ ਜ਼ਿਲ੍ਹੇ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ’ਚ ਦਿਨ-ਬ-ਦਿਨ ਵਾਧਾ ਹੋ ਰਿਹਾ ਹੈ। ਪਰਾਲੀ ਦੇ ਵੱਧ ਰਹੇ ਮਾਮਲਿਆਂ ’ਚ ਕਈ ਕਿਸਾਨ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਦੀ ਬਜਾਏ ਉਨ੍ਹਾਂ ਨੂੰ ਪੈਸੇ ਬਣਾਉਣ ਲਈ ਇਸਤੇਮਾਲ ਕਰ ਰਹੇ ਹਨ। ਦੱਸ ਦੇਈਏ ਕਿ ਵੱਖ-ਵੱਖ ਪਿੰਡਾਂ ਵਿੱਚ ਸਥਾਪਿਤ ਕੀਤੇ ਗਏ ਕਿਸਾਨਾਂ ਦੇ ਸਮੂਹਾਂ ਵੱਲੋਂ ਫਸਲਾਂ ਦੀ ਰਹਿੰਦ-ਖੂੰਹਦ ਨੂੰ ਇੱਕਠਾ ਕਰਕੇ ਵੇਚ ਰਹੇ ਹਨ। ਕਿਸਾਨ ਝੋਨੇ ਦੀ ਪਰਾਲੀ ਅਤੇ ਚਾਰੇ ਨੂੰ ਉੱਤਰ ਪ੍ਰਦੇਸ਼, ਗੁਜਰਾਤ, ਰਾਜਸਥਾਨ, ਦਿੱਲੀ ਆਦਿ ਨੂੰ ਵੇਚਣ ਦੇ ਨਾਲ-ਨਾਲ ਵੱਖ-ਵੱਖ ਗਉਸ਼ਾਲਾਵਾਂ ਨੂੰ ਵੀ ਵੇਚ ਦਿੰਦੇ ਹਨ। ਇਕੱਠਾ ਕੀਤਾ ਗਿਆ ਇਹ ਚਾਰਾ ਪਸ਼ੂ ਪਾਲਣ ਦੇ ਭੋਜਨ ਦੇ ਨਾਲ ਵੱਖ-ਵੱਖ ਉਦਯੋਗਾਂ ਜਿਵੇਂ ਕਿ ਗੱਤੇ, ਇੱਟਾਂ ਦੇ ਭੱਠੇ ਅਤੇ ਹੋਰਾਂ ਲਈ ਵੀ ਵਰਤਿਆ ਜਾਂਦਾ ਹੈ।
ਪੜ੍ਹੋ ਇਹ ਵੀ ਖਬਰ - ਵਿਆਹ ਤੋਂ ਬਾਅਦ ਵੀ ਜਨਾਨੀਆਂ ਦੇ ਇਸ ਲਈ ਹੁੰਦੇ ਹਨ ‘ਅਫੇਅਰ’, ਮਰਦਾਂ ਨੂੰ ਪਤਾ ਹੋਣੇ ਚਾਹੀਦੈ ਇਹ ਕਾਰਨ
ਇਸ ਸਬੰਧ ’ਚ ਕਰਨਾਲ ਦੇ ਕਿਸਾਨ ਸਾਹਿਲ ਨੇ ਕਿਹਾ ਕਿ, ‘‘ਹੋਰਨਾ ਸੂਬਿਆਂ ਨੂੰ ਵੇਚੇ ਜਾਣ ਵਾਲੀ ਝੋਨੇ ਦੀ ਪਰਾਲੀ ਲਈ ਕਿਸਾਨਾਂ ਨੂੰ ਪ੍ਰਤੀ ਏਕੜ 2500 ਤੋਂ 3000 ਰੁਪਏ ਮਿਲ ਰਹੇ ਹਨ। ਮੈਂ ਵੀ ਝੋਨੇ ਦੀ ਪਰਾਲੀ ਨੂੰ 10 ਏਕੜ ਤੋਂ ਪ੍ਰਾਪਤ ਕੀਤਾ ਹੈ। ਪਹਿਲਾਂ ਮੈਂ ਇਸ ਨੂੰ ਅੱਗ ਲੱਗਾ ਦਿੰਦਾ ਸੀ, ਜਿਸ ਤੋਂ ਹੁਣ ਕਮਾਈ ਕੀਤੀ ਜਾ ਰਹੀ ਹੈ। ਉਸ ਨੇ ਕਿਹਾ ਕਿ ਕਿਸਾਨ ਆਪਣੀ ਫ਼ਸਲ ਦਾ ਵਧੀਆ ਭਾਅ ਹਾਸਲ ਕਰਨ ਲਈ ਕੰਬਾਈਨ ਦੀ ਸਹਾਇਤਾ ਨਾਲ ਆਪਣੀ ਫਸਲ ਦੀ ਕਟਾਈ ਕਰਨ ਦੀ ਬਜਾਏ ਦਸਤੀ ਤਰੀਕਾ (ਹੱਥ ਨਾਲ) ਅਪਣਾ ਰਹੇ ਹਨ। ਇਹ ਗਰਮੀਆਂ ਵਿੱਚ ਸੁੱਕੇ ਚਾਰੇ ਦੀ ਮੰਗ ਨੂੰ ਪੂਰਾ ਕਰਨ ਵਿੱਚ ਸਹਾਇਤਾ ਕਰੇਗਾ।
ਪੜ੍ਹੋ ਇਹ ਵੀ ਖਬਰ - Health tips : ਕੋਸ਼ਿਸ਼ਾਂ ਕਰਨ ਦੇ ਬਾਵਜੂਦ ਇਨ੍ਹਾਂ ਗ਼ਲਤੀਆਂ ਕਾਰਨ ਘੱਟ ਨਹੀਂ ਹੁੰਦਾ ਸਾਡਾ ‘ਭਾਰ’
ਫਸਲਾਂ ਦੀ ਰਹਿੰਦ ਖੂੰਹਦ ਪ੍ਰਬੰਧਨ ਕੇਂਦਰ ਦੇ ਕਿਸਾਨ ਵਿਕਰਮ ਰਾਣਾ ਨੇ ਕਿਹਾ ਕਿ, ‘‘ਮੈਂ ਕੰਬਾਈਨ ਦੀ ਸਹਾਇਤਾ ਨਾਲ ਪਹਿਲਾਂ ਆਪਣੀ ਫਸਲ ਦੀ ਕਟਾਈ ਕਰਦਾ ਸੀ। ਕੰਬਾਈਨ ਨਾਲ ਕੀਤੀ ਗਈ ਕਟਾਈ ਨਾਲ ਝੋਨੇ ਦਾ ਦਾਣਾ ਟੁੱਟਣ ਕਾਰਨ ਮੰਡੀ ਵਿਚ ਘੱਟ ਭਾਅ ਮਿਲਦਾ ਸੀ, ਜਦਕਿ ਝੋਨੇ ਦੀ ਕਟਾਈ ਹੱਥੀਂ ਕਰਨ ਨਾਲ ਚੰਗੀ ਕੀਮਤ ਮਿਲਦੀ ਹੈ। ਇਸ ਲਈ, ਮੈਂ ਹੱਥੀਂ ਵਾਢੀ ਕਰਨੀ ਸ਼ੁਰੂ ਕਰ ਦਿੱਤੀ।
ਪੜ੍ਹੋ ਇਹ ਵੀ ਖਬਰ - ਪਤੀ-ਪਤਨੀ ’ਚ ਹੈ ‘ਕਲੇਸ਼’ ਜਾਂ ਪਰਿਵਾਰਿਕ ਮੈਂਬਰਾਂ ’ਚ ਹੋ ਰਹੀ ਹੈ ‘ਅਣਬਣ’, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ